ਪੰਜਾਬ ਬੋਰਡ ਨੇ ਐਲਾਨਿਆਂ 12ਵੀਂ ਜਮਾਤ ਦਾ ਨਤੀਜਾ
12ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦਾ ਰੈਗੂਲਰ ਵਿਦਿਆਰਥੀਆਂ ਦਾ 96.48 ਫੀਸਦੀ ਨਤੀਜਾ ਰਿਹਾ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। 12ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦਾ ਰੈਗੂਲਰ ਵਿਦਿਆਰਥੀਆਂ ਦਾ 96.48 ਫੀਸਦੀ ਨਤੀਜਾ ਰਿਹਾ। ਲੜਕੀਆਂ ਦੀਆਂ 97.34 ਫੀਸਦੀ ਹੈ। ਲੜਕਿਆਂ ਦੀ ਪਾਸ ਫੀਸਦੀ 95.74 ਬਣਦੀ ਹੈ। ਵਿਦਿਆਰਥੀ ਕੱਲ੍ਹ ਨੂੰ ਬੋਰਡ ਦੀ ਵੈੱਬਸਾਈਟ ਉਤੇ ਆਪਣਾ ਨਤੀਜਾ ਦੇਖ ਸਕਣਗੇ।
ਦੱਸ ਦਏ ਕਿ ਪਿੱਛੇ ਜਿਹੇ ਸੁਪਰੀਮ ਕੋਰਟ ਨੇ ਵਿਦਿਆਰਥੀਆਂ ਦੀ ਅਗਲੀ ਪੜ੍ਹਾਈ ਨੂੰ ਦੇਖਦੇ ਹੋਏ ਪੰਜਾਬ ਬੋਰਡ ਸਮੇਤ ਦੇਸ਼ ਦੇ ਸਾਰੇ ਬੋਰਡਾਂ ਨੂੰ 31 ਜੁਲਾਈ ਤੋਂ ਪਹਿਲਾਂ ਬਾਰ੍ਹਵੀਂ ਦਾ ਨਤੀਜਾ ਐਲਾਨਣ ਲਈ ਕਿਹਾ ਸੀ।
ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਾਰ 96.48 ਫੀਸਦੀ ਵਿਦਿਆਰਥੀ ਪਾਸ ਹੋਏ। ਲੜਕੀਆਂ ਦੀਆਂ ਪਾਸ ਪ੍ਰਤੀਸ਼ਸਤਾ 97.34 ਫੀਸਦੀ ਹੈ, ਜਦੋਂਕਿ ਲੜਕਿਆਂ ਦੀ ਪਾਸ ਫੀਸਦੀ 95.74 ਹੈ। ਵਿਦਿਆਰਥੀ ਸਨਿੱਚਰਵਾਰ ਨੂੰ ਸਕੂਲ ਬੋਰਡ ਦੀ ਵੈੱਬਸਾਈਟ ’ਤੇ ਆਪਣਾ ਨਤੀਜਾ ਦੇਖ ਸਕਣਗੇ।
ਬੋਰਡ ਮੁਖੀ ਨੇ ਦੱਸਦਿਆਂ ਕਿਹਾ ਕਿ ਦਸਵੀਂ ਦੇ 30 ਅੰਕ, ਗਿਆਰ੍ਹਵੀਂ ਦੇ 30 ਅੰਕ ਤੇ ਬਾਰ੍ਹਵੀਂ ਦੇ ਪ੍ਰੀ-ਬੋਰਡ ਅਤੇ ਇੰਟਰਨਲ ਅਸੈਸਮੈਂਟ ਦੇ 40 ਅੰਕ ਜੋੜ ਕੇ ਬਾਰ੍ਹਵੀਂ ਦਾ ਨਤੀਜਾ ਤਿਆਰ ਕੀਤਾ ਗਿਆ ਹੈ।
CBSE ਵੱਲੋਂ 12ਵੀਂ ਕਲਾਸ ਦੇ ਨਤੀਜੇ ਐਲਾਨੇ ਗਏ
CBSE ਵੱਲੋਂ 12ਵੀਂ ਕਲਾਸ ਦੇ ਨਤੀਜੇ ਅੱਜ 2 ਵਜੇ ਐਲਾਨੇ ਦਿੱਤੇ ਗਏ ਹਨ। ਇਸ ਸਾਲ ਟੌਪਰਾਂ ਦੀ ਕੋਈ ਮੈਰਿਟ ਸੂਚੀ ਨਹੀਂ ਐਲਾਨੀ ਗਈ ਕਿਉਂਕਿ ਕੋਵਿਡ-19 ਕਾਰਨ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਸਾਲ ਕੁੱਲ 12 ਲੱਖ 96 ਹਜ਼ਾਰ 318 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ 99.37 ਫੀਸਦੀ ਨਾਲ ਪਾਸ ਕੀਤੀ ਹੈ।
ਵਿਦਿਆਰਥੀ ਆਪਣੇ ਨਤੀਜੇ ਸੀਬੀਐਸਈ (CBSE) ਦੀ ਅਧਿਕਾਰਤ ਵੈੱਬਸਾਈਟ cbse.nic.in ਰਾਹੀਂ ਦੇਖ ਸਕਦੇ ਹਨ ਪਰ, ਨਤੀਜਾ ਜਾਰੀ ਹੁੰਦਿਆਂ ਹੀ ਕਈ ਵਾਰ ਭਾਰੀ ਆਵਾਜਾਈ ਕਾਰਨ ਵੈਬਸਾਈਟ ਕਰੈਸ਼ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਵੈਬਸਾਈਟ ਤੋਂ ਇਲਾਵਾ, ਵਿਦਿਆਰਥੀ ਇਨ੍ਹਾਂ ਤਰੀਕਿਆਂ ਦੁਆਰਾ ਆਪਣੇ ਨਤੀਜਿਆਂ ਦੀ ਜਾਂਚ ਵੀ ਕਰ ਸਕਦੇ ਹਨ।
Education Loan Information:
Calculate Education Loan EMI