Constable Recruitment: ਕਾਂਸਟੇਬਲ ਭਰਤੀ ਲਈ ਸਰੀਰਕ ਕੁਸ਼ਲਤਾ ਟੈਸਟ ਦਾ ਨਤੀਜਾ ਐਲਾਨਿਆ, ਮੈਡੀਕਲ 17 ਜੁਲਾਈ ਤੋਂ
Constable Recruitment: ਐਸਐਸਸੀ ਜੀਡੀ ਕਾਂਸਟੇਬਲ ਭਰਤੀ ਦੇ ਤਹਿਤ ਲਿਖਤੀ ਪ੍ਰੀਖਿਆ ਤੋਂ ਬਾਅਦ, ਸਰੀਰਕ ਕੁਸ਼ਲਤਾ ਟੈਸਟ, ਪੀਈਟੀ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ।
Constable Recruitment: ਐਸਐਸਸੀ ਜੀਡੀ ਕਾਂਸਟੇਬਲ ਭਰਤੀ ਦੇ ਤਹਿਤ ਲਿਖਤੀ ਪ੍ਰੀਖਿਆ ਤੋਂ ਬਾਅਦ, ਸਰੀਰਕ ਕੁਸ਼ਲਤਾ ਟੈਸਟ (physical efficiency test) , ਪੀਈਟੀ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ, ਉਹ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ (SSC GD Result 2023)। ਹੁਣ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੁਆਰਾ ਸਰੀਰਕ ਕੁਸ਼ਲਤਾ ਟੈਸਟ ਤੇ ਸਰੀਰਕ ਸਟੈਂਡਰਡ ਟੈਸਟ ਕਰਵਾਇਆ ਜਾਣਾ ਹੈ।
ਹੋਰ ਪੜ੍ਹੋ : Metro Viral Video: ਇੱਕ ਹੋਰ ਕੁੜੀ ਨੇ ਕੀਤਾ ਮੈਟਰੋ 'ਚ ਕਾਂਡ, ਮੁੰਡੇ ਨੂੰ ਜੜਿਆ ਥੱਪੜ, ਖੂਬ ਕੱਢਿਆ ਜਲੂਸ, ਵੀਡੀਓ ਵਾਇਰਲ
ਇਸ ਟੈਸਟ ਲਈ ਇੱਕ ਲੱਖ 46 ਹਜ਼ਾਰ ਤੋਂ ਵੱਧ ਮਹਿਲਾ ਤੇ ਪੁਰਸ਼ ਉਮੀਦਵਾਰਾਂ ਨੂੰ ਵਿਸਤ੍ਰਿਤ ਮੈਡੀਕਲ ਜਾਂਚ ਲਈ ਸ਼ਾਰਟਲਿਸਟ ਕੀਤਾ ਗਿਆ ਹੈ। CAPF ਦੀ ਨੋਟੀਫਿਕੇਸ਼ਨ ਅਨੁਸਾਰ, SSC GD ਕਾਂਸਟੇਬਲ 2023 ਦੀ ਭਰਤੀ ਵਿੱਚ PST ਤੇ PET ਲਈ ਚੁਣੇ ਗਏ ਉਮੀਦਵਾਰਾਂ ਦੀ ਵਿਸਤ੍ਰਿਤ ਮੈਡੀਕਲ ਜਾਂਚ 17 ਜੁਲਾਈ ਤੋਂ ਸ਼ੁਰੂ ਹੋਵੇਗੀ।
ਮੈਡੀਕਲ ਟੈਸਟ ਵਿੱਚ ਸ਼ਾਮਲ ਉਮੀਦਵਾਰਾਂ ਦੇ ਦਸਤਾਵੇਜ਼ ਵੀ ਤਸਦੀਕ ਕੀਤੇ ਜਾਣਗੇ। ਇਸ ਤੋਂ ਬਾਅਦ, SSC GD ਕਾਂਸਟੇਬਲ ਭਰਤੀ ਵਿੱਚ ਅੰਤਿਮ ਚੋਣ ਤਿੰਨੇ ਪੜਾਅ ਦੀਆਂ ਪ੍ਰੀਖਿਆਵਾਂ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਵਿੱਚ ਕੰਪਿਊਟਰ ਆਧਾਰਤ ਪ੍ਰੀਖਿਆ ਹੁੰਦੀ ਹੈ। ਜਦਕਿ ਸਰੀਰਕ ਤੇ ਮੈਡੀਕਲ ਟੈਸਟ ਬਾਕੀ ਹਨ।
ਦੱਸਣਯੋਗ ਹੈ ਕਿ SSC GD ਕਾਂਸਟੇਬਲ PET, PST ਪ੍ਰੀਖਿਆ 24 ਅਪ੍ਰੈਲ ਤੋਂ 8 ਮਈ 2023 ਤੱਕ ਕਰਵਾਈ ਗਈ ਸੀ। ਇਸ ਟੈਸਟ ਵਿੱਚ ਲਗਭਗ 4 ਲੱਖ ਉਮੀਦਵਾਰਾਂ ਨੇ ਭਾਗ ਲਿਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI