ਹੁਣ ਮਦਰੱਸਿਆਂ 'ਚ ਹੋਵੇਗੀ ਗੀਤਾ ਤੇ ਰਮਾਇਣ ਦੀ ਪੜ੍ਹਾਈ, ਕੇਂਦਰ ਸਰਕਾਰ ਦੀ ਨਵੀਂ ਯੋਜਨਾ
ਨਵੀਂ ਰਾਸ਼ਟਰੀ ਸਿੱਖਿਆ ਨੀਤੀ 'ਚ ਭਾਰਤ ਦੇ ਪੁਰਾਤਨ ਗਿਆਨ ਤੇ ਵਿਰਾਸਤ ਦੀ ਜਾਣਕਾਰੀ ਬੱਚਿਆਂ 'ਚ ਦਿੱਤੇ ਜਾਣ ਦੀ ਵਕਾਲਤ ਕੀਤੀ ਹੈ।
ਨਵੀਂ ਦਿੱਲੀ: ਇੱਕ ਪਾਸੇ ਅਸਾਮ 'ਚ ਜਿੱਥੇ ਮਦਰੱਸਿਆਂ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ ਕੁਝ ਮਦਰੱਸਿਆਂ 'ਚ ਪੁਰਾਤਨ ਤੇ ਧਾਰਮਿਕ ਗ੍ਰੰਥ ਪੜ੍ਹਾਉਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਣਾਉਣ ਵੱਲ ਕਦਮ ਵਧਾ ਰਹੀ ਹੈ। ਇਸ ਤਹਿਤ ਦੇਸ਼ ਦੇ ਮਦਰੱਸਿਆਂ 'ਚ ਗੀਤਾ ਤੇ ਰਮਾਇਣ ਦੀ ਪੜ੍ਹਾਈ ਕੀਤੀ ਜਾਵੇਗੀ। ਇਸ ਲਈ NIOS ਨੇ ਦੇਸ਼ ਦੇ ਸੌ ਮਦਰੱਸਿਆਂ 'ਚ ਗੀਤਾ ਤੇ ਰਮਾਇਣ ਪੜ੍ਹਾਉਣ ਲਈ ਜ਼ਰੂਰੀ ਸੁਵਿਧਾ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਹੈ।
ਨਵੀਂ ਰਾਸ਼ਟਰੀ ਸਿੱਖਿਆ ਨੀਤੀ 'ਚ ਭਾਰਤ ਦੇ ਪੁਰਾਤਨ ਗਿਆਨ ਤੇ ਵਿਰਾਸਤ ਦੀ ਜਾਣਕਾਰੀ ਬੱਚਿਆਂ 'ਚ ਦਿੱਤੇ ਜਾਣ ਦੀ ਵਕਾਲਤ ਕੀਤੀ ਹੈ। ਇਸ ਤਹਿਤ ਐਨਆਈਓਐਸ ਨੇ ਇਸ ਨੂੰ ਪਾਠਕ੍ਰਮ 'ਚ ਸ਼ਾਮਲ ਕੀਤਾ ਹੈ। NIOS ਸਿੱਖਿਆ ਮੰਤਰਾਲੇ ਦੇ ਤਹਿਤ ਸੰਸਥਾ ਹੈ।
ਤੀਜੀ, ਪੰਜਵੀ ਤੇ ਅੱਠਵੀਂ ਜਮਾਤ ਦੀ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ
NIOS ਨੇ ਆਪਣੀ ਯੋਜਨਾ ਦੇ ਤਹਿਤ ਮਦਰੱਸਿਆਂ 'ਚ ਪੜ੍ਹ ਰਹੇ ਕਲਾਸ ਤੀਜੀ, ਪੰਜਵੀਂ ਤੇ ਅੱਠਵੀਂ ਦੇ ਬੱਚਿਆਂ ਲਈ ਗੀਤਾ ਤੇ ਰਮਾਇਣ ਦਾ ਬੇਸਿਕ ਕੋਰਸ ਤਿਆਰ ਕੀਤਾ ਹੈ। ਜਾਣਕਾਰੀ ਮੁਤਾਬਕ ਫਿਲਹਾਲ 100 ਮਦਰੱਸਿਆਂ 'ਚ ਇਸ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ। ਪਰ ਜਲਦ ਹੀ ਇਸ ਨੂੰ ਦੇਸ਼ ਦੇ 500 ਮਦਰੱਸਿਆਂ 'ਚ ਸ਼ੁਰੂ ਕਰਨਗੇ।
NIOS ਨੇ ਸ਼ੁਰੂਆਤੀ ਸਿੱਖਿਆ ਲਈ ਗੀਤਾ ਤੇ ਰਮਾਇਣ ਦਾ ਸਿਲੇਬਸ ਤਿਆਰ ਕੀਤਾ ਹੈ। ਮੰਗਲਵਾਰ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਨੌਇਡਾ 'ਚ NIOS ਦੇ ਹੈੱਡ ਆਫਿਸ 'ਚ ਇਹ ਸਿਲੇਬਸ ਰਿਲੀਜ਼ ਕੀਤਾ।
Education Loan Information:
Calculate Education Loan EMI