ਕੋਰੋਨਾ ਕਾਲ 'ਚ ਦੋ ਵਾਰ ਡੇਟਸ਼ੀਟ ਬਦਲਣ ਮਗਰੋਂ ਅੱਜ ਹੋਇਆ UGC Net ਦਾ ਇਮਤਿਹਾਨ, ਇਸ ਤਰ੍ਹਾਂ ਰਿਹਾ ਮਾਹੌਲ
ਪੇਪਰ ਤੋਂ ਪਹਿਲਾਂ ਵਿਦਿਆਰਥੀਆਂ ਦੀ ਸਕ੍ਰੀਨਿੰਗ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਵੇਂ ਮਾਸਕ ਦਿੱਤੇ ਗਏ ਅਤੇ ਨਾਲ ਹੀ ਉਨ੍ਹਾਂ ਦੇ ਪੈਨ ਵੀ ਸੈਨੇਟਾਇਜ਼ ਕੀਤੇ ਗਏ।
ਲੁਧਿਆਣਾ: ਯੂਜੀਸੀ ਨੈੱਟ 2020 ਦਾ ਇਮਤਿਹਾਨ ਅੱਜ ਲੁਧਿਆਣਾ ਵਿਖੇ ਸ਼ੁਰੂ ਹੋ ਗਿਆ। ਹਾਲਾਂਕਿ ਉਮੀਦਵਾਰ ਕਾਫੀ ਘੱਟ ਗਿਣਤੀ 'ਚ ਪਹੁੰਚੇ। ਪਹਿਲਾਂ ਦੋ ਵਾਰ ਡੇਟਸ਼ੀਟ ਬਦਲਣ ਕਰਕੇ ਵਿਦਿਆਰਥੀਆਂ ਵਿੱਚ ਇਹ ਸੀ ਕਿ ਸ਼ਾਇਦ ਪੇਪਰ ਦੀ ਤਰੀਖ ਮੁੜ ਤੋਂ ਅੱਗੇ ਹੋ ਜਾਵੇ ਪਰ ਹੁਣ ਅੱਜ ਯੂਜੀਸੀ ਨੈਟ ਦਾ ਪੇਪਰ ਸ਼ੁਰੂ ਹੋ ਗਿਆ।
ਪੇਪਰ ਤੋਂ ਪਹਿਲਾਂ ਵਿਦਿਆਰਥੀਆਂ ਦੀ ਸਕ੍ਰੀਨਿੰਗ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਵੇਂ ਮਾਸਕ ਦਿੱਤੇ ਗਏ ਅਤੇ ਨਾਲ ਹੀ ਉਨ੍ਹਾਂ ਦੇ ਪੈਨ ਵੀ ਸੈਨੇਟਾਇਜ਼ ਕੀਤੇ ਗਏ। ਇਮਤਿਹਾਨ ਦੇਣ ਪਹੁੰਚੇ ਕਈ ਵਿਦਿਆਰਥੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਦੂਜੇ ਸ਼ਹਿਰਾਂ ਤੋਂ ਲੁਧਿਆਣਾ ਪਹੁੰਚੇ।
ਵਿਦਿਆਰਥੀਆਂ ਦਾ ਰੋਸ ਹੈ ਕਿ ਉਨ੍ਹਾਂ ਦੀ ਕੋਵਿਡ-19 ਦੇ ਮਾਹੌਲ ਕਾਰਨ ਤਿਆਰੀ ਵਧੀਆ ਨਹੀਂ ਹੋ ਸਕੀ। ਜੇਕਰ ਦੋ ਮਹੀਨੇ ਪਹਿਲਾਂ ਵੀ ਡੇਟਸ਼ੀਟ ਜਾਰੀ ਕੀਤੀ ਹੁੰਦੀ ਤਾਂ ਉਨ੍ਹਾਂ ਦੀ ਤਿਆਰੀ ਹੋਰ ਵੀ ਵਧੀਆ ਹੋਣੀ ਸੀ।
ਅਸਤੀਫਾ ਦੇਣ ਮਗਰੋਂ ਹਰਸਿਮਰਤ ਬਾਦਲ ਤੇ ਸੁਖਬੀਰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI