Chandigarh News: ਹੁਣ ਦੇਸ਼ ਭਰ ਦੇ ਵਿਦਿਆਰਥੀਆਂ ਉੱਪਰ ਸਰਕਾਰ ਦੀ ਨਿਗ੍ਹਾ ਰਹੇਗੀ। ਵਿਦਿਆਰਥੀਆਂ ਦਾ  ਪੂਰਾ ਰਿਕਾਰਡ ਆਨਲਾਈਨ ਹੋਏਗਾ। ਇਸ ਨਾਲ ਕਿਸੇ ਵੀ ਰਾਜ ਵਿੱਚ ਜਾ ਕੇ ਪੜ੍ਹਨ ਵਾਲੇ ਵਿਦਿਆਰਥੀ ਦੀ ਜਾਣਕਾਰੀ ਮਿਲ ਸਕੇਗੀ। ਇਸ ਨਾਲ ਸਕੂਲ ਛੱਡਣ ਵਾਲੇ ਵਿਦਿਆਰਥੀ ਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੇ ਸਾਰੇ ਰਿਕਾਰਡ ਆਨਲਾਈਨ ਇੱਕ ਕਲਿੱਕ ’ਤੇ ਹੀ ਮਿਲ ਸਕਣਗੇ।

ਹਾਸਲ ਜਾਣਕਾਰੀ ਮੁਤਾਬਕ ਕੇਂਦਰੀ ਸਿੱਖਿਆ ਮੰਤਰਾਲੇ ਨੇ ਸੂਬਿਆਂ ਤੇ ਯੂਟੀਜ਼ ਨੂੰ ਕਿਹਾ ਹੈ ਕਿ ਉਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਰੇਕ ਵਿਦਿਆਰਥੀ ਦੇ ਵੇਰਵੇ ਆਨਲਾਈਨ ਅਪਲੋਡ ਕਰਨ। ਇਸ ਲਈ ਯੂਟੀ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਉਹ ਹਰ ਵਿਦਿਆਰਥੀ ਦੇ ਵੇਰਵੇ 15 ਫਰਵਰੀ ਤਕ ਭੇਜਣ।

ਦੱਸ ਦਈਏ ਕਿ ਕੇਂਦਰ ਨੇ ਪੰਜ ਸਾਲ ਪਹਿਲਾਂ ਚੰਡੀਗੜ੍ਹ ਵਿੱਚ ਇਸ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਤਕਨੀਕੀ ਸਮੱਸਿਆ ਕਾਰਨ ਇਹ ਪ੍ਰਾਜੈਕਟ ਬੰਦ ਕਰ ਦਿੱਤਾ ਗਿਆ ਸੀ। ਇਹ ਪ੍ਰਾਜੈਕਟ ਨੈਸ਼ਨਲ ਯੂਨੀਵਰਸਿਟੀ ਆਫ ਐਜੂਕੇਸ਼ਨ ਪਲਾਨਿੰਗ ਐਂਡ ਐਡਮਨਿਸਟਰੇਸ਼ਨ ਨਿਊਪਾ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।



 ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ 'ਚ ਖੋਲ੍ਹੇ ਮਹੱਲਾ ਕਲੀਨਿਕ 'ਚੋਂ ਚੋਰ ਪ੍ਰਿੰਟਰ ਤੇ ਏਸੀ ਲੈ ਕੇ ਹੋਏ ਫਰਾਰ

ਇਸ ਯੋਜਨਾ ਰਾਹੀਂ ਕੇਂਦਰ ਤੇ ਯੂਟੀ ਦਾ ਕੋਈ ਵੀ ਅਧਿਕਾਰੀ ਵਿਦਿਆਰਥੀਆਂ ਦੇ ਨਾਲ ਹੀ ਸਕੂਲਾਂ ਦੇ ਅਧਿਆਪਕਾਂ ਦੀ ਯੋਗਤਾ ਤੋਂ ਲੈ ਕੇ ਕੋਈ ਵੀ ਰਿਕਾਰਡ ਦੇਖ ਸਕੇਗਾ। ਯੂ-ਡਾਈਸ ਵੱਲੋਂ ਪਹਿਲਾਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦਾ ਡੇਟਾ ਆਨਲਾਈਨ ਕੀਤਾ ਜਾ ਚੁੱਕਿਆ ਹੈ।

ਕੇਂਦਰ ਦੇ ਪ੍ਰਾਜੈਕਟ ਅਨੁਸਾਰ ਹਰ ਵਿਦਿਆਰਥੀ ਨੂੰ ਇੱਕ ਨੰਬਰ ਤੇ ਆਈਡੀ ਦਿੱਤੀ ਜਾਵੇਗੀ। ਜੇ ਇੱਕ ਵਿਦਿਆਰਥੀ ਕਿਸੇ ਹੋਰ ਸੂਬੇ ਵਿਚ ਜਾ ਕੇ ਦਾਖਲਾ ਲੈਂਦਾ ਹੈ ਤਾਂ ਉਸ ਨੂੰ ਇਸ ਆਈਡੀ ਨੂੰ ਅੱਗੇ ਦਾਖਲੇ ਲੈਣ ਲਈ ਦਰਜ ਕਰਨਾ ਪਵੇਗਾ। ਇਸ ਆਈਡੀ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾਵੇਗਾ ਤੇ ਜੇ ਕੋਈ ਫਰਜ਼ੀ ਜਾਂ ਜਾਅਲੀ ਦਾਖਲਾ ਲੈਂਦਾ ਹੈ ਤਾਂ ਉਸ ਦਾ ਅਧਿਕਾਰੀਆਂ ਨੂੰ ਨਾਲ ਦੀ ਨਾਲ ਪਤਾ ਲੱਗ ਜਾਵੇਗਾ। ਇਸ ਪ੍ਰਾਜੈਕਟ ਦੇ ਦਾਇਰੇ ਵਿਚ ਈਡਬਲਿਊਐਸ ਵਿਦਿਆਰਥੀ ਵੀ ਲਿਆਂਦੇ ਜਾਣਗੇ ਤੇ ਕੋਈ ਵੀ ਸਕੂਲ ਕਿਸੇ ਵੀ ਈਡਬਲਿਊਐਸ ਵਿਦਿਆਰਥੀ ਦੇ ਦਾਖਲੇ ਸਬੰਧੀ ਗੜਬੜ ਨਹੀਂ ਕਰ ਸਕੇਗਾ।

 
 


Education Loan Information:

Calculate Education Loan EMI