UPSC ਨੇ IES ਤੇ ISS ਪ੍ਰੀਖਿਆ 2020 ਦਾ ਫਾਇਨਲ ਰਿਜ਼ਲਟ ਜਾਰੀ ਕੀਤਾ, ਇੱਥੋਂ ਚੈੱਕ ਕਰੋ ਡਿਟੇਲ
ਸਭ ਤੋਂ ਪਹਿਲਾਂ UPSC ਦੀ ਅਧਿਕਾਰਤ ਵੈਬਸਾਈਟ upsc.gov.in 'ਤੇ ਜਾਓ।
UPSC ਨੇ ਇੰਡੀਅਨ ਇਕੋਨੌਮਿਕ ਸਰਵਿਸ, ਇੰਡੀਅਨ ਸਟੈਟਿਸਟਿਕਲ ਸਰਵਿਸ ਪ੍ਰੀਖਿਆ 2020 ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਪ੍ਰੀਖਿਆ 16 ਅਕਤੂਬਰ, 2020 ਤੋਂ 18 ਅਕਤੂਬਰ, 2020 ਤਕ ਕਰਵਾਈ ਗਈ ਸੀ। ਪ੍ਰੀਖਿਆ 'ਚ ਸ਼ਾਮਲ ਹੋਏ ਕੈਂਡੀਡੇਟ UPSC ISS ਤੇ IES ਪ੍ਰੀਖਿਆ 2020 ਦੇ ਨਤੀਜੇ ਅਧਿਕਾਰਤ ਵੈਬਸਾਈਟ upsc.gov.in 'ਤੇ ਜਾਕੇ ਚੈੱਕ ਕਰ ਸਕਦੇ ਹਨ।
UPSC ISS ਤੇ IES ਪ੍ਰੀਖਿਆ 2020 ਦੇ ਨਤੀਜੇ ਕਿਵੇਂ ਕਰੀਏ ਚੈੱਕ
ਸਭ ਤੋਂ ਪਹਿਲਾਂ UPSC ਦੀ ਅਧਿਕਾਰਤ ਵੈਬਸਾਈਟ upsc.gov.in 'ਤੇ ਜਾਓ।
ਨਵੇਂ ਨੋਟੀਫਿਕੇਸ਼ਨ ਤੇ ਕਲਿੱਕ ਕਰੋ ਜਿਸ 'ਤੇ ਲਿਖਿਆ ਹੈ ਫਾਇਨਲ ਰਿਜ਼ਲਟ ਇੰਡੀਅਨ ਇਕੋਨੌਮਿਕ ਸਰਵਿਸ, ਇੰਡੀਅਨ ਸਟੈਟਿਸਟੀਕਲ ਸਰਵਿਸ ਪ੍ਰੀਖਿਆ 2020.
ਇਸ ਤੋਂ ਬਾਅਦ ਉਮੀਦਵਾਰਾਂ ਨੂੰ ਇਕ ਨਵੀਂ ਵਿੰਡੋ 'ਤੇ ਡਾਇਰੈਕਟ ਕੀਤਾ ਜਾਵੇਗਾ।
ਨਵੀਂ ਵਿੰਡੋ 'ਚ ਫਾਇਨਲ ਰਿਜ਼ਲਟ ਦੀ ਪੀਡੀਐਫ ਹੋਵੇਗੀ।
ਕੈਂਡੀਡੇਟਸ ਨੂੰ ਫਾਇਨਲ ਰਿਜ਼ਲਟ ਵਾਲੇ PFD 'ਤੇ ਕਲਿੱਕ ਕਰਨਾ ਹੋਵੇਗਾ।
PDF ਓਪਨ ਹੋਣ ਮਗਰੋਂ ਉਮੀਦਵਾਰ ਆਪਣਾ ਨਾਂਅ ਦੇਖਣ ਲਈ ਹੇਠਾਂ ਸਕ੍ਰੌਲ ਕਰ ਸਕਦੇ ਹਨ।
5 ਕੈਂਡੀਡੇਟਸ ਦੇ ਨਤੀਜੇ ਰੋਕੇ ਗਏ ਹਨ
ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਕ ਇੰਡੀਅਨ ਇਕੋਨੌਮਿਕ ਸਰਵਿਸ ਦੇ ਅਹੁਦੇ ਲਈ ਸੰਕਿਆ 15 ਹੈ। ਉੱਥੇ ਹੀ ਇੰਡੀਅਨ ਸਟੈਟਿਸਟਿਕਲ ਸਰਵਿਸ ਦੇ ਅਹੁਦੇ ਲਈ 50 ਵੈਕੇਂਸੀ ਹੈ। ਵੈਂਕੇਸੀਆਂ ਦੀ ਸੰਖਿਆਂ ਨੂੰ ਧਿਆਨ 'ਚ ਰੱਖਦਿਆਂ ਮੈਰਿਟ ਸੂਚੀ ਬਣਾਈ ਗਈ ਹੈ। ਦੱਸ ਦੇਈਏ ਕਿ ਕਮਿਸ਼ਨ ਨੇ ਪੰਜ ਉਮੀਦਵਾਰਾਂ ਦੇ ਨਤੀਜੇ ਰੋਕ ਦਿੱਤੇ ਹਨ। ਜਾਰੀ ਅਧਿਕਾਰਤ ਨੋਟਿਸ ਦੇ ਮੁਤਾਬਕ ਕਮਿਸ਼ਨ ਉਮੀਦਵਾਰਾਂ ਦੇ ਓਰਿਜਨਲ ਡੌਕੂਮੈਂਟਸ ਨੂੰ ਕਮਿਸ਼ਨ ਦੇ ਨਾਲ ਵੈਰੀਫਾਈ ਕਰਨ ਦੇ ਬਾਅਦ ਹੀ ਉਮੀਦਵਾਰਾਂ ਦਾ ਨਤੀਜਾ ਜਾਰੀ ਕਰੇਗਾ।
ਦੱਸ ਦੇਈਏ ਕਿ UPSC ਸੈਂਟਰਲ ਸਿਵਿਲ ਸਰਵਿਸਜ਼ ਦੇ ਗਰੁੱਪ ਏ ਦੇ ਤਹਿਤ ISS, IES ਪ੍ਰੀਖਿਆ ਆਯੋਜਿਤ ਕਰਦਾ ਹੈ। ਕਮਿਸ਼ਨ ਸਾਲ 'ਚ ਇਕ ਵਾਰ ਤਿੰਨ ਦਿਨਾਂ ਦੀ ਮਿਆਦ ਲਈ ਪ੍ਰੀਖਿਆ ਆਯੋਜਿਤ ਕਰਦਾ ਹੈ। ਉਮੀਦਵਾਰ ਇਨ੍ਹਾਂ ਪ੍ਰੀਖਿਆਵਾਂ ਲਈ 6 ਅਟੈਂਪਟ ਕਰ ਸਕਦਾ ਹੈ। ਲਿਖਤੀ ਪ੍ਰੀਖਿਆ 300 ਨੰਬਰਾਂ ਦੀ ਹੁੰਦੀ ਹੈ। ਇਕੋਨੌਮਿਕਸ ਨਾਲ ਸਬੰਧਤ IES ਲਈ ਤੇ ਸਟੈਟਿਕਸ ਨਾਲ ਸਬੰਧਤ ISS ਲਈ ਵੀ ਸਪੈਸੀਫਿਕ ਸਬਜੈਕਟਸ ਹਨ।
Education Loan Information:
Calculate Education Loan EMI