UPSC NDA, NA 2021 ਪ੍ਰੀਖਿਆ ਦਾ ਨੋਟੀਫਿਕੇਸ਼ਨ ਜਾਰੀ, ਇਸ ਤਰ੍ਹਾਂ ਕਰੋ ਅਪਲਾਈ
ਐਨਡੀਏ ਦੇ 147ਵੇਂ ਕੋਰਸ 'ਚ ਆਰਮੀ, ਨੇਵੀ ਤੇ ਏਅਰਫੋਰਸ ਵਿੰਗਸ 'ਚ ਐਡਮਿਸ਼ਨ ਲਈ 18 ਅਪ੍ਰੈਲ 2021 ਨੂੰ ਪ੍ਰੀਖਿਆ ਹੋਵੇਗੀ। ਇਸ ਤਰ੍ਹਾਂ ਨੇਵਲ ਅਕੈਡਮੀ ਦੇ 109ਵੇਂ ਕੋਰਸ ਲਈ ਪ੍ਰੀਖਿਆ ਦੋ ਜਨਵਰੀ, 2022 ਤੋਂ ਆਯੋਜਿਤ ਕੀਤੀ ਜਾਵੇਗੀ।
UPSC NDA, NA 2021 Official Notification Released: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਨੈਸ਼ਨਲ ਡਿਫੈਂਸ ਅਕੈਡਮੀ ਤੇ ਨੇਵਲ ਅਕੈਡਮੀ ਐਗਜ਼ਾਮੀਨੇਸ਼ਨ 2021 ਦਾ ਫਾਇਨਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੋਟਿਸ 'ਚ ਪ੍ਰੀਖਿਆ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕੁਝ ਦਿਨ ਪਹਿਲਾਂ ਯੂਪੀਐਸਸੀ ਨੇ ਇਸ ਬਾਬਤ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਅੱਜ ਅਧਿਕਾਰਤ ਤੌਰ 'ਤੇ ਫਾਇਨਲ ਨੋਟੀਫਿਕੇਸ਼ਨ ਜਾਰੀ ਹੋ ਗਿਆ।
ਐਨਡੀਏ ਦੇ 147ਵੇਂ ਕੋਰਸ 'ਚ ਆਰਮੀ, ਨੇਵੀ ਤੇ ਏਅਰਫੋਰਸ ਵਿੰਗਸ 'ਚ ਐਡਮਿਸ਼ਨ ਲਈ 18 ਅਪ੍ਰੈਲ 2021 ਨੂੰ ਪ੍ਰੀਖਿਆ ਹੋਵੇਗੀ। ਇਸ ਤਰ੍ਹਾਂ ਨੇਵਲ ਅਕੈਡਮੀ ਦੇ 109ਵੇਂ ਕੋਰਸ ਲਈ ਪ੍ਰੀਖਿਆ ਦੋ ਜਨਵਰੀ, 2022 ਤੋਂ ਆਯੋਜਿਤ ਕੀਤੀ ਜਾਵੇਗੀ। ਵਿਸਥਾਰ ਨਾਲ ਜਾਣਨ ਲਈ ਵੈਬਸਾਈਟ ਦੇਖੋ।
ਹੋਰ ਮਹੱਤਵਪੂਰਨ ਤਾਰੀਖਾਂ:
30 ਦਸੰਬਰ, 2020 ਤੋਂ ਇਨ੍ਹਾਂ ਕੋਰਸਾਂ ਲਈ ਅਰਜ਼ੀਆਂ ਸ਼ੁਰੂ ਹੋਈਆਂ ਹਨ ਤੇ ਯੂਪੀਐਸਸੀ ਐਨਡੀਏ ਲਈ ਰਜਿਸਟ੍ਰੇਸ਼ਨ ਕਰਾਉਣ ਦੀ ਅੰਤਿਮ ਤਾਰੀਖ 19 ਜਨਵਰੀ, 2021 ਹੈ। ਇਸ ਤਾਰੀਖ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਬਿਨੈ ਜ਼ਰੂਰ ਕਰ ਦਿਉ। ਇਸ ਤੋਂ ਬਾਅਦ ਅਰਜ਼ੀਆਂ ਸਵੀਕਾਰ ਨਹੀਂ ਹੋਣਗੀਆਂ।
ਇਨ੍ਹਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਸਿਰਫ਼ ਆਨਲਾਈਨ ਹੀ ਕਰਾਇਆ ਜਾ ਸਕਦਾ ਹੈ। ਜਿਸ ਲਈ upsconline.nic.in ਵੈਬਸਾਈਟ 'ਤੇ ਜਾਉ। ਕਿਸੇ ਹੋਰ ਮਾਧਿਅਮ ਨਾਲ ਅਪਲਾਈ ਕਰਨ ਦੀ ਕੋਸ਼ਿਸ਼ ਨਾ ਕਰੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI