IAS Success Story: UPSC ਇੰਟਰਵਿਊ ਤੋਂ ਪਹਿਲਾਂ ਹੋਈ ਪਿਤਾ ਦੀ ਮੌਤ, ਨਹੀਂ ਮੰਨੀ ਹਾਰ, ਬਣ ਗਿਆ IAS
UPSC Success Story:ਦਿਵਯਾਂਸ਼ੂ UPSC ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸਲਾਹ ਦਿੰਦਾ ਹੈ ਕਿ ਤੁਹਾਨੂੰ ਪ੍ਰੀਖਿਆ ਲਈ ਸਖਤ ਤਿਆਰੀ ਕਰਨੀ ਚਾਹੀਦੀ ਹੈ।
IAS Success Story: ਜੇਕਰ ਕਿਸੇ ਵਿਅਕਤੀ ਦੇ ਮਨ ਵਿੱਚ ਕਿਸੇ ਚੀਜ਼ ਨੂੰ ਪਾਉਣ ਦੀ ਚਾਹਤ ਤੇ ਹਿੰਮਤ ਹੋਵੇ ਤਾਂ ਉਸਨੂੰ ਸਫਲਤਾ ਜ਼ਰੂਰ ਮਿਲਦੀ ਹੈ, ਭਾਵੇਂ ਉਸ ਦੀ ਜ਼ਿੰਦਗੀ ਵਿਚ ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ। ਅਜਿਹਾ ਵਿਅਕਤੀ ਹਰ ਮੁਸ਼ਕਲ ਨਾਲ ਲੜ ਕੇ ਨਿਸ਼ਚਿਤ ਤੌਰ 'ਤੇ ਸਫਲਤਾ ਪ੍ਰਾਪਤ ਕਰਦਾ ਹੈ। ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਲਖਨਊ ਦਾ 25 ਸਾਲਾ IAS ਦਿਵਯਾਂਸ਼ੂ ਨਿਗਮ, ਜਿਸ ਦੇ ਪਿਤਾ ਦੀ ਮੌਤ ਕੋਰੋਨਾ ਨਾਲ ਹੋ ਗਈ ਪਰ ਫਿਰ ਵੀ ਉਹ ਹੌਂਸਲਾ ਨਹੀਂ ਹਾਰਿਆ ਤੇ ਉਸ ਨੇ ਆਪਣਾ ਟੀਚਾ ਹਾਸਲ ਕੀਤਾ।
ਦਿਵਯਾਂਸ਼ੂ ਦਾ ਆਈਏਐਸ ਅਫ਼ਸਰ (IAS officer) ਬਣਨ ਦਾ ਸਫ਼ਰ ਸੰਘਰਸ਼ ਭਰਿਆ ਸੀ। ਉਸ ਦੇ ਪਿਤਾ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਉਹ UPSC ਇੰਟਰਵਿਊ ਦੀ ਤਿਆਰੀ ਕਰ ਰਿਹਾ ਸੀ। ਪਿਤਾ ਦੀ ਮੌਤ ਤੋਂ ਬਾਅਦ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਸੰਘਰਸ਼ ਕੀਤਾ ਅਤੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿੱਚ 44ਵਾਂ ਰੈਂਕ ਹਾਸਲ ਕੀਤਾ। UPSC ਪ੍ਰੀਖਿਆ ਪਾਸ ਕਰਨ ਲਈ ਦਿਵਯਾਂਸ਼ੂ ਦੇ ਜਨੂੰਨ ਅਤੇ ਸਖ਼ਤ ਮਿਹਨਤ ਨੇ ਉਸ ਨੂੰ ਸਫ਼ਲ ਬਣਾਇਆ।
ਇਹ ਵੀ ਪੜ੍ਹੋ: ਇਹ ਤਿੰਨ ਲੋਕ ਬਿਨਾਂ ਪਾਸਪੋਰਟ ਤੋਂ ਕਿਸੇ ਵੀ ਦੇਸ਼ ‘ਚ ਕਰ ਸਕਦੇ ਸਫ਼ਰ...ਜਾਣੋ ਕੌਣ ਹਨ ਇਹ ਲੋਕ?
ਜਦੋਂ ਦਿਵਯਾਂਸ਼ੂ ਨੇ ਯੂਪੀਐਸਸੀ (UPSC) ਦੀ ਪ੍ਰੀਖਿਆ ਪਾਸ ਕੀਤੀ ਸੀ ਤਾਂ ਉਸ ਵੇਲੇ ਉਸਦੇ ਪਿਤਾ ਬਹੁਤ ਖੁਸ਼ ਸਨ। ਪਰ ਉਸਦੇ ਅੰਤਮ ਇੰਟਰਵਿਊ ਤੋਂ ਪਹਿਲਾਂ, ਉਨ੍ਹਾਂ ਦੀ ਕੋਵਿਡ -19 ਨਾਲ ਮੌਤ ਹੋ ਗਈ। ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ ਵੀ ਦਿਵਯਾਂਸ਼ੂ ਨੇ ਆਪਣਾ ਹੌਂਸਲਾ ਬਰਕਰਾਰ ਰੱਖਿਆ। ਉਸ ਨੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕੀਤੀ। ਤੀਜੀ ਕੋਸ਼ਿਸ਼ ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਅਤੇ 44ਵੇਂ ਰੈਂਕ ਨਾਲ IAS ਬਣ ਗਿਆ। ਉਸਨੇ ਆਪਣੀ ਤੀਜੀ ਕੋਸ਼ਿਸ਼ ਵਿੱਚ UPSC ਮੁੱਖ ਪ੍ਰੀਖਿਆ ਪਾਸ ਕੀਤੀ।
ਇਹ ਦਿੱਤੀ ਸਲਾਹ ਦਿਵਯਾਂਸ਼ੂ ਨੇ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਨੂੰ ਰੋਜ਼ਾਨਾ ਲਗਭਗ 8 ਤੋਂ 10 ਘੰਟੇ ਅਧਿਐਨ ਕਰਨ ਦੀ ਸਲਾਹ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਮਿਹਨਤ ਦੇ ਨਾਲ-ਨਾਲ ਸਹੀ ਸੇਧ ਮਿਲੇ, ਲਗਨ ਨਾਲ ਪੜ੍ਹਾਈ ਕੀਤੀ ਜਾਵੇ ਤਾਂ ਉਹ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿਚ ਆਸਾਨੀ ਨਾਲ ਕਾਮਯਾਬ ਹੋ ਸਕਦੇ ਹਨ।
Education Loan Information:
Calculate Education Loan EMI