ਨਵੀਂ ਦਿੱਲੀ: ਜੇ ਤੁਹਾਡੇ ਬੱਚੇ ਦੇ ਸਕੂਲ ਜਾਂ ਕਾਲਜ 'ਚ ਘੱਟ ਅੰਕ ਹਨ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਇੱਕ ਖੋਜ ਮੁਤਾਬਕ ਉਹ ਬੱਚੇ ਜਿਨ੍ਹਾਂ ਦੇ ਨੰਬਰ ਔਸਤ ਤੋਂ ਘੱਟ ਹਨ, ਉਹ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਘਟਾਉਣ ਤਾਂ ਉਨ੍ਹਾਂ ਦੇ ਅੰਕ 10 ਪ੍ਰਤੀਸ਼ਤ ਤੱਕ ਵਧ ਸਕਦੇ ਹਨ।


ਇਹ ਖੋਜ ਆਸਟਰੇਲੀਆ ਦੀ ਇੱਕ ਯੂਨੀਵਰਸਿਟੀ 'ਚ ਕੀਤੀ ਗਈ, ਜਿਸ '500 ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ। ਇਸ 'ਚ ਸ਼ਾਮਲ ਕੀਤੇ ਗਏ ਵਿਦਿਆਰਥੀਆਂ ਦੀ ਔਸਤ ਉਮਰ 19 ਸਾਲ ਰਹੀ। ਖੋਜ 'ਚ ਪਾਇਆ ਗਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਗ੍ਰੇਡ ਚੰਗੇ ਸਨ, ਉਨ੍ਹਾਂ ਦੀ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਉਨ੍ਹਾਂ ਦੇ ਅੰਕਾਂ 'ਤੇ ਕੋਈ ਫ਼ਰਕ ਨਹੀਂ ਪਾਇਆ, ਪਰ ਜਿਨ੍ਹਾਂ ਵਿਦਿਆਰਥੀਆਂ ਦੇ ਅੰਕ ਘੱਟ ਸੀ, ਉਨ੍ਹਾਂ 'ਤੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਿਤਾਉਣ ਦੇ ਅੰਕਾਂ ਨੂੰ ਪ੍ਰਭਾਵਿਤ ਕਰਦੇ ਦੇਖਿਆ ਗਿਆ।

ਆਸਟਰੇਲੀਆ ਦੀ ਯੂਨੀਵਰਸਿਟੀ ਆਫ਼ ਟੈਕਨਾਲੋਜੀ ਸਿਡਨੀ ਵਿਖੇ ਇਸ ਖੋਜ ਦੌਰਾਨ ਵਿਦਿਆਰਥੀਆਂ ਨੇ ਹਰ ਰੋਜ਼ 2 ਘੰਟੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ। ਜਦਕਿ, ਕੁਝ ਵਿਦਿਆਰਥੀ ਸੀ ਜੋ ਦਿਨ 'ਚ ਅੱਠ ਘੰਟੇ ਤੋਂ ਵੱਧ ਸਮੇਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸੀ।

ਖੋਜ ਮੁਤਾਬਕ ਹਰ ਰੋਜ਼ ਤਿੰਨ ਘੰਟੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਦੇ ਨੰਬਰਾਂ ‘ਤੇ 10% ਦਾ ਪ੍ਰਭਾਅ ਵੇਖਿਆ ਗਿਆ। ਇਸ ਰਿਸਰਚ 'ਚ ਇਹ ਸਪੱਸ਼ਟ ਹੈ ਕਿ ਉਹ ਵਿਦਿਆਰਥੀ ਜਿਨ੍ਹਾਂ ਦੇ ਅੰਕ ਘੱਟ ਹੈ ਉਹ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਘਟਾ ਕੇ ਆਸਾਨੀ ਨਾਲ ਆਪਣੇ ਅੰਕ 10% ਵਧਾ ਸਕਦੇ ਹਨ।

Education Loan Information:

Calculate Education Loan EMI