ਪੜਚੋਲ ਕਰੋ
Exclusive: ਲੌਕਡਾਊਨ ਨੇ ਕਿਸਾਨੀ ਦਾ ਤੋੜਿਆ ਲੱਕ, ਦੇਸ਼ 'ਚ ਪਹਿਲੀ ਵਾਰ ਹੋਏ ਇਹ ਹਾਲਾਤ
ਲੌਕਡਾਊਨ ਦੀ ਕਿਸਾਨਾਂ ਉੱਪਰ ਵੀ ਵੱਡੀ ਮਾਰ ਪਈ ਹੈ। ਪੰਜਾਬ ਵਿੱਚ ਕਣਕਾਂ ਪੱਕ ਗਈਆਂ ਹਨ ਪਰ ਅਜੇ ਤੱਕ ਮੰਡੀਆਂ ਦਾ ਪ੍ਰਬੰਧ ਮੁਕੰਮਲ ਨਹੀਂ ਹੋਇਆ। ਖੇਤਾਂ ਵਿੱਚ ਸਬਜ਼ੀਆਂ ਰੁਲ ਰਹੀਆਂ ਹਨ।

ਮਨਵੀਰ ਕੌਰ ਰੰਧਾਵਾ ਦੀ ਵਿਸ਼ੇਸ਼ ਰਿਪੋਰਟ ਚੰਡੀਗੜ੍ਹ/ਨਵੀਂ ਦਿੱਲੀ: ਲੌਕਡਾਊਨ ਦੀ ਕਿਸਾਨਾਂ ਉੱਪਰ ਵੀ ਵੱਡੀ ਮਾਰ ਪਈ ਹੈ। ਪੰਜਾਬ ਵਿੱਚ ਕਣਕਾਂ ਪੱਕ ਗਈਆਂ ਹਨ ਪਰ ਅਜੇ ਤੱਕ ਮੰਡੀਆਂ ਦਾ ਪ੍ਰਬੰਧ ਮੁਕੰਮਲ ਨਹੀਂ ਹੋਇਆ। ਖੇਤਾਂ ਵਿੱਚ ਸਬਜ਼ੀਆਂ ਰੁਲ ਰਹੀਆਂ ਹਨ। ਇਹੀ ਹਾਲ ਦੇਸ਼ ਦੇ ਦੂਜੇ ਸੂਬਿਆਂ ਦਾ ਹੈ। ਤਾਜ਼ਾ ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਆਲਮ ਇਹ ਹੈ ਕਿ ਕਈ ਥਾਵਾਂ 'ਤੇ ਦੁੱਧ ਦੀ ਕੀਮਤ ਬੰਦ ਬੋਤਲ ਪਾਣੀ ਦੇ ਬਰਾਬਰ ਹੋ ਗਈ ਹੈ। ਰਾਜਧਾਨੀ ਦਿੱਲੀ ਤੋਂ ਲਗਪਗ 85 ਕਿਲੋਮੀਟਰ ਦੀ ਦੂਰੀ 'ਤੇ ਦੁੱਧ 21-22 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਸ਼ਹਿਰਾਂ ‘ਚ ਦੁੱਧ ਬੇਸ਼ੱਕ ਲਗਪਗ 55 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਪਰ ਪੇਂਡੂ ਭਾਰਤ ‘ਚ ਲੌਕਡਾਊਨ ਨੇ ਦੁੱਧ ਦੇ ਉਤਪਾਦਕਾਂ ਤੇ ਡੇਅਰੀ ਸੰਚਾਲਕਾਂ ਦਾ ਲੱਕ ਤੋੜ ਦਿੱਤਾ ਹੈ। ਜਿੱਥੇ ਇੱਕ ਲੀਟਰ ਪਾਣੀ 20 ਰੁਪਏ ਦੀ ਹੈ, ਉੱਥੇ ਹੀ ਦਿੱਲੀ ਤੋਂ ਲਗਪਗ 85 ਕਿਲੋਮੀਟਰ ਦੂਰ ਮੇਰਠ ਜ਼ਿਲ੍ਹੇ ਦੇ ਹੈਰਾ ਪਿੰਡ ‘ਚ ਇੱਕ ਲੀਟਰ ਦੁੱਧ 21-22 ਰੁਪਏ ‘ਚ ਮਿਲ ਰਿਹਾ ਹੈ। ਦੱਸ ਦਈਏ ਕਿ ਹਰੱਰਾ ਪਿੰਡ ਦੇ ਰਹਿਣ ਵਾਲੇ ਨੂਰ ਮੁਹੰਮਦ ਜਿਸ ਦੀਆਂ 100 ਮੱਝਾਂ ਤੇ ਗਊਆਂ ਦੀ ਡੇਅਰੀਆਂ ਹਨ। ਡੇਅਰੀ ਰੋਜ਼ਾਨਾ 900 ਤੋਂ 950 ਲੀਟਰ ਦੁੱਧ ਦਾ ਉਤਪਾਦਨ ਕਰਦੀ ਹੈ। ਨੂਰ ਮੁਹੰਮਦ ਦਾ ਕਹਿਣਾ ਹੈ ਕਿ ਲੌਕਡਾਊਨ ਨੇ ਹਾਲਾਤ ਵਧੇਰੇ ਖ਼ਰਾਬ ਕਰ ਦਿੱਤੇ ਹੈ। ਪਹਿਲਾਂ ਜੋ ਦੁੱਧ 47-48 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਸੀ, ਹੁਣ ਸਿਰਫ 21-22 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਮੱਝਾਂ ਨੂੰ ਦੁੱਧ ਪਿਲਾਉਣਾ ਪਿਆ: ਉਸ ਨੇ ਦੱਸਿਆ ਕਿ ਮਿੱਠਾਈ ਦੀ ਦੁਕਾਨ, ਢਾਬਿਆਂ, ਰੈਸਟੋਰੈਂਟਾਂ, ਹੋਟਲ ਬੰਦ ਹਨ। ਅਜਿਹੀ ਸਥਿਤੀ ਵਿੱਚ ਮੰਡੀ ਵਿੱਚ ਦੁੱਧ ਦਾ ਕੋਈ ਖਰੀਦਦਾਰ ਨਹੀਂ ਹੈ। ਇਸ ਲਈ ਮਜਬੂਰੀ ਵਿੱਚ ਮੱਝਾਂ ਨੂੰ ਦੁੱਧ ਪਿਲਾਉਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਸ਼ੂ ਚਾਰੇ ਦਾ 50 ਕਿਲੋ ਵਾਲਾ ਥੈਲਾ ਜੋ ਪਹਿਲਾਂ 850 ਰੁਪਏ ‘ਚ ਮਿਲਦਾ ਸੀ, ਹੁਣ 1200 ਰੁਪਏ ‘ਚ ਉਪਲਬਧ ਹੈ। ਅਜਿਹੀ ਸਥਿਤੀ ਵਿੱਚ ਜਾਨਵਰਾਂ ਨੂੰ ਸਿਰਫ ਖੁਸ਼ਕ ਤੂੜੀ ਖੁਆਈ ਜਾ ਰਹੀ ਹੈ। ਪਲਾਂਟ ਤੋਂ ਜਾਂਚ: ਨੂਰ ਮੁਹੰਮਦ ਦੇ ਦਾਅਵਿਆਂ ਦੀ ਸੱਚਾਈ ਨੂੰ ਜਾਣਨ ਲਈ ਅਸੀਂ ਪਿੰਡ ਦੇ ਕੁਲੈਕਸ਼ਨ ਸੈਂਟਰ ਪਹੁੰਚੇ ਜਿੱਥੇ ਸਾਨੂੰ ਆਰਿਫ਼ ਮਿਲਿਆ। ਉਸ ਨੇ ਦੱਸਿਆ ਕਿ ਪਹਿਲਾਂ ਅਸੀਂ ਫੈਟ ਮੁਤਾਬਕ 42 ਤੋਂ 50 ਰੁਪਏ ਪ੍ਰਤੀ ਲੀਟਰ ਦੁੱਧ ਖਰੀਦਦੇ ਸੀ। ਪਰ, ਹੁਣ ਇਹ ਕੀਮਤਾਂ 25 ਰੁਪਏ ਪ੍ਰਤੀ ਲੀਟਰ ਬਣ ਗਈਆਂ ਹਨ। ਪਹਿਲਾਂ ਫੈਕਟਰੀ ਮਾਲਕ ਦੁੱਧ ਦੇ ਰੇਟ ਵਧਾਉਣ ਲਈ ਆਪ ਫੋਨ ਕਰਦੇ ਸੀ। ਹੁਣ ਸਾਨੂੰ ਮਿੰਨਤਾਂ ਕਰਨੀਆਂ ਪੈਂਦੀਆਂ ਨੇ। ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ ਫੈਕਟਰੀ ਮਾਲਕ ਹਰ 7 ਦਿਨਾਂ ਬਾਅਦ ਅਦਾਇਗੀ ਕਰਦੇ ਸੀ, ਪਰ ਹੁਣ 3 ਹਫ਼ਤਿਆਂ ਤੋਂ ਕੋਈ ਭੁਗਤਾਨ ਨਹੀਂ ਕੀਤਾ ਗਿਆ। ਇਸ ਲਈ ਅਸੀਂ ਕਿਸਾਨਾਂ ਤੇ ਡੇਅਰੀ ਮਾਲਕਾਂ ਨੂੰ ਪੈਮੇਂਟ ਨਹੀਂ ਕਰ ਸਕੇ। ਵੱਡੀਆਂ ਡੇਅਰੀ ਕੰਪਨੀਆਂ ਲਈ ਲਾਭ: ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਸ਼ਹਿਰਾਂ ‘ਚ ਗਾਹਕਾਂ ਨੂੰ ਦੁੱਧ ਸਿਰਫ 55-56 ਰੁਪਏ ਪ੍ਰਤੀ ਲੀਟਰ ‘ਚ ਵੇਚਿਆ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਦੁੱਧ ਦੀ ਕੀਮਤ 50 ਤੋਂ 60% ਘੱਟ ਦਿੱਤੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















