ਪੜਚੋਲ ਕਰੋ
Advertisement
21 ਦਿਨਾਂ ਦੇ ਲੌਕਡਾਉਨ ‘ਚ ਭਾਰਤੀ ਅਰਥਵਿਵਸਥਾ ਨੂੰ 120 ਅਰਬ ਡਾਲਰ ਦਾ ਨੁਕਸਾਨ!
ਕੋਰੋਨਾਵਾਇਰਸ ਦੇ ਚੱਲਦਿਆਂ ਦੇਸ਼ ‘ਚ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਹੈ ਕਿ ਇਸ ਦਾ ਦੇਸ਼ ਦੀ ਅਰਥਵਿਵਸਥਾ ‘ਤੇ ਡੂੰਗਾ ਅਸਰ ਪਵੇਗਾ। ਮਾਹਿਰਾਂ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ 21 ਦਿਨਾਂ ‘ਚ ਦੇਸ਼ ਦੀ ਅਰਥਵਿਵਸਥਾ 120 ਅਰਬ ਡਾਲਰ ਯਾਨੀ 9.12 ਲੱਖ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਚੱਲਦਿਆਂ ਦੇਸ਼ ‘ਚ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਹੈ ਕਿ ਇਸ ਦਾ ਦੇਸ਼ ਦੀ ਅਰਥਵਿਵਸਥਾ ‘ਤੇ ਡੂੰਗਾ ਅਸਰ ਪਵੇਗਾ। ਮਾਹਿਰਾਂ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ 21 ਦਿਨਾਂ ‘ਚ ਦੇਸ਼ ਦੀ ਅਰਥਵਿਵਸਥਾ 120 ਅਰਬ ਡਾਲਰ ਯਾਨੀ 9.12 ਲੱਖ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਜੀਡੀਪੀ ਦੇ ਆਧਾਰ ‘ਤੇ ਦੇਖਿਆ ਜਾਵੇ ਤਾਂ ਇੰਨੇ ਨੁਕਸਾਨ ਤੋਂ ਬਾਅਦ ਕੁੱਲ ਜੀਡੀਪੀ ਨੂੰ 4 ਫੀਸਦ ਤੱਕ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਦਰਅਸਲ ਲੌਕਡਾਊਨ ਦੇ ਚਲਦਿਆਂ ਦੇਸ਼ ਦੀਆਂ ਇੰਡਸਟਰੀਅਲ ਗਤੀਵੀਧਿਆਂ ਠੱਪ ਹੋ ਗਈਆਂ ਹਨ। ਆਵਾਜਾਈ ਸੇਵਾਵਾਂ ‘ਤੇ ਵੀ ਰੋਕ ਲੱਗ ਗਈ ਹੈ। ਇਸ ਦੇ ਚੱਲਦਿਆਂ ਦੇਸ਼ ਦੀ ਆਰਥਿਕ ਤਰੱਕੀ ਦੀ ਰਫਤਾਰ ਬੇਹੱਦ ਹੌਲੀ ਹੋ ਗਈ ਹੈ। ਬਾਰਕਲੇਜ ਨੇ ਇਹ ਵੀ ਕਿਹਾ ਹੈ ਕਿ ਮੌਜੂਦਾ ਸਥਿਤੀ ਨੂੰ ਦੇਖਦਿਆਂ ਰਿਜ਼ਰਵ ਬੈਂਕ ਆਫ ਇੰਡੀਆ ਨੀਤੀਗਤ ਦਰਾਂ ‘ਚ ਕਟੌਤੀ ਕਰ ਸਕਦਾ ਹੈ।
ਦੱਸ ਦਈਏ ਕਿ ਆਉਣ ਵਾਲੇ ਦਿਨਾਂ ‘ਚ 3 ਅਪ੍ਰੈਲ ਨੂੰ ਆਰਬੀਆਈ ਦੀ ਕਰੇਡਿਟ ਪਾਲਿਸੀ ਆਉਣ ਵਾਲੀ ਹੈ, ਜਿਸ ਲਈ ਸਾਫ ਮੰਨਿਆ ਜਾ ਰਿਹਾ ਹੈ ਕਿ ਇਸ ‘ਚ ਆਰਬੀਆਈ ਰੈਪੋ ਰੇਟ ‘ਚ ਚੰਗੀ ਖਾਸੀ ਕਟੌਤੀ ਕਰ ਸਕਦਾ ਹੈ। ਇਸ ਸ਼ੁਰੂਆਤ ‘ਚ 0.65 ਫੀਸਦ ਹੋ ਸਕਦੀ ਹੈ ਤੇ ਅੱਗੇ ਚੱਲ ਕੇ ਆਰਬੀਆਈ ਰੈਪੋਰੇਟ ‘ਚ 1 ਫੀਸਦ ਤੱਕ ਦੀ ਕਟੌਤੀ ਵੀ ਕਰ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement