ਅੰਬਾਲਾ: ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮੂਹ ਨੇ ਮੰਗਲਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਉਸ ਸਮੇਂ ਕਾਲੇ ਝੰਡੇ ਦਿਖਾਏ ਜਦੋਂ ਉਨ੍ਹਾਂ ਦਾ ਕਾਫਲਾ ਅੰਬਾਲਾ ਸ਼ਹਿਰ ਵਿੱਚੋਂ ਲੰਘ ਰਿਹਾ ਸੀ।


ਸੂਤਰਾਂ ਨੇ ਦੱਸਿਆ ਕਿ ਕੁਝ ਕਿਸਾਨਾਂ ਨੇ ਕਥਿਤ ਤੌਰ 'ਤੇ ਮੁੱਖ ਮੰਤਰੀ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਪਰ ਪੁਲਿਸ ਉਨ੍ਹਾਂ ਨੂੰ ਬਾਹਰ ਕੱਢਣ ਵਿੱਚ ਸਫਲ ਹੋ ਗਈ। ਸੀਐਮ ਖੱਟਰ ਅਗਾਮੀ ਨਾਗਰਿਕ ਚੋਣਾਂ ਵਿੱਚ ਮੇਅਰ ਅਤੇ ਕੌਂਸਲਰ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਅੰਬਾਲਾ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਪਹੁੰਚੇ ਸਨ।

ਬੀਜੇਪੀ ਨੇ ਆਪਣੇ ਹੀ ਪੈਰ 'ਤੇ ਮਾਰੀ ਕੁਹਾੜੀ, ਪੰਜਾਬ 'ਚ ਕਰਵਾਇਆ ਵੱਡਾ ਨੁਕਸਾਨ

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਮੁੱਖ ਮੰਤਰੀ ਦਾ ਕਾਫਲਾ ਅਗਰਸੇਨ ਚੌਕ ਪਾਰ ਕਰ ਰਿਹਾ ਸੀ ਤਾਂ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ। ਉਨ੍ਹਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਦੋਂ ਤੱਕ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।

ਕਿੰਨੂੰ ਬਾਗਬਾਨਾਂ ਦਾ ਵੱਡਾ ਐਲਾਨ, ਕਰੋੜਾਂ ਦਾ ਨੁਕਸਾਨ ਝੱਲ ਕੇ ਵੀ ਖੜ੍ਹਨਗੇ ਕਿਸਾਨਾਂ ਦੇ ਨਾਲ