ਪੜਚੋਲ ਕਰੋ

ਕਿਸਾਨਾਂ ਨੇ ਬੀਜੇਪੀ ਵਿਧਾਇਕ ਵਿਕਰਮ ਸੈਣੀ ਨੂੰ ਘੇਰਿਆ, ਪੁਲਿਸ ਨੇ ਬੜੀ ਮੁਸ਼ਕਲ ਨਾਲ ਬਚਾਇਆ

ਮੁਜ਼ੱਫਰਨਗਰ ਜ਼ਿਲ੍ਹੇ ਵਿੱਚ, ਜਦੋਂ 5 ਸਤੰਬਰ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੀ ਤਰੀਕ ਨੇੜੇ ਆ ਰਹੀ ਹੈ, ਭਾਜਪਾ ਵਿਧਾਇਕਾਂ ਵਿਰੁੱਧ ਕਿਸਾਨਾਂ ਦਾ ਰੋਹ ਤੇ ਵਿਰੋਧ ਹੋਰ ਵੀ ਤੇਜ਼ ਹੋ ਗਿਆ ਹੈ।

ਮੁਜ਼ੱਫ਼ਰਨਗਰ: ਮੁਜ਼ੱਫਰਨਗਰ ਜ਼ਿਲ੍ਹੇ ਵਿੱਚ, ਜਦੋਂ 5 ਸਤੰਬਰ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੀ ਤਰੀਕ ਨੇੜੇ ਆ ਰਹੀ ਹੈ, ਭਾਜਪਾ ਵਿਧਾਇਕਾਂ ਵਿਰੁੱਧ ਕਿਸਾਨਾਂ ਦਾ ਰੋਹ ਤੇ ਵਿਰੋਧ ਹੋਰ ਵੀ ਤੇਜ਼ ਹੋ ਗਿਆ ਹੈ।

14 ਅਗਸਤ ਨੂੰ ਭੋਰਾਕਲਾਂ ਥਾਣਾ ਖੇਤਰ ਦੇ ਸਿਸੌਲੀ ਕਸਬੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬੁਢਾਣਾ ਤੋਂ ਵਿਧਾਇਕ ਉਮੇਸ਼ ਮਲਿਕ ਦੀ ਗੱਡੀ ਉੱਤੇ ਪੱਥਰਾਅ ਤੇ ਕਾਲਾ ਤੇਲ ਸੁੱਟਣ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਪੁਲਿਸ ਥਾਣਾ ਜਾਨਸਠ ਇਲਾਕੇ ਦੇ ਪਿੰਡ ਮੀਰਾਪੁਰ ਦਲਪਤ ਵਿੱਚ ਖਤੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਵਿਕਰਮ ਸਿੰਘ ਸੈਣੀ ਵਿਰੁੱਧ ਵੀ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਹੈ।

ਵਿਕਰਮ ਸੈਣੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ
ਦਰਅਸਲ, ਪੁਲਿਸ ਥਾਣਾ ਜਾਨਸਠ ਖੇਤਰ ਦੇ ਮੀਰਪੁਰ ਦਲਪਤ ਦੇ ਖਤੌਲੀ ਤੋਂ ਵਿਧਾਇਕ ਵਿਕਰਮ ਸਿੰਘ ਸੈਣੀ ਬੂਥ ਕਮੇਟੀ ਦੀ ਵੈਰੀਫਿਕੇਸ਼ਨ ਦੇ ਕੰਮ ਲਈ ਵਿਸ਼ਾਲ ਪ੍ਰਜਾਪਤੀ ਨਾਂ ਦੇ ਵਰਕਰ ਦੇ ਘਰ ਪਹੁੰਚੇ ਸਨ। ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਨੂੰ ਬੀਜੇਪੀ ਵਿਧਾਇਕ ਵਿਕਰਮ ਸਿੰਘ ਸੈਣੀ ਦੇ ਪਿੰਡ ਮੀਰਾਪੁਰ ਦਲਪਤ ਵਿੱਚ ਪਹੁੰਚਣ ਦੀ ਜਾਣਕਾਰੀ ਮਿਲੀ ਤਾਂ ਜੋਗਿੰਦਰ ਸਿੰਘ ਨੇ ਦਰਜਨਾਂ ਵਰਕਰਾਂ ਸਮੇਤ ਭਾਜਪਾ ਵਿਧਾਇਕ ਵਿਕਰਮ ਸੈਣੀ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਭਾਜਪਾ ਵਰਕਰ ਵਿਸ਼ਾਲ ਪ੍ਰਜਾਪਤੀ ਦੇ ਘਰ ਦੇ ਬਾਹਰ ਖੜ੍ਹੀ ਵਿਧਾਇਕ ਦੀ ਕਾਰ ਨੂੰ ਘੇਰ ਲਿਆ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਆਪਣੇ ਹੱਥਾਂ ਵਿੱਚ ਕਾਲੇ ਕੱਪੜੇ ਲੈ ਕੇ ਵਿਧਾਇਕ ਵਿਕਰਮ ਸਿੰਘ ਸੈਣੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ।

ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਕਿਸਾਨ ਫਿਰ ਵੀ ਭਾਜਪਾ ਤੇ ਵਿਧਾਇਕ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ। ਇਸ ਦੌਰਾਨ ਪੁਲਿਸ ਨੇ ਵਿਧਾਇਕ ਨੂੰ ਆਪਣੀ ਸੁਰੱਖਿਆ ਹੇਠ ਪਿੰਡ ਤੋਂ ਬਾਹਰ ਕੱਢ ਲਿਆ ਤੇ ਉਨ੍ਹਾਂ ਨੂੰ ਸੁਰੱਖਿਅਤ ਜਾਨਸਠ ਲੈ ਗਏ ਜਿਸ ਤੋਂ ਬਾਅਦ ਭਾਜਪਾ ਵਿਧਾਇਕ ਵਿਕਰਮ ਸਿੰਘ ਸੈਣੀ ਨੇ ਬਿਨਾਂ ਕੁਝ ਕਹੇ ਮੀਡੀਆ ਤੋਂ ਦੂਰੀ ਬਣਾ ਲਈ।

ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ
ਇਸ ਦੇ ਨਾਲ ਹੀ ਇਸ ਹੰਗਾਮੇ ਦੌਰਾਨ ਕਿਸੇ ਨੇ ਆਪਣੇ ਮੋਬਾਈਲ 'ਚ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਜਿਉਂ ਹੀ ਵਿਧਾਇਕ ਵਿਰੁੱਧ ਨਾਅਰੇਬਾਜ਼ੀ ਤੇ ਕਾਲੇ ਝੰਡੇ ਦਿਖਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਪੂਰੇ ਜ਼ਿਲ੍ਹੇ ਵਿੱਚ ਹੰਗਾਮਾ ਮਚ ਗਿਆ। ਇਸ ਦੌਰਾਨ ਕਿਸਾਨ ਮਹਾਪੰਚਾਇਤ ਦੀ ਤਿਆਰੀ ਲਈ ਰੋਡਵੇਜ਼ ਬੱਸ ਅੱਡੇ ਦੇ ਨਜ਼ਦੀਕ ਗੁਰਦੁਆਰੇ ਦੇ ਨੇੜੇ ਗੁਰੂ ਸਿੰਘ ਸਭਾ ਦੀ ਮੀਟਿੰਗ ਵਿੱਚ ਪੁੱਜੇ।

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੂੰ ਇਸ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਹਾਲੇ ਤਾਂ ਸਿਰਫ ਵਿਰੋਧ ਹੀ ਹੋ ਰਿਹਾ ਹੈ। ਭਾਜਪਾ ਮਹਿਸੂਸ ਕਰ ਰਹੀ ਸੀ ਕਿ ਕਿਸਾਨ ਕੇਵਲ ਗਾਜ਼ੀਪੁਰ ਸਰਹੱਦ 'ਤੇ ਹੀ ਹਨ ਅਤੇ ਕਿਸਾਨਾਂ ਕੋਲ ਭਾਜਪਾ ਵਰਕਰਾਂ ਲਈ ਬਹੁਤ ਸਾਰਾ ਕਾਲਾ ਤੇਲ ਹਾਲੇ ਵੀ ਮੌਜੂਦ ਹੈ। ਭਾਜਪਾ ਵਰਕਰਾਂ ਲਈ ਘਰ ਛੱਡਣਾ ਮੁਸ਼ਕਲ ਹੋ ਜਾਵੇਗਾ। ਹਾਲੇ ਤੱਕ ਭਾਜਪਾ ਦਾ ਕੋਈ ਵੀ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
Singer Death: ਮਸ਼ਹੂਰ ਗਾਇਕ ਦੀ 7 ਲੋਕਾਂ ਸਣੇ ਮੌਤ, ਅੱਗ ਦੀਆਂ ਲਪਟਾਂ ’ਚ ਘਿਰਿਆ ਪਲੇਨ, ਇੰਝ ਹੋਇਆ ਕ੍ਰੈਸ਼...
Singer Death: ਮਸ਼ਹੂਰ ਗਾਇਕ ਦੀ 7 ਲੋਕਾਂ ਸਣੇ ਮੌਤ, ਅੱਗ ਦੀਆਂ ਲਪਟਾਂ ’ਚ ਘਿਰਿਆ ਪਲੇਨ, ਇੰਝ ਹੋਇਆ ਕ੍ਰੈਸ਼...

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
Singer Death: ਮਸ਼ਹੂਰ ਗਾਇਕ ਦੀ 7 ਲੋਕਾਂ ਸਣੇ ਮੌਤ, ਅੱਗ ਦੀਆਂ ਲਪਟਾਂ ’ਚ ਘਿਰਿਆ ਪਲੇਨ, ਇੰਝ ਹੋਇਆ ਕ੍ਰੈਸ਼...
Singer Death: ਮਸ਼ਹੂਰ ਗਾਇਕ ਦੀ 7 ਲੋਕਾਂ ਸਣੇ ਮੌਤ, ਅੱਗ ਦੀਆਂ ਲਪਟਾਂ ’ਚ ਘਿਰਿਆ ਪਲੇਨ, ਇੰਝ ਹੋਇਆ ਕ੍ਰੈਸ਼...
Chandigarh 'ਚ ਬੰਬ ਦੀ ਸੂਚਨਾ ਨਾਲ ਮੱਚਿਆ ਹੜਕੰਪ, ਮਸ਼ਹੂਰ Mall ਕਰਵਾਇਆ ਖਾਲੀ
Chandigarh 'ਚ ਬੰਬ ਦੀ ਸੂਚਨਾ ਨਾਲ ਮੱਚਿਆ ਹੜਕੰਪ, ਮਸ਼ਹੂਰ Mall ਕਰਵਾਇਆ ਖਾਲੀ
Punjab News: ਪੰਜਾਬ 'ਚ ਵੱਡੀ ਵਾਰਦਾਤ! ਪੁਲਿਸ ਮੁਲਾਜ਼ਮ ਦੇ ਘਰ 'ਚ ਵੜ ਕੇ ਬਦਮਾਸ਼ਾਂ ਨੇ ਕਰ ਦਿੱਤਾ ਵੱਡਾ ਕਾਂਡ; ਸੁੱਤੇ ਪਿਆ 'ਤੇ ਵਰ੍ਹਾਈਆਂ ਗੋਲੀਆਂ: ਫਿਰ...
ਪੰਜਾਬ 'ਚ ਵੱਡੀ ਵਾਰਦਾਤ! ਪੁਲਿਸ ਮੁਲਾਜ਼ਮ ਦੇ ਘਰ 'ਚ ਵੜ ਕੇ ਬਦਮਾਸ਼ਾਂ ਨੇ ਕਰ ਦਿੱਤਾ ਵੱਡਾ ਕਾਂਡ; ਸੁੱਤੇ ਪਿਆ 'ਤੇ ਵਰ੍ਹਾਈਆਂ ਗੋਲੀਆਂ: ਫਿਰ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਬੋਰਡ ਪ੍ਰੀਖਿਆਵਾਂ 2 ਫਰਵਰੀ ਤੋਂ ਸ਼ੁਰੂ ਹੋਣਗੀਆਂ, ਬਾਹਰੀ ਪ੍ਰੀਖਿਅਕ ਦੇਣ ਧਿਆਨ, ਵੀਡੀਓ ਕਲਿੱਪ ਨੂੰ ਲੈ ਕੇ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਬੋਰਡ ਪ੍ਰੀਖਿਆਵਾਂ 2 ਫਰਵਰੀ ਤੋਂ ਸ਼ੁਰੂ ਹੋਣਗੀਆਂ, ਬਾਹਰੀ ਪ੍ਰੀਖਿਅਕ ਦੇਣ ਧਿਆਨ, ਵੀਡੀਓ ਕਲਿੱਪ ਨੂੰ ਲੈ ਕੇ...
AAP ਸਰਪੰਚ ਦੇ ਕਤਲ ਮਾਮਲੇ 'ਚ DGP ਗੌਰਵ ਯਾਦਵ ਵੱਲੋਂ ਵੱਡੇ ਖੁਲਾਸੇ, ਮਾਸਟਰਮਾਈਂਡ ਨਿਕਲਿਆ ਇਹ ਵਿਦੇਸ਼ੀ ਗੈਂਗਸਟਰ, ਹੁਣ ਤੱਕ ਹੋ ਚੁੱਕੀਆਂ 7 ਗ੍ਰਿਫਤਾਰੀਆਂ
AAP ਸਰਪੰਚ ਦੇ ਕਤਲ ਮਾਮਲੇ 'ਚ DGP ਗੌਰਵ ਯਾਦਵ ਵੱਲੋਂ ਵੱਡੇ ਖੁਲਾਸੇ, ਮਾਸਟਰਮਾਈਂਡ ਨਿਕਲਿਆ ਇਹ ਵਿਦੇਸ਼ੀ ਗੈਂਗਸਟਰ, ਹੁਣ ਤੱਕ ਹੋ ਚੁੱਕੀਆਂ 7 ਗ੍ਰਿਫਤਾਰੀਆਂ
Embed widget