ਪੜਚੋਲ ਕਰੋ
(Source: ECI/ABP News)
ਅਮਰੀਕਾ 'ਚ ਪੰਜਾਬੀ ਨੌਜਵਾਨ ਦੇ ਕਤਲ ਕੇਸ ਦਾ ਮੁਲਜ਼ਮ ਗ੍ਰਿਫਤਾਰ
ਇਹ ਕੇਸ ਅਲ ਡੋਰਾਡੋ ਕਾਉਂਟੀ ਕੋਲਡ ਕੇਸ ਟਾਸਕ ਫੋਰਸ ਨੂੰ ਭੇਜਿਆ ਗਿਆ ਸੀ, ਜੋ ਅਲ ਡੋਰਾਡੋ ਕਾਉਂਟੀ ਜ਼ਿਲ੍ਹਾ ਅਟਾਰਨੀ ਦਫਤਰ, ਅਲ ਡੋਰਾਡੋ ਕਾਉਂਟੀ ਸ਼ੈਰਿਫ ਦਫ਼ਤਰ, ਸਾਊਥ ਲੇਕ ਤਾਹੋ ਪੁਲਿਸ ਵਿਭਾਗ, ਕੈਲੀਫੋਰਨੀਆ ਵਿਭਾਗ ਦੇ ਨਿਆਂ ਵਿਭਾਗ, ਬਿਊਰੋ ਆਫ ਫੋਰੈਂਸਿਕ ਸਾਇੰਸ ਵਿਚਕਾਰ ਸਹਿਯੋਗ ਪ੍ਰਦਾਨ ਕਰਦਾ ਹੈ।
![ਅਮਰੀਕਾ 'ਚ ਪੰਜਾਬੀ ਨੌਜਵਾਨ ਦੇ ਕਤਲ ਕੇਸ ਦਾ ਮੁਲਜ਼ਮ ਗ੍ਰਿਫਤਾਰ FBI arrests man for killing Punjabi youth in US ਅਮਰੀਕਾ 'ਚ ਪੰਜਾਬੀ ਨੌਜਵਾਨ ਦੇ ਕਤਲ ਕੇਸ ਦਾ ਮੁਲਜ਼ਮ ਗ੍ਰਿਫਤਾਰ](https://static.abplive.com/wp-content/uploads/sites/5/2020/03/16012115/dead-body.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਵਾਸ਼ਿੰਗਟਨ: ਅਮਰੀਕਾ (America) ਦੇ ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਵਿਭਾਗ (Las Vegas Metropolitan Police Department) ਦੇ ਨਾਲ ਐਫਬੀਆਈ (FBI) ਨੇ ਸੱਤ ਸਾਲ ਪਹਿਲਾਂ ਭਾਰਤੀ ਮੂਲ ਦੇ 27 ਸਾਲਾ ਨੌਜਵਾਨ ਦੇ ਕਤਲ (Youth murder) ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ।
ਪੰਜਾਬ ਦੇ ਫਤਿਹਗੜ੍ਹ ਸਾਹਿਬ ਸ਼ਹਿਰ ਦੇ ਪਿੰਡ ਮਾਜਰੀ ਕਿਸ਼ਨ ਵਾਲੀ ਦਾ ਵਸਨੀਕ ਮਨਪ੍ਰੀਤ ਘੁੰਮਣ ਸਿੰਘ ਨੂੰ 6 ਅਗਸਤ, 2013 ਨੂੰ ਇੱਕ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਦਿੱਤੀ ਸੀ। ਉਹ ਕੈਲੀਫੋਰਨੀਆ ਦੇ ਸਾਊਥ ਲੇਕ ਤਾਹੋ ਦੇ ਇੱਕ ਗੈਸ ਸਟੇਸ਼ਨ ‘ਤੇ ਕੰਮ ਕਰਦਾ ਸੀ। ਸਾਲਾਂ ਦੀ ਜਾਂਚ ਤੋਂ ਬਾਅਦ ਐਫਬੀਆਈ ਤੇ ਪੁਲਿਸ ਨੇ ਮੰਗਲਵਾਰ ਨੂੰ ਮਨਪ੍ਰੀਤ ਦੇ ਕਤਲ ਦੇ ਇਲਜ਼ਾਮ ‘ਚ ਸੀਨ ਡੋਨੋਹੇ ਨਾਂ ਦੇ ਇੱਕ 34 ਸਾਲਾ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਲਾਸ ਵੇਗਾਸ ਵਿੱਚ ਰਹਿੰਦਾ ਹੈ। ਉਹ ਘਟਨਾ ਦੇ ਸਮੇਂ ਕੈਲੀਫੋਰਨੀਆ ‘ਚ ਸਾਊਥ ਲੇਕ ਤਾਹੋ ਸਿਟੀ ਦਾ ਵਸਨੀਕ ਸੀ। ਇਸ ਤੋਂ ਬਾਅਦ ਸਾਊਥ ਲੇਕ ਪੁਲਿਸ ਵਿਭਾਗ ਨੇ ਬਿਆਨ ਵਿੱਚ ਕਿਹਾ ਕਿ 6 ਅਗਸਤ, 2013 ਨੂੰ ਇੱਕ ਅਣਪਛਾਤੇ ਵਿਅਕਤੀ ਨੇ ਫੇਸ ਮਾਸਕ ਪਹਿਨੇ ਮਨਪ੍ਰੀਤ ਸਿੰਘ ਨੂੰ ਯੂਐਸ ਦੇ ਗੈਸੋਲੀਨ ਸਟੇਸ਼ਨ ‘ਤੇ 2470 ਲੇਕ ਤਾਹੋ ਬਲਾਵ ਵਿਖੇ ਗੋਲੀ ਮਾਰ, ਭੱਜ ਗਿਆ।
ਇਸ ਤੋਂ ਬਾਅਦ ਇਸ ਮਾਮਲੇ ਨੂੰ ਸੁਲਝਾਉਣ ਲਈ ਜੁਲਾਈ 2017 ਵਿੱਚ ਐਲ ਡੋਰਾਡੋ ਜ਼ਿਲ੍ਹਾ ਅਟਾਰਨੀ ਦੇ ਦਫਤਰ ਵੱਲੋਂ ਇਸ ਉਮੀਦ ‘ਚ ਹੋਮਿਸਾਈਡ ਬਾਰੇ ਇੱਕ ਵੀਡੀਓ ਪੋਸਟ ਕੀਤੀ ਤਾਂ ਜੋ ਨਵੀਂ ਲੀਡ ਮਿਲ ਸਕੇ। ਇਸ ਤੋਂ ਬਾਅਦ ਇੱਕ ਗਵਾਹ ਨੇ ਇਸ ਵੀਡੀਓ ਨੂੰ ਵੇਖਿਆ ਸਾਲ 2019 ‘ਚ ਜਾਂਚਕਰਤਾ ਕੋਲ ਪਹੁੰਚ ਕੀਤੀ।
ਗਵਾਹ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਡੋਨੋਹੇ ਕਤਲ ਲਈ ਜ਼ਿੰਮੇਵਾਰ ਸੀ। ਪੁਲਿਸ ਨੇ ਮੁਲਜ਼ਮ ਨੂੰ ਗਵਾਹੀ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰ ਲਿਆ। ਇਹ ਅਜੇ ਸਾਫ ਨਹੀਂ ਹੋਇਆ ਹੈ ਕਿ ਮੁਲਜ਼ਮ ਨੇ ਭਾਰਤੀ ਨੌਜਵਾਨ ਨੂੰ ਗੋਲੀਆਂ ਕਿਉਂ ਮਾਰੀਆਂ। ਪੁਲਿਸ ਅਜੇ ਵੀ ਪੂਰੀ ਜਾਂਚ ਵਿਚ ਜੁਟੀ ਹੋਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)