ਪੜਚੋਲ ਕਰੋ
Advertisement
ਵਿਦੇਸ਼ੀ ਉਡਾਰੀ ਦੇ ਸ਼ੌਕੀਨਾਂ ਨੂੰ ਪਹਿਲੀ ਅਪ੍ਰੈਲ ਤੋਂ ਝਟਕਾ, ਮੋਦੀ ਸਰਕਾਰ ਨੇ ਲਿਆ ਅਹਿਮ ਫੈਸਲਾ
ਮੀਡੀਆ ਰਿਪੋਰਟ ਮੁਤਾਬਕ ਆਮਦਨੀ ਟੈਕਸ ਦਾਇਰ ਕਰਕੇ ਰਿਫੰਡ ਦਾ ਦਾਅਵਾ ਕੀਤਾ ਜਾ ਸਕਦਾ ਹੈ। ਮਾਹਰਾਂ ਅਨੁਸਾਰ ਰਿਫੰਡ ਸਿਰਫ ਉਨ੍ਹਾਂ ਨੂੰ ਦਿੱਤੇ ਜਾਣਗੇ ਜੋ ਆਈਟੀਆਰ ਦਾਖਲ ਕਰਦੇ ਹਨ।
ਨਵੀਂ ਦਿੱਲੀ: ਇਸ ਸਾਲ ਪਹਿਲੀ ਅਪ੍ਰੈਲ ਤੋਂ ਵਿਦੇਸ਼ ਯਾਤਰਾ ਕਰਨਾ ਮਹਿੰਗਾ ਪੈ ਸਕਦਾ ਹੈ। ਨਵੇਂ ਵਿੱਤੀ ਵਰ੍ਹੇ ਤੋਂ ਵਿਦੇਸ਼ੀ ਟੂਰ ਪੈਕੇਜ ਖਰੀਦਣਾ ਤੇ ਵਿਦੇਸ਼ਾਂ ਵਿੱਚ ਕੋਈ ਵੀ ਫੰਡ ਭੇਜਣਾ ਮਹਿੰਗਾ ਹੋ ਜਾਵੇਗਾ। ਜੇ ਕੋਈ ਵਿਦੇਸ਼ੀ ਟੂਰ ਪੈਕੇਜ ਖਰੀਦਦਾ ਹੈ ਜਾਂ ਭਾਰਤੀ ਮੁਦਰਾ ਦੇ ਬਦਲੇ ਵਿਦੇਸ਼ੀ ਕਰੰਸੀ ਐਕਸਚੇਂਜ ਕਰਦਾ ਹੈ ਤਾਂ 7 ਲੱਖ ਰੁਪਏ ਤੋਂ ਜ਼ਿਆਦਾ 'ਤੇ ਟੀਸੀਐਸ ਦੇਣਾ ਪਏਗਾ। ਕੇਂਦਰ ਸਰਕਾਰ ਨੇ ਟੀਸੀਐਸ ਲਾਉਣ ਲਈ ਬਜਟ 2020 'ਚ ਆਮਦਨ ਟੈਕਸ ਦੀ ਧਾਰਾ 206 ਸੀ ਵਿੱਚ ਸੋਧ ਦਾ ਪ੍ਰਸਤਾਵ ਦਿੱਤਾ ਹੈ।
ਇਨ੍ਹਾਂ ਵਿਦੇਸ਼ੀ ਟੂਰ ਪੈਕੇਜਾਂ 'ਚ ਕਿਸੇ ਇੱਕ ਦੇਸ਼ ਜਾਂ ਭਾਰਤ ਤੋਂ ਬਾਹਰਲੇ ਕਈ ਦੇਸ਼ਾਂ ਦੇ ਟੂਰ ਪੈਕੇਜ ਸ਼ਾਮਲ ਹੁੰਦੇ ਹਨ। ਇਨ੍ਹਾਂ 'ਚ ਯਾਤਰਾ ਦੇ ਖ਼ਰਚੇ, ਹੋਟਲ ਦੀ ਰਿਹਾਇਸ਼, ਬੋਰਡਿੰਗ, ਰਹਿਣ ਤੇ ਹੋਰ ਸਾਰੇ ਖਰਚੇ ਸ਼ਾਮਲ ਹੋਣਗੇ। ਸਰਕਾਰ ਦੇ ਇਸ ਪ੍ਰਸਤਾਵ ਤੋਂ ਬਾਅਦ ਵਿਦੇਸ਼ਾਂ 'ਚ ਪੜ੍ਹਾਈ ਲਈ ਜਾਣਾ, ਛੁੱਟੀਆਂ ਮਨਾਉਣਾ ਮਹਿੰਗਾ ਹੋ ਜਾਵੇਗਾ।
ਜੇ ਕੋਈ ਵਿਅਕਤੀ ਵਿਦੇਸ਼ ਯਾਤਰਾ, ਸਿੱਖਿਆ ਤੇ ਹੋਰ ਖ਼ਰਚਿਆਂ ਲਈ ਖ਼ਰਚ ਕਰਦਾ ਹੈ ਜਾਂ ਕੋਈ ਉਪਹਾਰ ਭੇਜਦਾ ਹੈ ਜਾਂ ਨਿਵੇਸ਼ ਕਰਦਾ ਹੈ ਤਾਂ ਅਜਿਹੇ ਸੌਦੇ ਨੂੰ ਆਰਬੀਆਈ ਦੀ ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐਲਆਰਐਸ) ਅਧੀਨ ਨਿਯਮਤ ਕੀਤਾ ਜਾਵੇਗਾ। ਇਸ ਤਹਿਤ ਵਿੱਤੀ ਵਰ੍ਹੇ 'ਚ 2.5 ਲੱਖ ਅਮਰੀਕੀ ਡਾਲਰ ਤੈਅ ਕੀਤੀ ਗਈ ਹੈ। 70 ਰੁਪਏ ਦੇ ਐਕਸਚੇਂਜ ਰੇਟ ਮੁਤਾਬਕ ਇਹ ਰਕਮ ਲਗਪਗ 1.75 ਕਰੋੜ ਰੁਪਏ ਹੁੰਦੀ ਹੈ।
ਕੀ ਹੈ ਨਵਾਂ ਨਿਯਮ
ਇਨਕਮ ਟੈਕਸ ਐਕਟ, 1961 ਦੀ ਧਾਰਾ 206ਸੀ ਤਹਿਤ, ਜੇ ਇੱਕ ਅਧਿਕਾਰਤ ਡੀਲਰ ਵਿੱਤੀ ਸਾਲ 'ਚ 7 ਲੱਖ ਰੁਪਏ ਤੋਂ ਜ਼ਿਆਦਾ ਐਲਆਰਐਸ ਦੁਆਰਾ ਵਿਦੇਸ਼ ਭੇਜਦਾ ਹੈ, ਤਾਂ ਉਨ੍ਹਾਂ ਨੂੰ 5% ਦੀ ਦਰ ਨਾਲ ਟੀਸੀਐਸ ਦਾ ਭੁਗਤਾਨ ਕਰਨਾ ਪਏਗਾ। ਇਸ ਤੋਂ ਇਲਾਵਾ ਵਿਦੇਸ਼ੀ ਟੂਰ ਪੈਕੇਜਾਂ ਲਈ ਕਿਸੇ ਵੀ ਰਕਮ 'ਤੇ ਟੀਸੀਐਸ ਦੇਣਾ ਪਵੇਗਾ। ਜੇਕਰ ਇਸ ਲਈ ਪੈਨ ਅਤੇ ਆਧਾਰ ਮੁਹੱਈਆ ਨਹੀਂ ਕਰਵਾਇਆ ਤਾਂ ਟੀਸੀਐਸ 5% ਦੀ ਬਜਾਏ 10% ਦੀ ਦਰ ਨਾਲ ਦਿੱਤਾ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement