ਪੜਚੋਲ ਕਰੋ
(Source: ECI/ABP News)
ਦੋ ਗੱਡੀਆਂ 'ਤੇ ਚੜ੍ਹੀ ਫਾਰਚੂਨਰ ਕਾਰ, ਵੀਡੀਓ ਵਾਇਰਲ
ਸੈਕਟਰ-37 'ਚ ਪਾਰਕ ਕੀਤੀਆਂ ਦੋ ਗੱਡੀਆਂ 'ਤੇ ਅਚਾਨਕ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਚੜ੍ਹ ਗਈ। ਹਾਦਸੇ 'ਚ ਫਾਰਚੂਨਰ ਚਾਲਕ ਨੂੰ ਹਲਕੀ ਸੱਟ ਲੱਗੀ, ਜਦਕਿ ਦੋਵਾਂ ਹੋਰਨਾਂ ਗੱਡੀਆਂ 'ਚ ਕੋਈ ਵੀ ਸਵਾਰ ਨਹੀਂ ਸੀ।
![ਦੋ ਗੱਡੀਆਂ 'ਤੇ ਚੜ੍ਹੀ ਫਾਰਚੂਨਰ ਕਾਰ, ਵੀਡੀਓ ਵਾਇਰਲ fortuner car suddenly rammed into two cars in Chandigarh, video viral ਦੋ ਗੱਡੀਆਂ 'ਤੇ ਚੜ੍ਹੀ ਫਾਰਚੂਨਰ ਕਾਰ, ਵੀਡੀਓ ਵਾਇਰਲ](https://static.abplive.com/wp-content/uploads/sites/5/2020/01/11165534/CAR-ACCIDNET-CHD.jpg?impolicy=abp_cdn&imwidth=1200&height=675)
ਚੰਡੀਗੜ੍ਹ : ਸੈਕਟਰ-37 'ਚ ਪਾਰਕ ਕੀਤੀਆਂ ਦੋ ਗੱਡੀਆਂ 'ਤੇ ਅਚਾਨਕ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਚੜ੍ਹ ਗਈ। ਹਾਦਸੇ 'ਚ ਫਾਰਚੂਨਰ ਚਾਲਕ ਨੂੰ ਹਲਕੀ ਸੱਟ ਲੱਗੀ, ਜਦਕਿ ਦੋਵਾਂ ਹੋਰਨਾਂ ਗੱਡੀਆਂ 'ਚ ਕੋਈ ਵੀ ਸਵਾਰ ਨਹੀਂ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਫਾਰਚੂਨਰ ਸਵਾਰ ਜ਼ਖ਼ਮੀ ਨੂੰ ਜੀਐੱਮਐੱਸਐੱਚ-16 'ਚ ਭਰਤੀ ਕਰਵਾਇਆ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਨੰਬਰ ਦੀਆਂ ਦੋ ਕਾਰਾਂ ਸੈਕਟਰ-36 ਮਾਰਕਟੀ ਨੇੜੇ ਪਾਰਕ ਕੀਤੀਆਂ ਗਈਆਂ ਸੀ। ਇਸ ਦੌਰਾਨ ਅਚਾਨਕ ਤੇਜ਼ ਰਫ਼ਤਾਰ ਫਾਰਚੂਨਰ ਬੇਕਾਬੂ ਹੋ ਕੇ ਦੋਵਾਂ ਗੱਡੀਆਂ 'ਤੇ ਚੜ੍ਹਦੀ ਹੋਈ ਅੱਗੇ ਜਾ ਕੇ ਰੁੱਕੀ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਫਾਰਚੂਨਰ ਚਾਲਕ ਨੂੰ ਬਾਹਰ ਕੱਢ ਕੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ।
ਪਾਰਕਿੰਗ 'ਚ ਖੜੀਆਂ ਦੋ ਗੱਡੀਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਫਾਰਚੂਨਰ ਕਾਰ pic.twitter.com/vBc6KWwCYs
— ABP Sanjha (@abpsanjha) January 11, 2020
ਥਾਣਾ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ 'ਤੇ ਜ਼ਖ਼ਮੀ ਫਾਰਚੂਨਰ ਚਾਲਕ ਦੇ ਬਿਆਨ ਤੋਂ ਬਾਅਦ ਅਧਿਕਾਰਤ ਤੌਰ 'ਤੇ ਕੁਝ ਕਿਹਾ ਜਾ ਸਕਦਾ ਹੈ।
ਦੋਵਾਂ ਕਾਰਾਂ 'ਤੇ ਚੜ੍ਹੀ ਫਾਰਚੂਨਰ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇੱਕ-ਦੂਸਰੇ ਨੂੰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)