ਨਵੀਂ ਦਿੱਲੀ: ਦੇਸ਼ ਵਿੱਚ ਤਾਲਾਬੰਦੀ ਖੁੱਲ੍ਹਣ ਮਗਰੋਂ ਕੋਰੋਨਾਵਾਇਰਸ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੇ 6767 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ।
ਉੱਥੇ ਹੀ ਪਿਛਲੇ 24 ਘੰਟਿਆਂ ਵਿੱਚ 147 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ ਇਕ ਲੱਖ 31 ਹਜ਼ਾਰ 868 ਵਿਅਕਤੀ ਸੰਕਰਮਿਤ ਹੋ ਚੁੱਕੇ ਹਨ। ਇਸ ਦੇ ਨਾਲ ਹੀ 3867 ਲੋਕਾਂ ਦੀ ਮੌਤ ਹੋ ਚੁੱਕੀ ਹੈ। 54 ਹਜ਼ਾਰ 441 ਲੋਕ ਠੀਕ ਵੀ ਹੋਏ ਹਨ।
ਪੰਜਾਬ ‘ਚੋਂ ਕੋਰੋਨਾ ਦਾ ਤੇਜ਼ੀ ਨਾਲ ਸਫਾਇਆ! ਦੋ ਹੋਰ ਜ਼ਿਲ੍ਹੇ ਕੋਰੋਨਾ ਮੁਕਤ
ਕਿਸ ਸੂਬੇ ਵਿੱਚ ਕਿੰਨੀਆਂ ਮੌਤਾਂ ਹੋਈਆਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ ਸਭ ਤੋਂ ਵੱਧ 1577, ਗੁਜਰਾਤ ‘ਚ 829, ਮੱਧ ਪ੍ਰਦੇਸ਼ ‘ਚ 281, ਪੱਛਮੀ ਬੰਗਾਲ ‘ਚ 269, ਰਾਜਸਥਾਨ ‘ਚ 160, ਦਿੱਲੀ ‘ਚ 231, ਉੱਤਰ ਪ੍ਰਦੇਸ਼ ‘ਚ 155, ਆਂਧਰਾ ਪ੍ਰਦੇਸ਼ ‘ਚ 56, ਤਾਮਿਲਨਾਡੂ ‘ਚ 103, ਤੇਲੰਗਾਨਾ ‘ਚ 49 , ਕਰਨਾਟਕ ‘ਚ 42, ਪੰਜਾਬ ‘ਚ 42, ਜੰਮੂ ਕਸ਼ਮੀਰ ‘ਚ 21, ਹਰਿਆਣਾ ‘ਚ 16, ਬਿਹਾਰ ‘ਚ 11, ਕੇਰਲ ‘ਚ 4, ਝਾਰਖੰਡ ‘ਚ 4, ਓਡੀਸ਼ਾ ‘ਚ 7, ਚੰਡੀਗੜ੍ਹ ‘ਚ 3, ਹਿਮਾਚਲ ਪ੍ਰਦੇਸ਼ ‘ਚ 3, ਅਸਾਮ ‘ਚ 4, ਤੇ ਮੇਘਾਲਿਆ ‘ਚ ਇੱਕ ਮੌਤ ਹੋਈ ਹੈ।
ਭਰਾ ਨੇ ਰੱਖੜੀ ਨੂੰ ਲਾਇਆ ਦਾਗ, 3 ਦੋਸਤਾਂ ਨਾਲ ਮਿਲ 10 ਸਾਲਾ ਭੈਣ ਦਾ ਬਲਾਤਕਾਰ ਕਰ ਕੀਤਾ ਕਤਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਲੌਕਡਾਊਨ ਖੁੱਲ੍ਹਦਿਆਂ ਹੀ ਕਹਿਰ! 24 ਘੰਟਿਆਂ ‘ਚ ਸਭ ਤੋਂ ਵੱਧ 6767 ਕੋਰੋਨਾ ਦੇ ਨਵੇਂ ਕੇਸ, ਹੁਣ ਤੱਕ 3867 ਮੌਤਾਂ
ਏਬੀਪੀ ਸਾਂਝਾ
Updated at:
24 May 2020 11:57 AM (IST)
ਦੇਸ਼ ਵਿੱਚ ਤਾਲਾਬੰਦੀ ਖੁੱਲ੍ਹਣ ਮਗਰੋਂ ਕੋਰੋਨਾਵਾਇਰਸ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੇ 6767 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ।
- - - - - - - - - Advertisement - - - - - - - - -