ਪੜਚੋਲ ਕਰੋ
Advertisement
ਕੋਰੋਨਾ ਨਾਲ ਜੰਗ ਦੇ ਮੈਦਾਨ 'ਚੋਂ ਵੱਡੀ ਰਾਹਤ ਵਾਲੀ ਖਬਰ! ਫਤਹਿ ਵੱਲ ਵਧੇ ਕਦਮ
ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਦੇਸ਼ ‘ਚ ਇੱਕ ਰਾਹਤ ਦੀ ਖ਼ਬਰ ਆਈ ਹੈ। ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਤੱਕ 3252 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਤੇ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਚਲੇ ਗਏ ਹਨ।
ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਦੇਸ਼ ‘ਚ ਇੱਕ ਰਾਹਤ ਦੀ ਖ਼ਬਰ ਆਈ ਹੈ। ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਤੱਕ 3252 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਤੇ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਚਲੇ ਗਏ ਹਨ। 3 ਅਪ੍ਰੈਲ ਨੂੰ ਦੇਸ਼ ‘ਚ ਕੋਰੋਨਾ ਤੋਂ ਵਾਪਸ ਆਉਣ ਵਾਲੇ ਲੋਕਾਂ ਦੀ ਦਰ 6.39% ਸੀ, ਜੋ 21 ਅਪ੍ਰੈਲ ਨੂੰ ਵਧ ਕੇ 17.48% ਹੋ ਗਈ ਹੈ।
ਠੀਕ ਹੋਣ ਵਾਲੇ ਮਰੀਜ਼-ਕਿਵੇਂ ਵਧ ਰਹੇ ਹਨ?
ਪਿਛਲੇ ਇੱਕ ਹਫਤੇ ਦੌਰਾਨ ਲਾਗ ਵਾਲੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਣ ਦੀ ਦਰ ‘ਚ ਵੀ ਸੁਧਾਰ ਹੋਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਲੌਕਡਾਊਨ ਲਾਗੂ ਹੋਣ ਤੋਂ ਪਹਿਲਾਂ ਸੰਕਰਮਿਤ ਲੋਕਾਂ ਦੀ ਗਿਣਤੀ 3.4 ਦਿਨਾਂ ‘ਚ ਦੁੱਗਣੀ ਹੋ ਰਹੀ ਸੀ, ਜਦੋਂ ਕਿ ਹੁਣ 7.5 ਦਿਨਾਂ ‘ਚ ਮਰੀਜ਼ ਦੁਗਣੇ ਹੋ ਰਹੇ ਹਨ।
ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਲੌਕਡਾਊਨ ਤੋਂ ਬਾਅਦ ਦੇਸ਼ ਦੇ 18 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਮਰੀਜ਼ਾਂ ਦੇ ਦੁੱਗਣੇ ਹੋਣ ਦੀ ਦਰ 19 ਅਪ੍ਰੈਲ ਤੱਕ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਅਧਾਰ ‘ਤੇ ਰਾਸ਼ਟਰੀ ਔਸਤ ਨਾਲੋਂ ਕਿਤੇ ਵਧੀਆ ਰਹੀ ਹੈ।
ਤਰੀਕ | ਕੁੱਲ ਮਰੀਜ਼ | ਠੀਕ ਹੋਏ ਮਰੀਜ਼ | ਠੀਕ ਹੋਏ ਮਰੀਜ਼ਾਂ ਦਾ ਫੀਸਦ |
3 ਅਪ੍ਰੈਲ | 2547 | 163 | 6.39% |
6 ਅਪ੍ਰੈਲ | 4281 | 319 | 7.45% |
9 ਅਪ੍ਰੈਲ | 5865 | 478 | 8.15% |
12 ਅਪ੍ਰੈਲ | 8447 | 765 | 9.05% |
15 ਅਪ੍ਰੈਲ | 11933 | 1344 | 11.26% |
18 ਅਪ੍ਰੈਲ | 14378 | 1992 | 13.85% |
21 ਅਪ੍ਰੈਲ | 18601 | 3252 | 17.48% |
ਇਹ ਵੀ ਪੜ੍ਹੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਲੁਧਿਆਣਾ
ਕ੍ਰਿਕਟ
ਲੁਧਿਆਣਾ
Advertisement