ਪੜਚੋਲ ਕਰੋ

Artificial rain: ਹੁਣ ਸਿਰਫ ਇੰਦਰ ਦੇਵਤਾ ਦੇ ਹੱਥ ਹੀ ਨਹੀਂ ਬਾਰਸ਼ ਦਾ ਕੰਟਰੋਲ! ਸਰਕਾਰ ਵੀ ਕਰਵਾ ਸਕਦੀ 'ਨਕਲੀ ਬਾਰਸ਼'

ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਕਿ ਬਾਰਸ਼ ਦਾ ਕੰਟਰੋਲ ਸਿਰਫ ਕੁਦਰਤ ਦੇ ਹੱਥ ਹੀ ਨਹੀਂ ਸਗੋਂ ਮਨੁੱਖ ਖੁਦ ਵੀ ਬਾਰਸ਼ ਕਰਵਾ ਸਕਦਾ ਹੈ। ਇਹ ਗੱਲ ਉਨ੍ਹਾਂ ਧਾਰਮਿਕ ਲੋਕਾਂ ਲਈ ਮੰਨਣੀ ਹੋਰ ਵੀ ਔਖੀ ਹੋਏਗੀ ਜੋ ਸਮਝਦੇ ਹਨ...

Artificial rain with help of cloud seeding: ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਕਿ ਬਾਰਸ਼ ਦਾ ਕੰਟਰੋਲ ਸਿਰਫ ਕੁਦਰਤ ਦੇ ਹੱਥ ਹੀ ਨਹੀਂ ਸਗੋਂ ਮਨੁੱਖ ਖੁਦ ਵੀ ਬਾਰਸ਼ ਕਰਵਾ ਸਕਦਾ ਹੈ। ਇਹ ਗੱਲ ਉਨ੍ਹਾਂ ਧਾਰਮਿਕ ਲੋਕਾਂ ਲਈ ਮੰਨਣੀ ਹੋਰ ਵੀ ਔਖੀ ਹੋਏਗੀ ਜੋ ਸਮਝਦੇ ਹਨ ਕਿ ਬਾਰਸ਼ ਦਾ ਪੈਣਾ ਜਾਂ ਨਾ ਪੈਣਾ ਇੰਦਰ ਦੇਵਤਾ ਦੇ ਹੱਥ ਹੈ।

ਦਰਅਸਲ ਮਨੁੱਖ ਕਲਾਊਡ ਸੀਡਿੰਗ (ਨਕਲੀ ਮੀਂਹ) ਕਰਵਾ ਸਕਦਾ ਹੈ। ਇਹ ਅਕਸਰ ਹੀ ਉਨ੍ਹਾਂ ਇਲਾਕਿਆਂ ਵਿੱਚ ਕੀਤਾ ਜਾਂਦਾ ਹੈ ਜਿੱਥੇ ਸੋਕਾ ਪੈਂਦਾ ਹੋਏ, ਜੰਗਲਾਂ ਨੂੰ ਅੱਗ ਲੱਗ ਜਾਏ ਜਾਂ ਫਿਰ ਵਾਤਾਵਰਨ ਬੇਹੱਦ ਜ਼ਹਿਰੀਲਾ ਹੋ ਜਾਏ। ਸਾਲ 2019 ਵਿੱਚ ਖਬਰਾਂ ਆਈਆਂ ਸੀ ਕਿ ਸੋਕੇ ਕਰਕੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਕਲਾਊਡ ਸੀਡਿੰਗ (ਨਕਲੀ ਮੀਂਹ) ਕਰਵਾਇਆ ਸੀ। ਇਸ ਤੋਂ ਪਹਿਲਾਂ 2015 ਵਿੱਚ ਸੂਬਾ ਸਰਕਾਰ ਨੇ ਨਾਸਿਕ ਵਿੱਚ ਇਹ ਪ੍ਰਯੋਗ ਕੀਤਾ ਸੀ ਪਰ ਤਕਨੀਕੀ ਖ਼ਾਮੀਆਂ ਕਰਕੇ ਇਹ ਤਰਕੀਬ ਫੇਲ੍ਹ ਹੋ ਗਈ ਸੀ। 

ਕਦੋਂ ਤੇ ਕਿਵੇਂ ਹੁੰਦੀ ਕਲਾਊਡ ਸੀਡਿੰਗ

ਮੌਸਮ ਵਿਗਿਆਨੀਆਂ ਮੁਤਾਬਕ ਕਲਾਊਡ ਸੀਡਿੰਗ ਲਈ ਬੱਦਲ ਹੋਣੇ ਜ਼ਰੂਰੀ ਹਨ। ਬਗੈਰ ਬੱਦਲਾਂ ਦੇ ਕਲਾਊਡ ਸੀਡਿੰਗ ਨਹੀਂ ਕੀਤੀ ਜਾ ਸਕਦੀ। ਬੱਦਲ ਬਣਨ 'ਤੇ ਸਿਲਵਰ ਆਇਓਡਾਈਡ ਤੇ ਹੋਰ ਚੀਜ਼ਾਂ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਨਾਲ ਭਾਫ਼ ਪਾਣੀ ਦੀਆਂ ਬੂੰਦਾਂ ਵਿੱਚ ਬਦਲ ਜਾਂਦੀ ਹੈ ਤੇ ਗੁਰੂਤਾ ਖਿੱਚ ਕਰਕੇ ਇਹ ਪਾਣੀ ਦੀਆਂ ਬੂੰਦਾਂ ਮੀਂਹ ਬਣਕੇ ਧਰਤੀ 'ਤੇ ਡਿੱਗਦੀਆਂ ਹਨ। 

ਉਂਝ ਭਾਰਤ ਵਿੱਚ ਕਲਾਊਡ ਸੀਡਿੰਗ ਦਾ ਸਕਸੈੱਸ ਰੇਟ ਜ਼ਿਆਦਾ ਨਹੀਂ, ਪਰ ਜੇ ਬੱਦਲ ਸਾਥ ਦੇਣ ਤਾਂ ਇਹ ਸੰਭਵ ਹੈ। ਜੂਨ ਮਹੀਨੇ ਦੇ ਪਹਿਲੇ ਹਫ਼ਤੇ ਬੱਦਲ ਹੁੰਦੇ ਹਨ, ਇਸ ਸਮੇਂ ਕਲਾਊਡ ਸੀਡਿੰਗ ਕਰਵਾਈ ਜਾ ਸਕਦੀ ਹੈ। 

ਕੀ ਹੁੰਦੀ ਕਲਾਊਡ ਸੀਡਿੰਗ

ਇਹ ਅਜਿਹੀ ਤਕਨੀਕ ਹੈ, ਜਿਸ ਜ਼ਰੀਏ ਬੱਦਲਾਂ ਦੀ ਭੌਤਿਕ ਅਵਸਥਾ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ। ਇਸ ਜ਼ਰੀਏ ਭਾਫ਼ ਨੂੰ ਮੀਂਹ ਵਿੱਚ ਬਦਲਿਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਸਿਲਵਰ ਆਇਓਡਾਈਡ ਦਾ ਰਸਾਇਣ ਤੇ ਸੁੱਕੀ ਬਰਫ਼ ਨੂੰ ਬੱਦਲਾਂ 'ਤੇ ਸੁੱਟਿਆ ਜਾਂਦਾ ਹੈ। ਇਹ ਕੰਮ ਏਅਰਕ੍ਰਾਫਟ ਜਾਂ ਆਰਟਿਲਰੀ ਗੰਨ ਨਾਲ ਹੁੰਦਾ ਹੈ। ਇਸ ਨਾਲ ਭਾਫ਼ ਪਾਣੀ ਬਣ ਕੇ ਧਰਤੀ 'ਤੇ ਡਿੱਗਦੀ ਹੈ। 

ਸਭ ਤੋਂ ਪਹਿਲਾਂ ਜਨਰਲ ਇਲੈਕਟ੍ਰਿਕ (GE) ਦੇ ਵਿੰਸੈਂਟ ਸ਼ੈਫਰ ਤੇ ਨੋਬਲ ਪੁਰਸਕਾਰ ਜੇਤੂ ਇਰਵਿੰਗ ਲੈਂਗਮੁਈਰ ਨੇ ਇਸ ਥਿਊਰੀ ਦੀ ਪੁਸ਼ਟੀ ਕੀਤੀ ਸੀ। ਸ਼ੈਫਰ ਨੇ ਜੁਲਾਈ, 1946 ਵਿੱਚ ਕਲਾਊਡ ਸੀਡਿੰਗ ਦੇ ਸਿਧਾਂਤ ਦੀ ਖੋਜ ਕੀਤੀ ਸੀ। 13 ਨਵੰਬਰ, 1946 ਨੂੰ ਕਲਾਊਡ ਸੀਡਿੰਗ ਜ਼ਰੀਏ ਪਹਿਲੀ ਵਾਰ ਨਿਊਯਾਰਕ ਫਲਾਈਟ ਜ਼ਰੀਏ ਕੁਦਰਤੀ ਬੱਦਲਾਂ ਨੂੰ ਬਦਲਣ ਦਾ ਕੰਮ ਕੀਤਾ ਗਿਆ ਸੀ। 

ਵਿਸ਼ਵ ਸਿਹਤ ਸੰਗਠਨ ਮੁਤਾਬਕ ਹੁਣ ਤਕ 56 ਦੇਸ਼ ਨਕਲੀ ਬਾਰਸ਼ ਦਾ ਇਸਤੇਮਾਲ ਕਰ ਚੁੱਕੇ ਹਨ। ਇਸ ਵਿੱਚ ਸੰਯੁਕਤ ਅਰਬ ਅਮੀਰਾਤ ਤੋਂ ਲੈ ਕੇ ਚੀਨ ਤਕ ਸ਼ਾਮਲ ਹਨ। ਯੂਏਈ ਨੇ ਪਾਣੀ ਦੀ ਕਮੀ ਦੂਰ ਕਰਨ ਲਈ ਇਸ ਦਾ ਇਸਤੇਮਾਲ ਕੀਤਾ ਸੀ ਤੇ ਚੀਨ ਨੇ 2008 ਵਿੱਚ ਸਮਰ ਓਲੰਪਿਕ ਦੀ ਓਪਨਿੰਗ ਸੇਰੈਮਨੀ ਤੋਂ ਪਹਿਲਾਂ ਪ੍ਰਦੂਸ਼ਣ ਖ਼ਤਮ ਕਰਨ ਲਈ ਇਸ ਦਾ ਇਸਤੇਮਾਲ ਕੀਤਾ ਸੀ। ਹੁਣ ਚੀਨ ਸੋਕੇ ਤੋਂ ਬਚਣ ਲਈ ਇਸ ਦਾ ਇਸਤੇਮਾਲ ਕਰ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
Punjab Schools Vacation: ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
ਪੰਜਾਬ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਕਿਤੇ ਘੁੰਮਣ ਨਿਕਲਣਾ ਤਾਂ ਪਹਿਲਾਂ ਪੜ੍ਹ ਲਓ Alert
ਪੰਜਾਬ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਕਿਤੇ ਘੁੰਮਣ ਨਿਕਲਣਾ ਤਾਂ ਪਹਿਲਾਂ ਪੜ੍ਹ ਲਓ Alert
Weather Update : ਨਵੇਂ ਸਾਲ ਮੌਕੇ ਠੰਡ ਨਾਲ ਕੰਬਿਆ ਪੰਜਾਬ-ਹਰਿਆਣਾ, ਇਨ੍ਹਾਂ ਜ਼ਿਲ੍ਹਿਆਂ 'ਚ 5 ਡਿਗਰੀ ਤੱਕ ਡਿੱਗਿਆ ਤਾਪਮਾਨ; ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਨਵੇਂ ਸਾਲ ਮੌਕੇ ਠੰਡ ਨਾਲ ਕੰਬਿਆ ਪੰਜਾਬ-ਹਰਿਆਣਾ, ਇਨ੍ਹਾਂ ਜ਼ਿਲ੍ਹਿਆਂ 'ਚ 5 ਡਿਗਰੀ ਤੱਕ ਡਿੱਗਿਆ ਤਾਪਮਾਨ; ਜਾਣੋ ਮੌਸਮ ਦੀ ਤਾਜ਼ਾ ਅਪਡੇਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1-1-2025
Embed widget