ਕੋਰੋਨਾ ਦੇ ਕਹਿਰ 'ਚ ਵੀ ਸਰਕਾਰ ਦੇ ਖਜ਼ਾਨੇ ਫੁੱਲ! ਅਗਸਤ 'ਚ 1.12 ਲੱਖ ਕਰੋੜ ਜੀਐਸਟੀ ਕੀਤਾ ਇਕੱਠਾ
ਬੇਸ਼ੱਕ ਦੇਸ਼ ਵਿੱਚ ਕੋਰੋਨਾ ਦੇ ਕਹਿਰ ਨਾਲ ਧੰਦੇ ਚੌਪਟ ਹੋਏ ਪਏ ਹਨ ਪਰ ਸਰਕਾਰੀ ਖਜ਼ਾਨੇ ਵਿੱਚ ਜੀਐਸਟੀ ਵੱਡੀ ਮਾਤਰਾ ਵਿੱਚ ਇਕੱਠਾ ਹੋਇਆ ਹੈ। ਅਗਸਤ 2021 ਵਿੱਚ ਜੀਐਸਟੀ ਕੁਲੈਕਸ਼ਨ 30 ਫੀਸਦੀ ਵਧ ਕੇ 1.12 ਲੱਖ ਕਰੋੜ ਰੁਪਏ ਹੋ ਗਿਆ ਹੈ।
ਨਵੀਂ ਦਿੱਲੀ: ਬੇਸ਼ੱਕ ਦੇਸ਼ ਵਿੱਚ ਕੋਰੋਨਾ ਦੇ ਕਹਿਰ ਨਾਲ ਧੰਦੇ ਚੌਪਟ ਹੋਏ ਪਏ ਹਨ ਪਰ ਸਰਕਾਰੀ ਖਜ਼ਾਨੇ ਵਿੱਚ ਜੀਐਸਟੀ ਵੱਡੀ ਮਾਤਰਾ ਵਿੱਚ ਇਕੱਠਾ ਹੋਇਆ ਹੈ। ਅਗਸਤ 2021 ਵਿੱਚ ਜੀਐਸਟੀ ਕੁਲੈਕਸ਼ਨ 30 ਫੀਸਦੀ ਵਧ ਕੇ 1.12 ਲੱਖ ਕਰੋੜ ਰੁਪਏ ਹੋ ਗਿਆ ਹੈ। ਜਿਸ ਵਿੱਚੋਂ CGST 20,522 ਕਰੋੜ ਰੁਪਏ, SGST 26,605 ਕਰੋੜ ਰੁਪਏ ਤੇ IGST 56,247 ਕਰੋੜ ਰੁਪਏ ਹੈ।
ਜੀਐਸਟੀ ਆਯਾਤ ਤੋਂ 26,884 ਕਰੋੜ ਰੁਪਏ ਆਏ ਹਨ, ਜਿਨ੍ਹਾਂ ਵਿੱਚੋਂ ਸੈਸ 8,646 ਕਰੋੜ ਰੁਪਏ ਹੈ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਅਗਸਤ 2021 ਦਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਜੀਐਸਟੀ ਮਾਲੀਏ ਨਾਲੋਂ 30 ਪ੍ਰਤੀਸ਼ਤ ਜ਼ਿਆਦਾ ਹੈ।
ਅਗਸਤ ਦੇ ਜੀਐਸਟੀ ਮਾਲੀਏ ਦੇ ਅੰਕੜੇ ਦਰਸਾਉਂਦੇ ਹਨ ਕਿ ਅਰਥ ਵਿਵਸਥਾ ਤੇਜ਼ੀ ਨਾਲ ਰਿਕਵਰ ਹੋ ਰਹੀ ਹੈ। ਇਸ ਤੋਂ ਪਹਿਲਾਂ ਜੁਲਾਈ 2021 ਵਿੱਚ ਜੀਐਸਟੀ ਕੁਲੈਕਸ਼ਨ 33 ਫੀਸਦੀ ਵਧ ਕੇ 1.16 ਲੱਖ ਕਰੋੜ ਰੁਪਏ ਹੋ ਗਿਆ ਸੀ। ਇਸ ਤੋਂ ਪਹਿਲਾਂ, ਪਿਛਲੇ ਮਹੀਨੇ ਯਾਨੀ ਜੂਨ 2021 ਵਿੱਚ ਜੀਐਸਟੀ ਕੁਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਘੱਟ ਭਾਵ 92,849 ਕਰੋੜ ਰੁਪਏ ਸੀ।
ਸਰਕਾਰ ਨੇ ਜੀਐਸਟੀ ਛੋਟ ਸਕੀਮ ਦਾ ਲਾਭ ਲੈਣ ਦੀ ਸਮਾਂ ਸੀਮਾ ਵਧਾ ਦਿੱਤੀ
ਵਿੱਤ ਮੰਤਰਾਲੇ ਨੇ ਜੀਐਸਟੀ ਦੇ ਅਧੀਨ ਲੇਟ ਫੀਸ ਮੁਆਫੀ ਯੋਜਨਾ ਦਾ ਲਾਭ ਲੈਣ ਦੀ ਆਖਰੀ ਤਰੀਕ 30 ਨਵੰਬਰ ਤੱਕ ਵਧਾ ਦਿੱਤੀ ਹੈ। ਇਹ ਸਕੀਮ 31 ਅਗਸਤ ਨੂੰ ਖਤਮ ਹੋਣੀ ਸੀ। ਇਸ ਦੇ ਨਾਲ ਹੀ, ਸਰਕਾਰ ਨੇ ਰਜਿਸਟਰੇਸ਼ਨ ਰੱਦ ਕਰਨ ਲਈ ਅਰਜ਼ੀ ਦਾਖਲ ਕਰਨ ਦੀ ਆਖਰੀ ਮਿਤੀ 30 ਸਤੰਬਰ ਤੱਕ ਵਧਾ ਦਿੱਤੀ ਹੈ, ਜਿੱਥੇ ਰਜਿਸਟਰੇਸ਼ਨ ਰੱਦ ਕਰਨ ਲਈ ਅਰਜ਼ੀ ਦਾਖਲ ਕਰਨ ਦੀ ਨਿਰਧਾਰਤ ਮਿਤੀ 1 ਮਾਰਚ 2020 ਤੇ 31 ਅਗਸਤ 2021 ਦੇ ਵਿਚਕਾਰ ਆਉਂਦੀ ਹੈ।
ਡਿਜੀਟਲ ਦਸਤਖਤ ਸਰਟੀਫਿਕੇਟ ਦੀ ਬਜਾਏ ਇਲੈਕਟ੍ਰੌਨਿਕ ਵੈਰੀਫਿਕੇਸ਼ਨ ਕੋਡ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਦੁਆਰਾ ਫਾਰਮ ਜੀਐਸਟੀਆਰ -3 ਬੀ ਤੇ ਜੀਐਸਟੀਆਰ -1/ਆਈਐਫਐਫ 27 ਅਪ੍ਰੈਲ ਤੋਂ 31 ਅਗਸਤ ਦੀ ਮਿਆਦ ਲਈ ਪਹਿਲਾਂ ਹੀ ਦਾਇਰ ਕੀਤੇ ਜਾ ਚੁੱਕੇ ਹਨ। ਇਸ ਨੂੰ ਅੱਗੇ ਵਧਾ ਕੇ 31 ਅਕਤੂਬਰ ਕਰ ਦਿੱਤਾ ਗਿਆ ਹੈ।