ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਐਸਆਈ ਹਰਜੀਤ ਸਿੰਘ ਦਾ ਬੇਟਾ ਪੰਜਾਬ ਪੁਲਿਸ ‘ਚ ਕਾਂਸਟੇਬਲ ਵਜੋਂ ਨਿਯੁਕਤ
ਐਸਆਈ ਹਰਜੀਤ ਸਿੰਘ ਨੂੰ ਵੀਰਵਾਰ ਨੂੰ ਪੀਜੀਆਈ ਤੋਂ ਛੁੱਟੀ ਮਿਲ ਗਈ ਹੈ। ਇਸ ਤੋਂ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਵੀਡੀਓ ਟਵਿੱਟ ਕੀਤੀ ਸੀ।
![ਐਸਆਈ ਹਰਜੀਤ ਸਿੰਘ ਦਾ ਬੇਟਾ ਪੰਜਾਬ ਪੁਲਿਸ ‘ਚ ਕਾਂਸਟੇਬਲ ਵਜੋਂ ਨਿਯੁਕਤ Harjeet singh son appointed as constable in punjab police ਐਸਆਈ ਹਰਜੀਤ ਸਿੰਘ ਦਾ ਬੇਟਾ ਪੰਜਾਬ ਪੁਲਿਸ ‘ਚ ਕਾਂਸਟੇਬਲ ਵਜੋਂ ਨਿਯੁਕਤ](https://static.abplive.com/wp-content/uploads/sites/5/2020/04/01021012/SI-Harjit-singh-2.jpg?impolicy=abp_cdn&imwidth=1200&height=675)
ਚੰਡੀਗੜ੍ਹ: ਐਸਆਈ ਹਰਜੀਤ ਸਿੰਘ ਨੂੰ ਵੀਰਵਾਰ ਨੂੰ ਪੀਜੀਆਈ ਤੋਂ ਛੁੱਟੀ ਮਿਲ ਗਈ ਹੈ। ਇਸ ਤੋਂ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਵੀਡੀਓ ਟਵਿੱਟ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ ਹਰਜੀਤ ਸਿੰਘ ਦੇ ਹੱਥ ਦੇ ਅਪ੍ਰੇਸ਼ਨ ਨੂੰ ਦੋ ਹਫ਼ਤੇ ਹੋ ਗਏ ਹਨ। ਮੈਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਉਹ ਠੀਕ ਹੋ ਰਿਹਾ ਹੈ ਤੇ ਉਸਦੇ ਹੱਥ ਨੇ ਮੁੜ ਮੁਮੈਂਟ ਸ਼ੁਰੂ ਕਰ ਦਿੱਤੀ ਹੈ।
ਉਂਝ ਵੀਰਵਾਰ ਦਾ ਦਿਨ ਐਸਆਈ ਹਰਜੀਤ ਸਿੰਘ ਲਈ ਵੱਡੀ ਖ਼ਬਰ ਲੈ ਕੇ ਆਇਆ ਹੈ। ਇੱਕ ਤਾਂ ਉਹ ਪੀਜੀਆਈ ਤੋਂ ਘਰ ਪਰਤ ਗਿਆ। ਜਿਸ ਨੂੰ ਮਿਲਣ ਖੁਦ ਡੀਜੀਪੀ ਦਿਨਕਰ ਗੁਪਤਾ ਗਏ ਸੀ। ਇਸ ਦੇ ਨਾਲ ਹੀ ਡੀਜੀਪੀ ਗੁਪਤਾ ਨੇ ਉਸ ਨੂੰ ਇੱਕ ਹੋਰ ਵੱਡੀ ਖ਼ਬਰ ਦਿੱਤੀ ਕਿ ਉਸ ਦੇ ਪੁੱਤਰ ਅਰਸ਼ਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਵਿਚ ਕਾਂਸਟੇਬਲ ਬਣਾਇਆ ਗਿਆ ਹੈ। ਡੀਜੀਪੀ ਦਿਨਕਰ ਗੁਪਤਾ ਨੇ ਖ਼ੁਦ ਪੁੱਤਰ ਦਾ ਨਿਯੁਕਤੀ ਪੱਤਰ ਹਰਜੀਤ ਸਿੰਘ ਨੂੰ ਸੌਂਪਿਆ।
ਦੱਸ ਦਇਏ ਕੀ 12 ਅਪਰੈਲ ਨੂੰ ਪਟਿਆਲਾ ਸਬਜੀ ਮੰਡੀ ‘ਚ ਕਰਫਿਊ ਦੌਰਾਨ ਨਿਹੰਗਾਂ ਨੇ ਏਐਸਆਈ ਹਰਜੀਤ ਸਿੰਘ ‘ਤੇ ਹਮਲਾ ਕਰਕੇ ਉਨ੍ਹਾਂ ਦਾ ਹੱਥ ਵੱਢ ਦਿੱਤਾ ਸੀ। ਜਿਸ ਤੋਂ ਬਾਅਦ ਪੀਜੀਆਈ ਦੇ ਨੌ ਡਾਕਟਰਾਂ ਦੀ ਟੀਮ ਨੇ ਕਰੀਬ ਸਾਢੇ ਸੱਤ ਘੰਟਿਆਂ ਦੇ ਆਪ੍ਰੇਸ਼ਨ ‘ਚ ਉਸ ਦਾ ਹੱਥ ਜੋੜਣ ‘ਚ ਕਾਮਯਾਬੀ ਹਾਸਲ ਕੀਤੀ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਹਰਜੀਤ ਸਿੰਘ ਨੂੰ ਬਹਾਦਰੀ ਲਈ ਸਬ ਇੰਸਪੈਕਟਰ ਦੇ ਅਹੁਦੇ ਲਈ ਤਰੱਕੀ ਦਿੱਤੀ।
![ਐਸਆਈ ਹਰਜੀਤ ਸਿੰਘ ਦਾ ਬੇਟਾ ਪੰਜਾਬ ਪੁਲਿਸ ‘ਚ ਕਾਂਸਟੇਬਲ ਵਜੋਂ ਨਿਯੁਕਤ](https://static.abplive.com/wp-content/uploads/sites/5/2020/04/01021017/SI-Harjit-singh.jpg)
![ਐਸਆਈ ਹਰਜੀਤ ਸਿੰਘ ਦਾ ਬੇਟਾ ਪੰਜਾਬ ਪੁਲਿਸ ‘ਚ ਕਾਂਸਟੇਬਲ ਵਜੋਂ ਨਿਯੁਕਤ](https://static.abplive.com/wp-content/uploads/sites/5/2020/04/01021002/SI-Harjit-singh-1.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)