ਪੜਚੋਲ ਕਰੋ
(Source: ECI/ABP News)
ਅਨਿਲ ਵਿੱਜ ਤੋਂ ਖੋਹਿਆ CID ਮਹਿਕਮਾ, ਖੱਟਰ ਨੇ ਸੰਭਾਲੀ ਕੰਮਾਨ.. ਵਿੱਜ ਪਰੇਸ਼ਾਨ..!
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਤੋਂ CID ਮਹਿਕਮਾ ਖੋਹ ਲਿਆ ਗਿਆ ਹੈ। ਦੇਰ ਰਾਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੋਰਟਫੋਲੀਓ 'ਚ CID ਨੂੰ ਸ਼ਾਮਲ ਕੀਤਾ ਗਿਆ।
![ਅਨਿਲ ਵਿੱਜ ਤੋਂ ਖੋਹਿਆ CID ਮਹਿਕਮਾ, ਖੱਟਰ ਨੇ ਸੰਭਾਲੀ ਕੰਮਾਨ.. ਵਿੱਜ ਪਰੇਸ਼ਾਨ..! haryana governor give cid control power to cm khattar ਅਨਿਲ ਵਿੱਜ ਤੋਂ ਖੋਹਿਆ CID ਮਹਿਕਮਾ, ਖੱਟਰ ਨੇ ਸੰਭਾਲੀ ਕੰਮਾਨ.. ਵਿੱਜ ਪਰੇਸ਼ਾਨ..!](https://static.abplive.com/wp-content/uploads/sites/5/2020/01/23161741/anil-vij.jpg?impolicy=abp_cdn&imwidth=1200&height=675)
ਹਰਿਆਣਾ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਤੋਂ CID ਮਹਿਕਮਾ ਖੋਹ ਲਿਆ ਗਿਆ ਹੈ। ਦੇਰ ਰਾਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੋਰਟਫੋਲੀਓ 'ਚ CID ਨੂੰ ਸ਼ਾਮਲ ਕੀਤਾ ਗਿਆ। ਮਹਿਕਮਾ ਖੁੱਸੇ ਜਾਣ ਤੋਂ ਪਹਿਲਾਂ ਹੀ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਉਹਨਾਂ ਤੋਂ ਸੀਆਈਡੀ ਦਾ ਕੰਟ੍ਰੋਲ ਵਾਪਸ ਲਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਹੁਣ ਇਹ ਖਦਸ਼ੇ ਸੱਚ ਹੋ ਗਏ ਤੇ ਸੀਆਈਡੀ ਹੁਣ ਮੁੱਖ ਮੰਤਰੀ ਦੇ ਨਿਗਰਾਨੀ ਹੇਠਾਂ ਕੰਮ ਕਰੇਗੀ। ਮਨੋਹਰ ਲਾਲ ਖੱਟਰ ਨੇ ਬੁੱਧਵਾਰ ਦੁਪਹਿਰ ਹੀ ਇਸ ਦੇ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਟੈਕਨੀਕਲ ਦਿੱਕਤਾਂ ਹੁਣ ਖ਼ਤਮ ਹੋ ਰਹੀਆਂ ਨੇ। ਅਨਿਲ ਵਿੱਜ ਨੇ ਦਾਅਵਾ ਕੀਤਾ ਸੀ ਕਿ ਸੀਆਈਡੀ ਚੀਫ਼ ਉਹਨਾਂ ਨੂੰ ਅਣਦੇਖਾ ਕਰ ਰਿਹਾ ਤੇ ਸੂਬੇ ਦੀ ਕੋਈ ਵੀ ਖੂਫੀਆ ਜਾਣਕਾਰੀ ਗ੍ਰਹਿ ਮੰਤਰਾਲੇ ਨੂੰ ਨਹੀਂ ਦਿੱਤੀ ਜਾ ਰਹੀ।
ਕਿਵੇਂ ਬਣਿਆ CID ਨੂੰ ਲੈ ਕੇ ਵਿਵਾਦ?
ਅਨਿਲ ਵਿਜ ਨੇ 11 ਦਸੰਬਰ ਨੂੰ CID ਤੋਂ ਚੋਣ ਸਬੰਧੀ ਰਿਪੋਰਟ ਮੰਗੀ
25 ਦਸੰਬਰ ਨੂੰ ਰਿਮਾਇੰਡਰ ਭੇਜਿਆ
ਰਿਪੋਰਟ ਨਾ ਮਿਲਣ 'ਤੇ 31 ਦਸੰਬਰ ਨੂੰ ਸਪਸ਼ਟੀਕਰਨ ਮੰਗਿਆ
CID ਚੀਫ਼ ਨੇ ਸੀਲਬੰਦ ਲਿਫਾਫੇ 'ਚ ਰਿਪੋਰਟ ਭੇਜੀ
ਰਿਪੋਰਟ ਜਿਹੜੀ ਮੰਗੀ ਉਸ ਤੋਂ ਉਲਟ ਦਿੱਤੀ ਗਈ : ਅਨਿਲ ਵਿੱਜ
CID ਚੀਫ਼ ਨੂੰ ਤਿੰਨ ਦਿਨਾਂ 'ਚ ਸਪਸ਼ਟੀਕਰਨ ਦੇਣ ਲਈ ਕਿਹਾ
20 ਦਿਨ ਨਿਕਲਣ ਤੋਂ ਬਾਅਦ ਵੀ ਹਾਲੇ ਤਕ ਜਵਾਬ ਨਹੀਂ ਦਿੱਤਾ
CID ਨੂੰ ਗ੍ਰਹਿ ਵਿਭਾਗ ਤੋਂ ਵੱਖ ਕਰਨ ਦੀ ਤਿਆਰ ਚੱਲ ਰਹੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)