(Source: ECI/ABP News)
ਕੌਣ ਹੈ ਬਹਾਦਰ ਜੱਜ ਮੁਰਲੀਧਰ ਜਿਸ ਦੇ ਫੈਸਲੇ ਨੇ ਬੀਜੇਪੀ ਨੂੰ ਛੇੜਿਆ ਕਾਂਬਾ, ਕੇਂਦਰ ਸਰਕਾਰ ਨੇ ਰਾਤੋ-ਰਾਤ ਪੰਜਾਬ ਤੋਰਿਆ
ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਉੱਤਰ-ਪੂਰਬੀ ਦਿੱਲੀ 'ਚ ਫੈਲੀ ਹਿੰਸਾ ਤੇ ਭਾਜਪਾ ਨੇਤਾਵਾਂ ਦੇ ਭੜਕਾਊ ਬਿਆਨਾਂ ਨੂੰ ਲੈ ਕੇ ਦਿੱਲੀ ਹਾਈਕੋਰਟ ਦੇ ਜੱਜ ਐਸ ਮੁਰਲੀਧਰ ਨੇ ਦਿੱਲੀ ਪੁਲਿਸ ਤੇ ਸਰਕਾਰ ਨੂੰ ਖੂਬ ਝਾੜਿਆ ਸੀ। ਇਸ ਦੇ ਸਿੱਟੇ ਵਜੋਂ ਅੱਧੀ ਰਾਤ ਉਨ੍ਹਾਂ ਦਾ ਟ੍ਰਾਂਸਫਰ ਪੰਜਾਬ ਹਰਿਆਣਾ ਹਾਈਕੋਰਟ ਕਰ ਦਿੱਤਾ ਗਿਆ। ਦੱਸ ਦਈਏ ਕਿ ਹਾਈਕੋਰਟ ਦੇ ਸੀਨੀਅਰ ਜੱਜਾਂ ਦੀ ਲਿਸਟ 'ਚ ਉਹ ਤੀਜੇ ਨੰਬਰ 'ਤੇ ਆਉਂਦੇ ਹਨ।
![ਕੌਣ ਹੈ ਬਹਾਦਰ ਜੱਜ ਮੁਰਲੀਧਰ ਜਿਸ ਦੇ ਫੈਸਲੇ ਨੇ ਬੀਜੇਪੀ ਨੂੰ ਛੇੜਿਆ ਕਾਂਬਾ, ਕੇਂਦਰ ਸਰਕਾਰ ਨੇ ਰਾਤੋ-ਰਾਤ ਪੰਜਾਬ ਤੋਰਿਆ HC Judge Who Pulled Up Delhi Police Over Riots Shunted Out by Modi Govt ਕੌਣ ਹੈ ਬਹਾਦਰ ਜੱਜ ਮੁਰਲੀਧਰ ਜਿਸ ਦੇ ਫੈਸਲੇ ਨੇ ਬੀਜੇਪੀ ਨੂੰ ਛੇੜਿਆ ਕਾਂਬਾ, ਕੇਂਦਰ ਸਰਕਾਰ ਨੇ ਰਾਤੋ-ਰਾਤ ਪੰਜਾਬ ਤੋਰਿਆ](https://static.abplive.com/wp-content/uploads/sites/5/2020/02/27190851/MURLIDHAR.jpg?impolicy=abp_cdn&imwidth=1200&height=675)
ਉਧਰ, ਇਸ ਮੁੱਦੇ 'ਤੇ ਰਾਜਨੀਤੀ ਵੀ ਗਰਮਾ ਗਈ ਹੈ। ਕਾਂਗਰਸ ਨੇ ਰਾਤੋ-ਰਾਤ ਹਾਈਕੋਰਟ ਦੇ ਜੱਜ ਦਾ ਟ੍ਰਾਂਸਫਰ ਨੂੰ ਲੈ ਕੇ ਮੋਦੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਬਾਰੇ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, "ਬਹਾਦੁਰ ਜੱਜ ਲੋਇਆ ਨੂੰ ਯਾਦ ਕਰੋ, ਜਿਨ੍ਹਾਂ ਦਾ ਟ੍ਰਾਂਸਫਰ ਨਹੀਂ ਹੋਇਆ ਸੀ।" ਉਧਰ, ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸਰਕਾਰ ਦਾ ਬਚਾਅ ਕਰਦੇ ਹੋਏ ਸਫਾਈ ਪੇਸ਼ ਕਰਦਿਆਂ ਕਿਹਾ ਕਿ ਸਭ ਕੁਝ ਤੈਅ ਪ੍ਰਕ੍ਰਿਆ ਤਹਿਤ ਹੋਇਆ ਹੈ। ਦੱਸ ਦਈਏ ਕਿ ਦਿੱਲੀ 'ਚ ਭੜਕੀ ਹਿੰਸਾ 'ਚ ਜ਼ਖ਼ਮੀਆਂ ਦੇ ਇਲਾਜ ਲਈ ਮੰਗਲਵਾਰ ਦੀ ਰਾਤ 12:30 ਵਜੇ ਜੱਜ ਮੁਰਲੀਧਰ ਦੇ ਘਰ ਸੁਣਵਾਈ ਹੋਈ ਸੀ। ਇਸ 'ਚ ਜਸਟਿਸ ਅਨੂਪ ਭੰਬਾਨੀ ਵੀ ਸ਼ਾਮਲ ਸੀ। ਸ਼ਿਕਾਇਤਕਰਤਾ ਵਕੀਲ ਸੁਰੂਰ ਅਹਿਮਦ ਦੀ ਮੰਗ 'ਤੇ ਪੁਲਿਸ ਨੂੰ ਹਿੰਸਾਗ੍ਰਸਤ ਖੇਤਰ ਮੁਸਤਫਾਬਾਦ ਦੇ ਅਲ-ਹਿੰਦ ਹਸਪਤਾਲ 'ਚ ਫਸੇ ਮਰੀਜ਼ਾਂ ਨੂੰ ਪੂਰੀ ਸੁਰੱਖਿਆ ਨਾਲ ਵੱਡੇ ਹਸਪਤਾਲ ਪਹੁੰਚਾਉਣ ਦਾ ਹੁਕਮ ਜਾਰੀ ਕੀਤਾ ਗਿਆ ਸੀ। ਕਪਿਲ ਮਿਸ਼ਰਾ ਸਣੇ ਤਿੰਨ ਭਾਜਪਾ ਨੇਤਾਵਾਂ 'ਤੇ ਐਫਆਈਆਰ ਦਾ ਦਿੱਤਾ ਹੁਕਮ ਇਸ ਤੋਂ ਬਾਅਦ ਜੱਜ ਮੁਰਲੀਧਰ ਤੇ ਜਸਟਿਸ ਤਲਵੰਤ ਸਿੰਘ ਦੀ ਬੈਂਚ ਨੇ ਸਮਾਜਿਕ ਕਾਰਜ ਕਾਰੀ ਹਰਸ਼ ਮੰਦਰ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ ਸੀ। ਇਸ ਦੌਰਾਨ ਦਿੱਲੀ 'ਚ ਹਿੰਸਾ ਤੇ ਭੜਕਾਊ ਭਾਸ਼ਣ ਦੇਣ ਵਾਲੇ ਨੇਤਾਵਾਂ ਖਿਲਾਫ ਕਾਰਵਾਈ ਨਾ ਕਰਨ 'ਤੇ ਦਿੱਲੀ ਪੁਲਿਸ ਨੂੰ ਝਾੜ ਪਈ ਸੀ। ਪੁੱਛਿਆ- ਕੀ ਹਿੰਸਾ ਭੜਕਾਉਣ ਵਾਲਿਆਂ 'ਤੇ ਤੁਰੰਤ ਐਫਆਈਆਰ ਦਰਜ ਕਰਨਾ ਜ਼ਰੂਰੂ ਨਹੀਂ ਹੈ? ਹਿੰਸਾ ਰੋਕਣ ਲਈ ਤੁਰੰਤ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਅਸੀਂ ਦਿੱਲੀ 'ਚ 1984 ਵਰਗੇ ਹਾਲਾਤ ਨਹੀਂ ਬਣਨ ਦਿਆਂਗੇ। ਇਸ ਲਈ ਜੋ ਜੈਡ ਸਿਕਊਰਟੀ ਵਾਲੇ ਨੇਤਾ ਹਨ, ਉਹ ਲੋਕਾਂ ਦਰਮਿਆਨ ਜਾਣ। ਉਨ੍ਹਾਂ ਨੂੰ ਸਮਝਾਉਣ ਤਾਂ ਜੋ ਉਨ੍ਹਾਂ 'ਚ ਯਕੀਨ ਕਾਇਮ ਹੋ ਸਕੇ। ਤਿੰਨ ਘੰਟੇ ਤਕ ਸੁਣਵਾਈ ਦੌਰਾਨ ਜਸਟਿਸ ਮੁਰਲੀਧਰ ਨੇ ਦਿੱਲੀ ਪੁਲਿਸ ਕਮਿਸ਼ਨ ਨੂੰ ਭੜਕਾਊ ਭਾਸ਼ਣਾਂ ਦੇ ਸਾਏ ਵੀਡੀਓ ਵੇਖਣ ਤੇ ਭਾਜਪਾ ਨੇਤਾ ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਤੇ ਪ੍ਰਵੇਸ਼ ਵਰਮਾ ਖਿਲਾਫ ਐਫਆਈਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸੀ। ਜਸਟਿਸ ਮੁਰਲੀਧਰ ਨੇ ਹਾਈਕੋਰਟ 'ਚ ਕਪਿਲ ਮਿਸ਼ਰਾ ਦਾ ਵਾਇਰਲ ਵੀਡੀਓ ਵੀ ਪਲੇਅ ਕਰਵਾਇਆ ਸੀ। ਹਾਈਕੋਰਟ ਨੇ ਪੁਲਿਸ ਨੂੰ ਇਸ ਮਾਮਲੇ 'ਚ ਰਿਪੋਰਟ ਵੀਰਵਾਰ ਨੂੰ ਸੌਂਪਣ ਨੂੰ ਕਿਹਾ ਹੈ। ਅੱਜ ਚੀਫ਼ ਜਸਟਿਸ ਡੀਐਨ ਪਟੇਲ ਦੀ ਕੋਰਟ 'ਚ ਸੁਣਵਾਈ ਹੋਵੇਗੀ। ਜੱਜ ਦੇ ਤਬਾਦਲੇ ਕਰਕੇ ਕਾਂਗਰਸ ਦੇ ਨਿਸ਼ਾਨੇ 'ਤੇ ਬੀਜੇਪੀ ਕਾਂਗਰਸ ਨੇ ਜਸਟਿਸ ਮੁਰਲੀਧਨ ਦੇ ਟ੍ਰਾਂਸਫਰ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਹ ਭਾਜਪਾ ਸਰਕਾਰ ਦੇ ਹਿੱਟ ਐਂਡ ਰਨ ਤੇ ਨਾਇਨਸਾਫੀ ਦਾ ਬਿਹਤਰ ਉਦਾਹਰਨ ਹੈ। ਇਹ ਬਦਲੇ ਦੀ ਰਾਜਨੀਤੀ ਹੈ। ਸਰਕਾਰ ਨੇ ਭੜਕਾਉ ਭਾਸ਼ਣ ਦੇਣ ਵਾਲੇ ਭਾਜਪਾ ਨੇਤਾਵਾਂ ਨੂੰ ਬਚਾਉਣ ਲਈ ਜਸਟਿਸ ਮੁਰਲੀਧਰ ਦਾ ਟ੍ਰਾਂਸਫਰ ਕੀਤਾ ਹੈ।Transfer of Hon’ble Justice Muralidhar was done pursuant to the recommendation dated 12.02.2020 of the Supreme Court collegium headed by Chief Justice of India. While transferring the judge consent of the judge is taken. The well settled process have been followed.
— Ravi Shankar Prasad (@rsprasad) February 27, 2020
ਉਧਰ, ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਮਾਨਦਾਰ ਨਿਆਪਾਲਿਕਾ ਦਾ ਮੂੰਹ ਬੰਦ ਕਰਨ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦਾ ਯਕੀਨ ਟੁੱਟਿਆ ਹੈ। ਰਾਤੋ ਰਾਤ ਜੱਜ ਦਾ ਟ੍ਰਾਂਸਫਰ ਕਰਨਾ ਸ਼ਰਮਨਾਕ ਹੈ।न्याय की नई मिसाल! 26 फरवरी की सुबह दिल्ली हाईकोर्ट की जस्टिस मुरलीधर की खंडपीठ ने हिंसा फैलाने के जुम्मेवार भाजपा नेताओं पर FIR ना दर्ज करने के लिए फटकार लगाई ⬇️ साथ ही जस्टिस मुरलीधर के दिल्ली हाईकोर्ट से तबादले के आदेश जारी हो गए। काश इस मुस्तैदी से दंगियों को पकड़ा होता। pic.twitter.com/uHigpwaNsY
— Randeep Singh Surjewala (@rssurjewala) February 26, 2020
ਹੁਣ ਤੁਹਾਨੂੰ ਦੱਸਦੇ ਹਾਂ ਕਿ ਕੌਣ ਹਨ ਜਸਟਿਸ ਮੁਰਲੀਧਰ ਜਸਟਿਸ ਮੁਰਲੀਧਰ ਨੇ 1987 'ਚ ਸੁਰਪੀਮ ਕੋਰਟ ਤੇ ਦਿੱਲੀ ਹਾਈਕੋਰਟ 'ਚ ਵਕਾਲਤ ਸ਼ੁਰੂ ਕੀਤੀ ਸੀ। ਉਹ ਬਗੈਰ ਫੀਸ ਦੇ ਕੇਸ ਲੜਣ ਲਈ ਪ੍ਰਸਿੱਧ ਰਹੇ ਹਨ। ਭੋਪਾਲ ਗੈਸ ਤ੍ਰਾਸਦੀ ਤੇ ਨਰਮਦਾ ਡੈਮ ਪੀੜਤਾਂ ਦੇ ਕੇਸ ਵੀ ਇਸ 'ਚ ਹੀ ਸ਼ਾਮਲ ਹਨ। 2006 'ਚ ਉਨ੍ਹਾਂ ਨੂੰ ਦਿੱਲੀ ਹਾਈਕੋਰਟ 'ਚ ਜੱਜ ਵਜੋਂ ਨਿਯੁਕਤ ਕਤਿਾ ਗਿਆ। ਜਸਟਿਸ ਮੁਰਲੀਧਰ ਫਿਰਕੂ ਦੰਗਿਆਂ ਤੇ ਵਿਅਕਤੀਗਤ ਆਜ਼ਾਦੀ ਨੂੰ ਲੈ ਕੇ ਸਖ਼ਤ ਟਿੱਪਣੀਆਂ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਹਾਸ਼ਿਮਪੁਰਾ ਕਤਲੇਆਮ ਦੇ ਦੋਸ਼ੀ ਪੀਏਸੀ ਜਵਾਨਾਂ ਨੂੰ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ 84 ਸਿੱਖ ਵਿਰੋਧੀ ਦੰਗਿਆਂ 'ਚ ਕਾਂਗਰਸ ਦੇ ਨੇਤਾ ਸੱਜਣ ਸਿੰਘ ਨੂੰ ਵੀ ਮੁਲਜ਼ਮ ਠਹਿਰਾਇਆ ਸੀ। ਇਸ ਦੇ ਨਾਲ ਹੀ ਮੁਰਲੀਧਰ ਸਮਲਿੰਗੀ ਨਾਲ ਭੇਦਭਾਅ 'ਤੇ ਫੈਸਲਾ ਦੇਣ ਵਾਲੀ ਬੈਂਚ 'ਚ ਵੀ ਸ਼ਾਮਲ ਰਹੇ ਹਨ।Remembering the brave Judge Loya, who wasn’t transferred.
— Rahul Gandhi (@RahulGandhi) February 27, 2020
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)