ਪੜਚੋਲ ਕਰੋ
ਪੰਜਾਬ 'ਚ ਮੀਂਹ ਦੀ ਛਹਿਬਰ, ਅਗਲੇ ਦੋ ਦਿਨਾਂ ਲਈ ਅਲਰਟ
ਲੁਧਿਆਣਾ ਤੇ ਜਲੰਧਰ ਸਮੇਤ ਕਈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਐਤਵਾਰ ਸਵੇਰੇ ਭਾਰੀ ਬਾਰਸ਼ ਹੋਣ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ। ਬਾਰਸ਼ ਨਾਲ ਤਾਪਮਾਨ ਹੇਠਾਂ ਆ ਗਿਆ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਲਗਾਤਾਰ ਦੂਸਰੇ ਦਿਨ ਪਏ ਮੀਂਹ ਕਾਰਨ ਹਵਾ ਵੀ ਠੰਢੀ ਹੋ ਗਈ।

ਪੁਰਾਣੀ ਤਸਵੀਰ
ਚੰਡੀਗੜ੍ਹ: ਲੁਧਿਆਣਾ ਤੇ ਜਲੰਧਰ ਸਮੇਤ ਕਈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਐਤਵਾਰ ਸਵੇਰੇ ਭਾਰੀ ਬਾਰਸ਼ ਹੋਣ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ। ਬਾਰਸ਼ ਨਾਲ ਤਾਪਮਾਨ ਹੇਠਾਂ ਆ ਗਿਆ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਲਗਾਤਾਰ ਦੂਸਰੇ ਦਿਨ ਪਏ ਮੀਂਹ ਕਾਰਨ ਹਵਾ ਵੀ ਠੰਢੀ ਹੋ ਗਈ। ਭਾਰਤ ਦੇ ਮੌਸਮ ਵਿਭਾਗ ਨੇ ਪਹਿਲਾਂ ਹੀ ਸੋਮਵਾਰ ਤੱਕ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅੰਮ੍ਰਿਤਸਰ 'ਚ 8, ਲੁਧਿਆਣਾ ਵਿੱਚ ਛੇ, ਪਟਿਆਲੇ ਵਿੱਚ 9.8, ਪਠਾਨਕੋਟ 'ਚ 13, ਕਪੂਰਥਲਾ 'ਚ 10 ਤੇ ਜਲੰਧਰ 'ਚ ਅੱਠ ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਸੀ। ਅੰਮ੍ਰਿਤਸਰ ਦੇ ਹਸਪਤਾਲ 'ਚ ਕਾਰਾ, ਕੋਰੋਨਾ ਨਾਲ ਮਰੀ ਔਰਤ ਦੀ ਥਾਂ ਬੰਦੇ ਦੀ ਲਾਸ਼ ਭੇਜੀ, ਪਰਿਵਾਰ ਵੇਖ ਕੇ ਰਹਿ ਗਿਆ ਦੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਐਤਵਾਰ ਤੇ ਸੋਮਵਾਰ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਪਠਾਨਕੋਟ, ਮੁਹਾਲੀ, ਫਤਿਹਗੜ੍ਹ ਸਾਹਿਬ, ਐਸਏਐਸ ਨਗਰ ਵਿੱਚ ਭਾਰੀ ਬਾਰਸ਼ ਹੋਣ ਦੀ ਚੇਤਾਵਨੀ ਹੈ। ਕਿਸਾਨਾਂ ਨੂੰ ਝੋਨੇ ਲਈ ਖੇਤਾਂ ਵਿੱਚ ਪਾਣੀ ਨਾ ਲਾਉਣ ਦੀ ਚੇਤਾਵਨੀ ਦਿੱਤੀ ਗਈ ਹੈ। ਨੰਬਰ ਪਲੇਟ ਨੂੰ ਲੈ ਕੇ ਜਾਣ ਲਵੋ ਨਵੇਂ ਨਿਯਮ, ਨਹੀਂ ਤਾਂ ਹੋਵੋਗੇ ਔਖੇ ਹਾਲਾਂਕਿ, ਲੁਧਿਆਣਾ, ਪਟਿਆਲਾ ਤੇ ਬਠਿੰਡਾ 'ਚ ਹੋਰ ਬਾਰਸ਼ ਹੋਣ ਦੀ ਸੰਭਾਵਨਾ ਨਹੀਂ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ ਤੇ ਦਿੱਲੀ 'ਚ ਕਈ ਥਾਵਾਂ 'ਤੇ ਅਸਮਾਨੀ ਬਿਜਲੀ, ਤੇਜ ਹਨੇਰੀ, ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ, ਦੱਖਣ ਪੱਛਮ, ਪੱਛਮੀ-ਮੱਧ ਤੇ ਪੂਰਬੀ-ਮੱਧ ਅਰਬ ਸਾਗਰ ਅਤੇ ਮਹਾਰਾਸ਼ਟਰ ਦੇ ਤੱਟ ਤੇ ਬੰਗਾਲ ਦੀ ਮੱਧ ਖਾੜੀ ਤੋਂ ਵੀ ਤੇਜ਼ ਹਵਾਵਾਂ ਦੀ ਉਮੀਦ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















