ਪੜਚੋਲ ਕਰੋ
Advertisement
Budget 2020: ਸਰਕਾਰ ਨੇ ਬਜਟ 'ਚ ਟੈਕਸ ਸਲੈਬ 'ਚ ਬਦਲਾਅ ਕੀਤਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ- ਦੇਸ਼ ਨੂੰ ਸਾਡੀ ਆਰਥਿਕ ਨੀਤੀ 'ਚ ਵਿਸ਼ਵਾਸ ਹੈ। ਇੱਛਾਵਾਂ ਨੂੰ ਪੂਰਾ ਕਰਨ ਬਜਟ ਹੈ, ਇਸਦੇ ਲਈ ਇਹ ਸਾਰਿਆਂ ਦੀ ਇੱਛਾਵਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਰਿਆਂ ਦੇ ਨਾਲ ਅਤੇ ਹਰ ਕਿਸੇ ਦਾ ਵਿਕਾਸ ਅੱਗੇ ਵਧ ਰਿਹਾ ਹੈ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ- ਦੇਸ਼ ਨੂੰ ਸਾਡੀ ਆਰਥਿਕ ਨੀਤੀ 'ਚ ਵਿਸ਼ਵਾਸ ਹੈ। ਇੱਛਾਵਾਂ ਨੂੰ ਪੂਰਾ ਕਰਨ ਬਜਟ ਹੈ, ਇਸਦੇ ਲਈ ਇਹ ਸਾਰਿਆਂ ਦੀ ਇੱਛਾਵਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਰਿਆਂ ਦੇ ਨਾਲ ਅਤੇ ਹਰ ਕਿਸੇ ਦਾ ਵਿਕਾਸ ਅੱਗੇ ਵਧ ਰਿਹਾ ਹੈ।
ਬਜਟ ਦੀਆਂ ਅਹਿਮ ਗੱਲਾਂ:-
ਟੈਕਸ ਬਾਰੇ ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਟੈਕਸਾਂ ਦਾ ਭੁਗਤਾਨ ਕਰਨਾ ਪੁਰਾਣੀ ਅਤੇ ਨਵੀਂ ਪ੍ਰਣਾਲੀ ਨੂੰ ਜਾਰੀ ਰੱਖੀਆ ਜਾਵੇਗਾ। ਟੈਕਸ ਭਰਨ ਵਾਲਿਆਂ ਲਈ ਟੈਕਸ ਭਰਨ ਦੀ ਸਹੂਲਤ ਵਿਕਲਪਿਕ ਹੋਵੇਗੀ। ਬਜਟ 'ਚ ਟੈਕਸ ਸਲੈਬ ਦੈ ਐਲਾਨ ਨਾਲ ਸਟਾਕ ਮਾਰਕੀਟ 'ਚ ਗਿਰਾਵਟ ਵੇਖਣ ਨੂੰ ਮਿਲੀ। ਸੈਂਸੇਕਸ ਲਗਪਗ 500 ਅੰਕ ਡਿੱਗ ਗਿਆ।
ਨਵਾਂ ਇਨਕਮ ਟੈਕਸ ਸਲੈਬ ਵਿਕਲਪਿਕ ਹੋਵੇਗਾ, ਜਿਸਦਾ ਮਤਲਬ ਹੈ ਕਿ ਤੁਸੀਂ ਪੁਰਾਣੀ ਪ੍ਰਣਾਲੀ ਤੋਂ ਟੈਕਸ ਵੀ ਅਦਾ ਕਰ ਸਕਦੇ ਹੋ। ਸ਼ਰਤ ਇਹ ਹੈ ਕਿ ਜੇ ਤੁਸੀਂ ਕਟੌਤੀ ਦਾ ਲਾਭ ਨਹੀਂ ਚਾਹੁੰਦੇ ਤਾਂ ਨਵੀਂ ਪ੍ਰਣਾਲੀ 'ਚ ਆਓ, ਜੋ ਕਟੌਤੀ ਚਾਹੁੰਦੇ ਹੋ ਤਾਂ ਪੁਰਾਣੀ ਯੋਜਨਾ 'ਚ ਰਹਿ ਸਕਦੇ ਹੋ।
ਟੈਕਸ ਬਾਰੇ ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਹੁਣ 5 ਲੱਖ ਤੋਂ 7.5 ਲੱਖ ਤੱਕ ਕਮਾਉਣ ਵਾਲੇ ਲੋਕਾਂ ਨੂੰ 10% ਟੈਕਸ ਦੇਣਾ ਪਏਗਾ। ਪਹਿਲਾਂ ਇਹ 20 ਪ੍ਰਤੀਸ਼ਤ ਸੀ। ਇਸ ਦੇ ਨਾਲ ਹੀ ਹੁਣ 7.5 ਲੱਖ ਤੋਂ 10 ਲੱਖ ਆਮਦਨੀ 'ਤੇ 15 ਪ੍ਰਤੀਸ਼ਤ ਟੈਕਸ, 10 ਲੱਖ ਤੋਂ 12.5 ਲੱਖ ਦੀ ਆਮਦਨ 'ਤੇ 20 ਪ੍ਰਤੀਸ਼ਤ ਟੈਕਸ, 12.5 ਤੋਂ 15 ਲੱਖ ਤੱਕ ਦੀ ਆਮਦਨੀ 'ਤੇ 25 ਪ੍ਰਤੀਸ਼ਤ ਟੈਕਸ ਦੇਣਾ ਪਵੇਗਾ।
ਵਿੱਤ ਮੰਤਰੀ ਨੇ ਇੱਕ ਵੱਡਾ ਐਲਾਨ ਕੀਤਾ ਕਿ ਆਈਡੀਬੀਆਈ ਬੈਂਕ ਦੀ ਬਾਕੀ ਪੂੰਜੀ ਸਟਾਕ ਐਕਸਚੇਜ਼ 'ਤੇ ਵੇਚੀ ਜਾਵੇਗੀ। ਇਸਦੇ ਨਾਲ ਸਰਕਾਰ ਨੇ ਦੱਸਿਆ ਕਿ ਐਲਆਈਸੀ ਦੀ ਹਿੱਸੇਦਾਰੀ ਵੇਚੀ ਜਾਏਗੀ। ਇਸਦੇ ਨਾਲ ਹੀ ਐਲਆਈਸੀ ਦਾ ਆਈਪੀਓ ਵੀ ਆਵੇਗਾ। ਇਸ ਐਲਾਨ ਦੇ ਨਾਲ ਹੀ ਵਿਰੋਧੀ ਧਿਰਾਂ ਵ੍ਹਲੋਂ ਹੰਗਾਮਾ ਵੀ ਕੀਤਾ ਗਿਆ।
ਬੈਂਕਾਂ ਦੀ ਸੁਰੱਖਿਆ ਪ੍ਰਣਾਲੀ 'ਤੇ ਜ਼ੋਰ, ਬੈਂਕਾਂ ਲਈ ਤੰਤਰ ਤਿਆਰ ਕੀਤੇ ਜਾਣਗੇ, ਤਾਂ ਜੋ ਪੈਸਾ ਸੁਰੱਖਿਅਤ ਰਹੇ। ਬੈਂਕਾਂ 'ਚ ਜਮ੍ਹਾ ਪੈਸਾ ਦਾ ਬੀਮਾ ਵਧਾ ਦਿੱਤਾ ਗਿਆ ਹੈ। ਵਿੱਤੀ ਢਾਂਚਾ ਮਜ਼ਬੂਤ ਹੋਵੇਗਾ। ਬੈਂਕ ਵਿਚ ਜਮ੍ਹਾਂ ਰਕਮਾਂ ਦੀ ਗਰੰਟੀ ਇੱਕ ਲੱਖ ਤੋਂ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਗਈ ਹੈ। ਨਾਲ ਹੀ ਬੈਂਕਾਂ ਨੂੰ 3 ਲੱਖ 50 ਹਜ਼ਾਰ ਕਰੋੜ ਰੁਪਏ ਦਿੱਤੇ ਹਨ।
ਨਿਰਮਲਾ ਸੀਤਾਰਮਨ ਨੇ ਕਿਹਾ, ਟੈਕਸ ਅਦਾ ਕਰਨ ਵਾਲਿਆਂ ਦਾ ਚਾਰਟਰ ਬਣਾਇਆ ਜਾਵੇਗਾ। ਟੈਕਸ ਅਦਾ ਕਰਨ ਵਾਲੇ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਟੈਕਸ ਅਦਾ ਕਰਨ ਵਾਲੇ ਚਾਰਟਰ ਲਈ ਕਾਨੂੰਨ ਬਣਾਇਆ ਜਾਵੇਗਾ, ਜੋ ਕਿ ਸੰਵਿਧਾਨ ਮੁਤਾਬਕ ਹੋਵੇਗਾ। ਕਾਨੂੰਨਾਂ 'ਚ ਵੀ ਸੁਧਾਰ ਕੀਤਾ ਜਾਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਅਨੁਸੂਚਿਤ ਕਬੀਲਿਆਂ ਦੀ ਭਲਾਈ ਲਈ 53700 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।
ਵਿੱਤ ਮੰਤਰੀ ਨੇ ਕਿਹਾ, ਔਰਤਾਂ ਲਈ 28600 ਕਰੋੜ ਰੁਪਏ ਦਿੱਤੇ ਜਾਣਗੇ। ਸਦਨ 'ਚ ਔਰਤਾਂ ਦੇ ਮੁੱਦੇ 'ਤੇ ਕੁਝ ਸਮੇਂ ਲਈ ਹੰਗਾਮਾ ਹੋਇਆ। ਇਸ ਦੌਰਾਨ ਸੀਤਾਰਮਨ ਨੇ ਕਿਹਾ ਕਿ ਔਰਤਾਂ ਦੇ ਮੁੱਦੇ 'ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਅਕਸ਼ੈ ਊਰਜਾ ਲਈ 22 ਹਜ਼ਾਰ ਕਰੋੜ ਰੁਪਏ ਦੇ ਪ੍ਰਸਤਾਵ ਨੂੰ ਤਿੰਨ ਸਾਲਾਂ 'ਚ , ਪੁਰਾਣੇ ਮੀਟਰਾਂ ਬਦਲੇ ਜਾਣਗੇ। ਘਰਾਂ ਵਿੱਚ ਸਮਾਰਟ ਮੀਟਰ ਹੋਣਗੇ। ਉਪਭੋਗਤਾ ਨੂੰ ਸਪਲਾਇਰ ਦੀ ਚੋਣ ਕਰਨ ਦੀ ਪੂਰੀ ਆਜ਼ਾਦੀ ਹੋਵੇਗੀ। ਬਿਜਲੀ ਲਈ ਪ੍ਰੀਪੇਡ ਮੀਟਰ ਦਿੱਤਾ ਜਾਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਬੇਟੀ ਬਚਾਓ, ਬੇਟੀ ਪੜਾਓ ਯੋਜਨਾ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ। ਕੁੜੀਆਂ ਹੁਣ ਵੱਡੇ ਪਧਰ 'ਤੇ ਪੜ੍ਹ ਰਹੀਆਂ ਰਹੀਆਂ ਹਨ। ਮੁੰਡਿਆਂ ਅਤੇ ਕੁੜੀਆਂ ਦਾ ਅਨੁਪਾਤ ਵੀ ਘਟਿਆ ਹੈ। ਕਿਸੇ ਵੀ ਸਥਿਤੀ ਵਿੱਚ, ਕੁੜੀਆਂ ਮੁੰਡਿਆਂ ਨਾਲੋਂ ਘੱਟ ਹੁੰਦੀਆਂ ਹਨ। ਸਕੂਲ ਜਾਣ ਵਾਲੀਆਂ ਕੁੜੀਆਂ ਦੀ ਗਿਣਤੀ ਪਹਿਲਾਂ ਨਾਲੋਂ ਕਾਫ਼ੀ ਵੱਧ ਗਈ ਹੈ। ਬਜਟ 'ਚ ਔਰਤਾਂ ਦੀ ਸਿਹਤ ਸੰਬੰਧੀ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਔਰਤਾਂ ਦੇ ਵਿਆਹ ਦੀ ਉਮਰ ਵਧਾ ਦਿੱਤੀ ਗਈ ਸੀ। ਹੁਣ ਸਾਡੀ ਸਰਕਾਰ ਲੜਕੀਆਂ ਦੀ ਮਾਂ ਬਣਨ ਦੀ ਉਮਰ ਬਾਰੇ ਵੀ ਵਿਚਾਰ ਵਟਾਂਦਰੇ ਕਰ ਰਹੀ ਹੈ। ਇਕ ਟਾਸਕ ਫੋਰਸ ਬਣਾਈ ਜਾਵੇਗੀ ਜੋ 6 ਮਹੀਨਿਆਂ 'ਚ ਇਸ ਮੁੱਦੇ 'ਤੇ ਇੱਕ ਰਿਪੋਰਟ ਤਿਆਰ ਕਰੇਗੀ।
ਰੇਲਵੇ ਲਈ ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਟੂਰਿਸਟ ਥਾਂਵਾਂ ਨਾਲ ਤੇਜਸ ਵਰਗੀਆਂ ਰੇਲ ਗੱਡੀਆਂ ਨੂੰ ਜੋੜਿਆ ਜਾਵੇਗਾ। 550 ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਦੀ ਸਹੂਲਤ ਦਿੱਤੀ ਜਾਏਗੀ 27 ਹਜ਼ਾਰ ਕਿਲੋਮੀਟਰ ਦਾ ਟ੍ਰੈਕ ਇਲੈਕਟ੍ਰਾਨਿਕ ਬਣਾਇਆ ਜਾਵੇਗਾ। ਰੇਲਵੇ ਦੀ ਜ਼ਮੀਨ 'ਤੇ ਸੋਲਰ ਪਾਵਰ ਪਲਾਂਟ ਸਥਾਪਤ ਕੀਤੇ ਜਾਣਗੇ। 150 ਨਿੱਜੀ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਸਾਲ 2024 ਤੱਕ ਦੇਸ਼ 'ਚ 100 ਹਵਾਈ ਅੱਡੇ ਬਣਾਉਣ ਦਾ ਵੱਡਾ ਐਲਾਨ ਕੀਤਾ ਹੈ।
ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਨਿਵੇਸ਼ ਨੂੰ ਸੌਖਾ ਬਣਾਉਣ ਲਈ ਸੇਲ ਦਾ ਗਠਨ ਕੀਤਾ ਜਾਵੇਗਾ। ਨਿਰਯਾਤ ਲਈ ਕਰਜ਼ਾ ਦੇਣ ਲਈ ਨਿਰਵਿਕ ਯੋਜਨਾ ਲਾਗੂ ਕੀਤੀ ਜਾਏਗੀ। ਦਰਾਮਦਾਂ 'ਤੇ ਟੈਕਸ ਵਧਾਇਆ ਜਾਵੇਗਾ। ਸਰਕਾਰ ਬਰਾਮਦ ਵਧਾਉਣ 'ਤੇ ਵੀ ਕੇਂਦ੍ਰਿਤ ਹੈ।
ਬਜਟ 'ਚ ਮੋਦੀ ਸਰਕਾਰ ਨੇ ਸਿਹਤ ਖੇਤਰ ਲਈ ਵੀ ਵੱਡੇ ਐਲਾਨ ਕੀਤੇ, ਬਜਟ 'ਚ ਵਿੱਤ ਮੰਤਰੀ ਨੇ ਸਿਹਤ ਯੋਜਨਾਵਾਂ ਲਈ 70 ਹਜ਼ਾਰ ਕਰੋੜ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਫਿਟ ਇੰਡੀਆ ਅੰਦੋਲਨ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਵੱਡੀ ਕਾਰਵਾਈ ਕਰ ਰਹੀ ਹੈ। ਪੀਪੀਪੀ ਮਾਡਲ ਨਾਲ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਹਸਪਤਾਲਾਂ ਦੀ ਗਿਣਤੀ ਵਧਾਈ ਜਾਏਗੀ। ਇੰਦਰਧਨੁਸ਼ ਮਿਸ਼ਨ ਦਾ ਵਿਸਥਾਰ ਕੀਤਾ ਜਾਵੇਗਾ, ਇਸ ਨਾਲ 12 ਨਵੀਆਂ ਬਿਮਾਰੀਆਂ ਸ਼ਾਮਲ ਕੀਤੀਆਂ ਜਾਣਗੀਆਂ।
ਵਿੱਤ ਮੰਤਰੀ ਨੇ ਮਨਰੇਗਾ ਅਤੇ ਮੱਛੀ ਪਾਲਣ ਸੰਬੰਧੀ ਵੱਡੇ ਐਲਾਨ ਵੀ ਕੀਤੇ। ਉਨ੍ਹਾਂ ਕਿਹਾ ਕਿ ਮਨਰੇਗਾ ਦੇ ਅੰਦਰ ਚਰਾਗਾਹ ਜੋੜ ਦਿੱਤੀ ਜਾਵੇਗੀ। ਬੱਲੂ ਇਕੋਨੋਮੀ ਰਾਹੀਂ ਮੱਛੀ ਪਾਲਣ ਨੂੰ ਉਤਸ਼ਾਹਤ ਕੀਤਾ ਜਾਵੇਗਾ। ਮੱਛੀ ਪ੍ਰੋਸੈਸਿੰਗ ਨੂੰ ਉਤਸ਼ਾਹਤ ਕੀਤਾ ਜਾਵੇਗਾ। ਕਿਸਾਨਾਂ ਦੇ ਅਨੁਸਾਰ, ਸਾਰਾ ਧਿਆਨ ਇੱਕ ਜ਼ਿਲ੍ਹੇ, ਇੱਕ ਉਤਪਾਦ 'ਤੇ ਰਹੇਗਾ। ਵਿੱਤ ਮੰਤਰੀ ਨੇ ਜੈਵਿਕ ਖੇਤੀ ਰਾਹੀਂ ਆਨ ਲਾਈਨ ਮਾਰਕੀਟਿੰਗ ਵਧਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਰਾਹੀਂ ਆਨ ਲਾਈਨ ਬਾਜ਼ਾਰ 'ਚ ਵਾਧਾ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦੁੱਧ ਦੇ ਉਤਪਾਦਨ ਨੂੰ ਦੁਗਣਾ ਕਰਨ ਦੀ ਯੋਜਨਾ ਚਲਾਏਗੀ, 2025 ਤੱਕ ਦੁੱਧ ਦਾ ਉਤਪਾਦਨ ਦੁੱਗਣਾ ਹੋ ਜਾਵੇਗਾ।
ਵਿੱਤ ਮੰਤਰੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਵਿੱਤ ਮੰਤਰੀ ਨੇ ਕਿਹਾ- ਸਾਡੀ ਸਰਕਾਰ ਨੇ ਕਿਸਾਨਾਂ ਲਈ ਵੱਡੀਆਂ ਯੋਜਨਾਵਾਂ ਲਾਗੂ ਕੀਤੀਆਂ ਹਨ। ਖੇਤੀਬਾੜੀ ਵਿਕਾਸ ਯੋਜਨਾ ਸਰਕਾਰ ਦੁਆਰਾ ਲਾਗੂ ਕੀਤੀ ਗਈ ਹੈ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਕਰੋੜਾਂ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ। ਸਰਕਾਰ ਦਾ ਟੀਚਾ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇ। ਕਿਸਾਨਾਂ ਦੀਆਂ ਮੰਡੀਆਂ ਖੋਲ੍ਹਣ ਦੀ ਜ਼ਰੂਰਤ ਹੈ, ਤਾਂ ਜੋ ਉਨ੍ਹਾਂ ਦੀ ਆਮਦਨ 'ਚ ਵਾਧਾ ਕੀਤਾ ਜਾ ਸਕੇ।
ਕਿਸਾਨਾਂ ਲਈ 16 ਸੂਤਰੀ ਫਾਰਮੂਲੇ ਦਾ ਐਲਾਨ ਕੀਤੀ ਗਿਆ। ਵਿੱਤ ਮੰਤਰੀ ਨੇ ਕਿਹਾ- ਸਾਡੀ ਸਰਕਾਰ ਕਿਸਾਨਾਂ ਲਈ 16 ਸੂਤਰੀ ਫਾਰਮੂਲੇ ਦਾ ਐਲਾਨ ਕਰਦੀ ਹੈ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ- ਸੂਬਾ ਸਰਕਾਰਾਂ ਵੱਲੋਂ ਆਧੁਨਿਕ ਖੇਤੀਬਾੜੀ ਭੂਮੀ ਐਕਟ ਲਾਗੂ ਕੀਤਾ ਜਾ ਰਿਹਾ ਹੈ। 100 ਜ਼ਿਲ੍ਹਿਆਂ 'ਚ ਪਾਣੀ ਪ੍ਰਣਾਲੀ ਲਈ ਇੱਕ ਵੱਡੀ ਯੋਜਨਾ ਚਲਾਈ ਜਾਏਗੀ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਕੋਈ ਦਿੱਕਤ ਪੇਸ਼ ਨਾ ਆਵੇ।
ਪ੍ਰਧਾਨ ਮੰਤਰੀ ਕੁਸਮ ਸਕੀਮ ਦੇ ਜ਼ਰੀਏ ਕਿਸਾਨਾਂ ਦੇ ਪੰਪਾਂ ਨੂੰ ਸੌਰ ਪੰਪਾਂ ਨਾਲ ਜੋੜਿਆ ਜਾਵੇਗਾ। ਇਸ 'ਚ 20 ਲੱਖ ਕਿਸਾਨ ਯੋਜਨਾ ਨਾਲ ਜੁੜੇ ਜਾਣਗੇ। ਇਸ ਤੋਂ ਇਲਾਵਾ 15 ਲੱਖ ਕਿਸਾਨਾਂ ਦੇ ਗਰਿੱਡ ਪੰਪ ਵੀ ਸੌਰ ਨਾਲ ਜੁੜੇ ਹੋਣਗੇ। ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ। ਵਿੱਤ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਖੇਤੀ ਉਡਾਨ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਹੁਣ ਕਿਸਾਨਾਂ ਦਾ ਮਾਲ ਜਹਾਜ਼ ਰਾਹੀਂ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਮਾਰਗਾਂ ‘ਤੇ ਸ਼ੁਰੂ ਕੀਤੀ ਜਾਵੇਗੀ।
ਵਿੱਤ ਮੰਤਰੀ ਨੇ ਫਸਲ ਦੀ ਸਾਂਭ-ਸੰਭਾਲ ਬਾਰੇ ਵੀ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਜਨਤਕ ਨਿੱਜੀ ਭਾਈਵਾਲੀ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਨਾਬਾਰਡ ਦੇਸ਼ ਵਿਚ ਮੌਜੂਦ ਗੋਦਾਮਾਂ, ਕੋਲਡ ਸਟੋਰੇਜ ਨੂੰ ਆਪਣੇ ਨਿਯੰਤਰਣ 'ਚ ਲੈ ਲਵੇਗਾ ਅਤੇ ਇਸ ਨੂੰ ਨਵੇਂ ਤਰੀਕੇ ਨਾਲ ਵਿਕਸਤ ਕੀਤਾ ਜਾਵੇਗਾ। ਦੇਸ਼ ਵਿਚ ਹੋਰ ਗੋਦਾਮ, ਕੋਲਡ ਸਟੋਰੇਜ ਪੀਪੀਪੀ ਮਾਡਲ ਨਾਲ ਬਣੀਆਂ ਜਾਣਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement