ਪੜਚੋਲ ਕਰੋ
(Source: ECI/ABP News)
ਗ੍ਰਹਿ ਮੰਤਰਾਲੇ ਨੇ ਉਲੀਕੀ ਸਖਤ ਯੋਜਨਾ, ‘ਸਿੱਖਸ ਫ਼ਾਰ ਜਸਟਿਸ’ ਨਾਲ ਜੁੜ ਸਕਦੇ ਦਿੱਲੀ ਹਿੰਸਾ ਦੇ ਤਾਰ
26 ਜਨਵਰੀ ਮੌਕੇ ਦਿੱਲੀ ’ਚ ਵਾਪਰੀ ਹਿੰਸਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਖ਼ਤ ਕਾਰਜ ਯੋਜਨਾ ਉਲੀਕੀ ਹੈ। ਇਸ ਅਧੀਨ ਜਿੱਥੇ ਇੱਕ ਪਾਸੇ ਕਿਸਾਨ ਲੀਡਰਾਂ ਵਿਰੁੱਧ ‘ਲੁੱਕ ਆਊਟ’ ਨੋਟਿਸ ਜਾਰੀ ਕਰਨ ਲਈ ਕਿਹਾ ਗਿਆ ਹੈ, ਉੱਥੇ ਦਿੱਲੀ ਪੁਲਿਸ ਨੇ ‘ਸਿੱਖ ਫ਼ਾਰ ਜਸਟਿਸ’ ਵਿਰੁੱਧ ਯੂਏਪੀਏ ਅਧੀਨ ਮਾਮਲਾ ਪਹਿਲਾਂ ਹੀ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੋਈ ਹੈ; ਜਿਸ ਦੇ ਤਾਰ ਲਾਲ ਕਿਲੇ ’ਚ ਹੋਏ ਹੰਗਾਮੇ ਤੱਕ ਪੁੱਜ ਸਕਦੇ ਹਨ।
![ਗ੍ਰਹਿ ਮੰਤਰਾਲੇ ਨੇ ਉਲੀਕੀ ਸਖਤ ਯੋਜਨਾ, ‘ਸਿੱਖਸ ਫ਼ਾਰ ਜਸਟਿਸ’ ਨਾਲ ਜੁੜ ਸਕਦੇ ਦਿੱਲੀ ਹਿੰਸਾ ਦੇ ਤਾਰ Home Ministry made big plan, Delhi violence could be connected to Sikhs for Justice ਗ੍ਰਹਿ ਮੰਤਰਾਲੇ ਨੇ ਉਲੀਕੀ ਸਖਤ ਯੋਜਨਾ, ‘ਸਿੱਖਸ ਫ਼ਾਰ ਜਸਟਿਸ’ ਨਾਲ ਜੁੜ ਸਕਦੇ ਦਿੱਲੀ ਹਿੰਸਾ ਦੇ ਤਾਰ](https://static.abplive.com/wp-content/uploads/sites/5/2020/11/29225326/amit-shah-farmers.jpg?impolicy=abp_cdn&imwidth=1200&height=675)
ਨਵੀਂ ਦਿੱਲੀ: 26 ਜਨਵਰੀ ਮੌਕੇ ਦਿੱਲੀ ’ਚ ਵਾਪਰੀ ਹਿੰਸਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਖ਼ਤ ਕਾਰਜ ਯੋਜਨਾ ਉਲੀਕੀ ਹੈ। ਇਸ ਅਧੀਨ ਜਿੱਥੇ ਇੱਕ ਪਾਸੇ ਕਿਸਾਨ ਲੀਡਰਾਂ ਵਿਰੁੱਧ ‘ਲੁੱਕ ਆਊਟ’ ਨੋਟਿਸ ਜਾਰੀ ਕਰਨ ਲਈ ਕਿਹਾ ਗਿਆ ਹੈ, ਉੱਥੇ ਦਿੱਲੀ ਪੁਲਿਸ ਨੇ ‘ਸਿੱਖ ਫ਼ਾਰ ਜਸਟਿਸ’ ਵਿਰੁੱਧ ਯੂਏਪੀਏ ਅਧੀਨ ਮਾਮਲਾ ਪਹਿਲਾਂ ਹੀ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੋਈ ਹੈ; ਜਿਸ ਦੇ ਤਾਰ ਲਾਲ ਕਿਲੇ ’ਚ ਹੋਏ ਹੰਗਾਮੇ ਤੱਕ ਪੁੱਜ ਸਕਦੇ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਦੇ ਹਸਪਤਾਲਾਂ ’ਚ ਜਾ ਕੇ ਜ਼ਖ਼ਮੀ ਪੁਲਿਸ ਕਰਮਚਾਰੀਆਂ ਦਾ ਹਾਲ-ਚਾਲ ਪੁੱਛਿਆ।
26 ਜਨਵਰੀ ਨੂੰ ਦਿੱਲੀ ’ਚ ਵਾਪਰੀ ਹਿੰਸਾ ਨੂੰ ਲੈ ਕੇ ਹੁਣ ਕਿਸਾਨ ਲੀਡਰ ਦਿੱਲੀ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਅਜਿਹੇ ਬਿਆਨ ਦੇ ਰਹੇ ਹਨ, ਜਿਨ੍ਹਾਂ ਕਰਕੇ ਉਹ ਖ਼ੁਦ ਹੀ ਘੇਰੇ ਵਿੱਚ ਆ ਰਹੇ ਹਨ। ਉੱਧਰ ਦਿੱਲੀ ਪੁਲਿਸ ਦੇ ਕਮਿਸ਼ਨਰ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਦਿੱਲੀ ਵਿੱਚ ਜੋ ਵੀ ਹਿੰਸਾ ਵਾਪਰੀ, ਉਸ ਪਿੱਛੇ ਕਿਸਾਨ ਲੀਡਰਾਂ ਵੱਲੋਂ ਟ੍ਰੈਕਟਰ ਰੈਲੀ ਨੂੰ ਲੈ ਕੇ ਜੋ ਸ਼ਰਤਾਂ ਤੈਅ ਹੋਈਆਂ ਸਨ; ਉਨ੍ਹਾਂ ਵਿੱਚ ਧੋਖਾ ਦਿੱਤਾ ਗਿਆ।
ਸਿੰਘੂ ਬਾਰਡਰ 'ਤੇ ਪਹੁੰਚੇ ਪਿੰਡ ਵਾਸੀ, ਹਾਈਵੇਅ ਖਾਲੀ ਕਰਨ ਦੀ ਕਰ ਰਹੇ ਮੰਗ
ਉੱਧਰ ਕਿਸਾਨ ਆਗੂ ਰਾਕੇਸ਼ ਟਿਕੈਤ ਇਸ ਬਾਰੇ ਆਖ ਰਹੇ ਹਨ ਕਿ ਜਦੋਂ ਲਾਲ ਕਿਲੇ ਉੱਤੇ ਅਜਿਹਾ ਹੰਗਾਮਾ ਹੋ ਰਿਹ ਸੀ, ਤਾਂ ਦਿੱਲੀ ਪੁਲਿਸ ਨੇ ਗੋਲੀ ਕਿਉਂ ਨਹੀਂ ਮਾਰੀ? ਦਿੱਲੀ ਪੁਲਿਸ ਦੇ ਕਮਿਸ਼ਨਰ ਐਸਐਨ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਾਹ ਤਾਂ ਬਹੁਤ ਸਨ ਪਰ ਦਿੱਲੀ ਪੁਲਿਸ ਨੇ ਸੰਜਮ ਵਰਤਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਟ੍ਰੈਕਟਰ ਮਾਰਚ ਦੀਆਂ ਤੈਅਸ਼ੁਦਾ ਸ਼ਰਤਾਂ ਦੀ ਉਲੰਘਣਾ ਕੀਤੀ।
ਦੱਸ ਦਈਏ ਕਿ ਜਿਸ ਦਿਨ ‘ਸਿੱਖਸ ਫ਼ਾਰ ਜਸਟਿਸ’ ਨੇ ਇੰਡੀਆ ਗੇਟ ਉੱਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ ਢਾਈ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ; ਉਸ ਵਿਰੁੱਧ ਉਸੇ ਦਿਨ ਕੇਸ ਦਰਜ ਕਰ ਲਿਆ ਗਿਆ ਸੀ। ਹੁਣ ਦਿੱਲੀ ਪੁਲਿਸ 26 ਜਨਵਰੀ ਦੀ ਹਿੰਸਾ ਦੇ ਤਾਰ ‘ਸਿੱਖਸ ਫ਼ਾਰ ਜਸਟਿਸ’ ਨਾਲ ਜੋੜ ਕੇ ਵੇਖਣਾ ਚਾਹ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)