ਅੰਮ੍ਰਿਤਸਰ 'ਚ ਕਿਵੇਂ ਰਿਹਾ ਵੀਕਐਂਡ ਲੌਕਡਾਊਨ ਦਾ ਅਸਰ? ਲੋਕਾਂ ਨੇ ਦੱਸੀਆਂ ਮਜਬੂਰੀਆਂ
ਕੋਰੋਨਾ ਦੇ ਦੋਬਾਰਾ ਵੱਧਣ ਤੋਂ ਬਾਅਦ ਪੰਜਾਬ ਸਰਕਾਰ ਦੇ ਅਦੇਸ਼ਾ 'ਤੇ ਪੰਜਾਬ ਭਰ 'ਚ ਐਤਵਾਰ ਨੂੰ ਐਮਰਜੈਂਸੀ ਸੇਵਾਵਾਂ ਨੂੰ ਛਡ ਬਾਕੀ ਸੰਪੂਰਨ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚੱਲਦੇ ਅੰਮ੍ਰਿਤਸਰ ਸ਼ਹਿਰ ਦੇ ਬਜ਼ਾਰ ਪੂਰਨ ਤੌਰ 'ਤੇ ਬੰਦ ਹਨ। ਸਿਰਫ ਐਮਰਜੈਂਸੀ ਸੇਵਾਵਾਂ ਨੂੰ ਖੁੱਲ ਦਿਤੀ ਗਈ ਹੈ। ਪਰ ਬਾਜ਼ਾਰਾਂ ਵਿੱਚ ਆ ਰਹੇ ਲੋਕ ਮਜ਼ਬੂਰੀਆਂ ਦੱਸ ਰਹੇ ਹਨ ਤੇ ਨਾਲ ਹੀ ਸਰਕਾਰ ਨੂੰ ਵੀ ਨਿਸ਼ਾਨੇ 'ਤੇ ਲੈ ਰਹੇ ਹਨ।
ਅੰਮ੍ਰਿਤਸਰ: ਕੋਰੋਨਾ ਦੇ ਦੋਬਾਰਾ ਵੱਧਣ ਤੋਂ ਬਾਅਦ ਪੰਜਾਬ ਸਰਕਾਰ ਦੇ ਅਦੇਸ਼ਾ 'ਤੇ ਪੰਜਾਬ ਭਰ 'ਚ ਐਤਵਾਰ ਨੂੰ ਐਮਰਜੈਂਸੀ ਸੇਵਾਵਾਂ ਨੂੰ ਛਡ ਬਾਕੀ ਸੰਪੂਰਨ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚੱਲਦੇ ਅੰਮ੍ਰਿਤਸਰ ਸ਼ਹਿਰ ਦੇ ਬਜ਼ਾਰ ਪੂਰਨ ਤੌਰ 'ਤੇ ਬੰਦ ਹਨ। ਸਿਰਫ ਐਮਰਜੈਂਸੀ ਸੇਵਾਵਾਂ ਨੂੰ ਖੁੱਲ ਦਿਤੀ ਗਈ ਹੈ। ਪਰ ਬਾਜ਼ਾਰਾਂ ਵਿੱਚ ਆ ਰਹੇ ਲੋਕ ਮਜ਼ਬੂਰੀਆਂ ਦੱਸ ਰਹੇ ਹਨ ਤੇ ਨਾਲ ਹੀ ਸਰਕਾਰ ਨੂੰ ਵੀ ਨਿਸ਼ਾਨੇ 'ਤੇ ਲੈ ਰਹੇ ਹਨ। ਇਸ ਤੋਂ ਇਲਾਵਾ ਲੌਕਡਾਊਨ ਦਾ ਅਸਰ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦੇ ਅੱਜ ਸੰਗਤਾਂ ਘੱਟ ਗਿਣਤੀ 'ਚ ਨਤਮਸਤਕ ਹੋਣ ਪਹੁੰਚਿਆ ਹਨ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਹਾਲ ਗੇਟ ਚੌਕੀ ਇੰਚਾਰਜ ਐਸਆਈ ਅਰੁਣ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਅੱਜ ਪੂਰੇ ਪੰਜਾਬ 'ਚ ਲੌਕਡਾਊਨ ਚੱਲ ਰਿਹਾ ਹੈ, ਉਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵੀ ਬਜ਼ਾਰ ਪੂਰਨ ਤੌਰ' ਤੇ ਬੰਦ ਹਨ। ਸਿਰਫ ਐਮਰਜੈਂਸੀ ਸੇਵਾਵਾਂ 'ਚ ਛੂਟ ਦਿੱਤੀ ਗਈ ਹੈ ਜਿਸ ਦੇ ਕਰਕੇ ਸੜਕਾਂ 'ਤੇ ਵੀ ਉਹੀ ਲੋਕ ਜਾ ਰਹੇ ਹਨ ਜਿਨ੍ਹਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਹੈ ਜਾਂ ਜੋ ਯਾਤਰੀ ਰੇਲ ਸਫਰ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਹਨ। ਦੁਧ ਪਦਾਰਥਾਂ ਦੀ ਸਪਲਾਈ ਨੂੰ ਛੂਟ ਦਿੱਤੀ ਗਈ ਹੈ। ਉਨ੍ਹਾਂ ਵਲੋਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਲੌਕਡਾਊਨ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ।
ਸਥਾਨਕ ਵਾਸੀਆਂ ਨੂੰ ਜਦੋਂ ਲੌਕਡਾਊਨ ਵਿੱਚ ਬਾਜ਼ਾਰ ਆਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਆਪਣੀ ਮਜ਼ਬੂਰੀ ਦੱਸਦਿਆਂ ਕਿਹਾ ਕਿ ਉਹ ਦਵਾਈ ਲੈਣ ਲਈ ਆਏ ਹਨ। ਲੋਕਾਂ ਦਾ ਕਹਿਣਾ ਹੈ ਕਿ ਠੀਕ ਹੈ ਕਿ ਕੋਰੋਨਾ ਦੇ ਮਰੀਜ਼ ਜ਼ਿਆਦਾ ਆਉਣ ਨਾਲ ਸਰਕਾਰ ਨੇਲੌਕਡਾਊਨ ਲਗਾਇਆ ਹੈ ਪਰ ਇਹ ਲੌਕਡਾਊਨ ਸਿਰਫ ਆਮ ਲੋਕਾਂ ਜਾਂ ਗਰੀਬ ਵਰਗ ਲਈ ਹੈ ਕਿਉਂਕਿ ਸਰਕਾਰ ਨੂੰ ਜਿਥੋਂ ਆਮਦਨ ਹੁੰਦੀ ਹੈ ਉਹ ਦੁਕਾਨਾਂ ਜਿਵੇਂ ਕਿ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ। ਦੂਸਰੇ ਪਾਸੇ ਸਰਕਾਰ ਨੂੰ ਲੌਕਡਾਊਨ ਲਗਾਉਣ ਤੋਂ ਪਹਿਲਾਂ ਉਨ੍ਹਾਂ ਦਾ ਵੀ ਕੁੱਝ ਸੋਚਣਾ ਚਾਹੀਦਾ ਹੈ ਜੋ ਗਰੀਬ ਅਤੇ ਦਿਹਾੜੀਦਾਰ ਰੋਜ਼ ਕਮਾ ਕੇ ਖਾਂਦੇ ਹਨ।