(Source: ECI/ABP News/ABP Majha)
ITR Filing Tips: ਆਈਟੀਆਰ ਭਰਨ ਸਮੇਂ ਜੇਕਰ ਕੀਤੀਆਂ ਇਹ ਗਲਤੀਆਂ ਤਾਂ ਇਨਕਮ ਟੈਕਸ ਦਾ ਆਵੇਗਾ ਨੋਟਿਸ
ਇਨਕਮ ਟੈਕਸ ਰਿਟਰਨ ਜੇਕਰ ਸਮੇਂ 'ਤੇ ਫਾਈਲ ਨਾ ਕੀਤੀ ਤਾਂ ਆਮਦਨ ਕਰ ਵਿਭਾਗ ਦਾ ਨੋਟਿਸ ਮਿਲਣਾ ਤੈਅ ਹੈ।
ITR Filing Tips: ਆਮਦਨ ਵਿਭਾਗ (Income tax department) ਟੈਕਸ ਦੇ ਦਾਇਰੇ 'ਚ ਆਉਣ ਵਾਲੇ ਅਜਿਹੇ ਲੋਕਾਂ ਨੂੰ ਨੋਟਿਸ ਭੇਜਦਾ ਹੈ ਜੋ ਟੈਕਸ (Income Tax) ਨਹੀਂ ਭਰਦੇ। ਉੱਥੇ ਹੀ ਕੁਝ ਲੋਕਾਂ ਨੂੰ ਆਮਦਨ ਕਰ ਵਿਭਾਗ ਦਾ ਨੋਟਿਸ (Income Tax Notice) ਇਸ ਲਈ ਮਿਲ ਜਾਂਦਾ ਹੈ ਕਿਉਂਕਿ ਉਹ ਆਈਟੀਆਰ (ITR) ਫਾਇਲ ਕਰਦੇ ਸਮੇਂ ਕੁਝ ਗਲਤੀਆਂ ਕਰ ਦਿੰਦੇ ਹਨ।
ਆਈਟੀਆਰ ਫਾਈਲ ਕਰਦੇ ਸਮੇਂ ਹਮੇਸ਼ਾ ਸਾਵਧਾਨੀ ਵਰਤਣੀ ਚਾਹੀਦੀ ਹੈ। ਅੱਜ ਅਸੀਂ ਤਹਾਨੂੰ ਦੱਸ ਰਹੇ ਹਾਂ। ਆਈਟੀਆਰ (ITR) ਫਾਈਲ ਕਰਨ ਨਾਲ ਜੁੜੀਆਂ 5 ਅਜਿਹੀਆਂ ਗਲਤੀਆਂ ਜਿੰਨ੍ਹਾਂ ਦੀ ਵਜ੍ਹਾ ਨਾਲ ਤਹਾਨੂੰ ਆਮਦਨ ਕਰ ਵਿਭਾਗ ਨਾਲ ਨੋਟਿਸ ਮਿਲ ਸਕਦਾ ਹੈ।
ਆਈਟੀਆਰ ਸਮੇਂ ਤੋਂ ਪਹਿਲਾਂ ਫਾਈਲ ਨਹੀਂ ਕਰਨੀ
ਇਨਕਮ ਟੈਕਸ ਰਿਟਰਨ ਜੇਕਰ ਸਮੇਂ 'ਤੇ ਫਾਈਲ ਨਾ ਕੀਤੀ ਤਾਂ ਆਮਦਨ ਕਰ ਵਿਭਾਗ ਦਾ ਨੋਟਿਸ ਮਿਲਣਾ ਤੈਅ ਹੈ।
ਕਦੇ ਆਖਰੀ ਤਾਰੀਖ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਆਖਰੀ ਤਾਰੀਖ 'ਚ ਬਹੁਤ ਸਾਰੇ ਲੋਕ ਆਈਟੀਆਰ ਭਰਦੇ ਹਨ ਜਿਸ ਦੀ ਵਜ੍ਹਾ ਨਾਲ ਵੈਬਸਾਈਟ ਚ ਦਿੱਕਤ ਆ ਸਕਦੀ ਹੈ ਤੇ ਤੁਸੀਂ ਆਈਟੀਆਰ ਭਰਨ ਤੋਂ ਖੁੰਝ ਸਕਦੇ ਹੋ।
ਵਿੱਤੀ ਸਾਲ 2020-21 (ਅਸੈਸਮੈਂਟ ਈਅਰ 2021-22) ਦੀ ਆਈਟੀਆਰ ਫਾਈਲ ਕਰਨ ਦੀ ਆਖਰੀ ਤਾਰੀਖ 30 ਦਸੰਬਰ, 2021 ਹੈ।
ਆਈਟੀਆਰ ਫਾਰਮ
ਆਈਟੀਆਰ ਫਾਈਲ ਕਰਦੇ ਸਮੇਂ ਸਹੀ ਫਾਰਮ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਜੇਕਰ ਗਲਤ ਆਈਟੀਆਰ ਫਾਰਮ ਭਰ ਦਿੱਤਾ ਤਾਂ ਵੀ ਆਮਦਨ ਕਰ ਵਿਭਾਗ ਵੱਲੋਂ ਨੋਟਿਸ ਆ ਸਕਦਾ ਹੈ।
ਇਹ ਧਿਆਨ ਰੱਖੋ ਕਿ ਆਮਦਨ ਦੇ ਸਰੋਤ 'ਤੇ ਹੋਰ ਕਈ ਕਾਰਨਾਂ ਦੇ ਆਧਾਰ 'ਤੇ ਇਹ ਤੈਅ ਕੀਤਾ ਜਾਂਦਾ ਹੈ ਕਿ ਕਿਹੜਾ ਫਾਰਮ ਭਰਨਾ ਹੈ।
ਸੌਰਸ ਆਫ ਇਨਕਮ
ਜਾਣਬੁੱਝ ਕੇ ਜਾਂ ਗਲਤੀ ਨਾਲ ਜੇਕਰ ਤੁਸੀਂ ਆਪਣਾ ਸੋਰਸ ਆਫ ਇਨਕਮ ਨਹੀਂ ਦੱਸਿਆ ਤਾਂ ਤਹਾਨੂੰ ਆਮਦਨ ਕਰ ਵਿਭਾਗ ਦਾ ਨੋਟਿਸ ਮਿਲ ਸਕਦਾ ਹੈ।
ਤਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਮਾਈ ਕਿਹੜੇ-ਕਿਹੜੇ ਸਰੋਤ ਤੋਂ ਹੋ ਰਹੀ ਹੈ।
ਜੇਕਰ ਕਿਸੇ ਜਾਣਕਾਰੀ ਦਾ ਸਹੀ ਮਿਲਾਣ ਨਹੀਂ ਹੁੰਦਾ ਤਾਂ ਸਕ੍ਰੂਟਨੀ ਹੋ ਸਕਦੀ ਹੈ।
ITR ਦਾ ਈ-ਵੈਰੀਫਿਕੇਸ਼ਨ
ਆਈਟੀਆਰ ਦਾ ਈ-ਵੈਰੀਫਿਕੇਸ਼ਨ ਕਰਵਾਉਣਾ ਨਾ ਭੁੱਲੋ।
ਆਮਦਨ ਕਰ ਰਿਟਰਨ ਫਾਈਲ ਕਰਨ ਤੋਂ ਬਾਅਦ ਈ-ਵੈਰੀਫਿਕੇਸ਼ਨ ਲਈ 120 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਤੁਸੀਂ ਛੇਤੀ ਤੋਂ ਛੇਤੀ ਈ-ਵੈਰੀਫਿਕੇਸ਼ਨ ਕਰਵਾ ਲਓ।
ਜੇਕਰ ਤੁਸੀਂ ਈ-ਵੈਰੀਫਿਕੇਸ਼ਨ ਨਹੀਂ ਕਰਵਾ ਸਕੇ ਤਾਂ ਤੁਹਾਡਾ ਆਈਟੀਆਰ ਪ੍ਰੋਸੈਸ ਨਹੀਂ ਹੋ ਪਾਉਂਦਾ ਤੇ ਤਹਾਨੂੰ ਆਮਦਨ ਕਰ ਵਿਭਾਗ ਦਾ ਨੋਟਿਸ ਆ ਜਾਂਦਾ ਹੈ।
ਇਨਕਮ ਤੇ TDS 'ਚ ਵੱਖ-ਵੱਖ ਜਾਣਕਾਰੀ
ਤੁਹਾਡੀ ਤਮਾਮ ਆਮਦਨ ਸਰੋਤਾਂ 'ਤੇ ਕਿੰਨਾ ਟੈਕਸ ਲੱਗਾ ਹੈ ਇਹ ਫਾਰਮ 26 ਏਐਸ ਜ਼ਰੀਏ ਪਤਾ ਚੱਲਦਾ ਹੈ। ਇਹ ਜਾਣਕਾਰੀ ਤੁਹਾਨੂੰ ਪੈਨ ਦੇ ਆਧਾਰ 'ਤੇ ਮਿਲਦੀ ਹੈ।
ਤਹਾਨੂੰ ਆਪਣੇ ਫਾਰਮ 16 ਤੇ ਫਾਰਮ 26ਏਐਸ ਦਾ ਮੁਕਾਬਲਾ ਕਰਨਾ ਹੁੰਦਾ ਹੈ।
ਜੇਕਰ ਤੁਲਨਾ ਕਰਨ 'ਤੇ ਮਿਲਾਣ ਨਾ ਹੋਇਆ ਤਾਂ ਆਮਦਨ ਕਰ ਵਿਭਾਗ ਦਾ ਨੋਟਿਸ ਆ ਸਕਦਾ ਹੈ।
ਆਈਟੀਆਰ ਫਾਈਲ ਕਰਨ ਤੋਂ ਪਹਿਲਾਂ ਦੋਵਾਂ ਦਾ ਮਿਲਾਨ ਕਰ ਲਓ ਤੇ ਜੇਕਰ ਕੁਝ ਕਮੀ ਮਿਲਦੀ ਹੈ ਤਾਂ ਚੈੱਕ ਕਰੋ ਕਿ ਉਹ ਕਿਉਂ ਹੈ ਤੇ ਉਸ ਨੂੰ ਸਹੀ ਕਰਕੇ ਆਈਟੀਆਰ ਫਾਈਲ ਕਰੋ।