ਪੜਚੋਲ ਕਰੋ

ਨੌਕਰੀਪੇਸ਼ਾ ਲਈ ਜ਼ਰੂਰੀ ਖ਼ਬਰ! ਅੱਜ ਤੋਂ ਹੋਣਗੀਆਂ ਇਹ ਤਬਦੀਲੀਆਂ, ਜਾਣੋ PF ਵਧਾਉਣ ਦੇ ਨਾਲ-ਨਾਲ ਸਰਕਾਰ ਦਾ ਕੀ ਪਲੈਨ?

ਪਿਛਲੇ ਸਾਲ ਸੰਸਦ ਵਿੱਚ ਪਾਸ ਕੀਤੇ ਗਏ ਤਿੰਨ ਵੇਜਜ਼ ਕੋਡ ਬਿੱਲ (ਕੋਡ ਆਨ ਵੇਜਜ਼ ਬਿੱਲ) ਕਾਰਨ 1 ਅਪ੍ਰੈਲ ਤੋਂ ਕੁਝ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਹਨ। ਇਨ੍ਹਾਂ ਤਬਦੀਲੀਆਂ ਤੋਂ ਬਾਅਦ, ਬਹੁਤ ਸਾਰੇ ਨਿਯਮ ਜਿਵੇਂ ਕਿ ਤੁਹਾਡਾ ਪੀਐਫ, ਕੰਮ ਦੇ ਘੰਟੇ ਤੇ ਤਨਖਾਹ ਬਦਲਣ ਜਾ ਰਹੇ ਹਨ।

ਨਵੀਂ ਦਿੱਲੀ: ਪਿਛਲੇ ਸਾਲ ਸੰਸਦ ਵਿੱਚ ਪਾਸ ਕੀਤੇ ਗਏ ਤਿੰਨ ਵੇਜਜ਼ ਕੋਡ ਬਿੱਲ (ਕੋਡ ਆਨ ਵੇਜਜ਼ ਬਿੱਲ) ਕਾਰਨ 1 ਅਪ੍ਰੈਲ ਤੋਂ ਕੁਝ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਹਨ। ਇਨ੍ਹਾਂ ਤਬਦੀਲੀਆਂ ਤੋਂ ਬਾਅਦ, ਬਹੁਤ ਸਾਰੇ ਨਿਯਮ ਜਿਵੇਂ ਕਿ ਤੁਹਾਡਾ ਪੀਐਫ, ਕੰਮ ਦੇ ਘੰਟੇ ਤੇ ਤਨਖਾਹ ਬਦਲਣ ਜਾ ਰਹੇ ਹਨ। ਇਸ ਤੋਂ ਇਲਾਵਾ ਤੁਹਾਡੀ ਗਰੈਚੁਟੀ ਤੇ ਪੀਐਫ ਵੀ ਵਧੇਗੀ। ਉਥੇ ਹੀ ਤੁਹਾਡੀ ਟੇਕ ਹੋਮ ਸੇਲੇਰੀ ਘਟੇਗੀ। ਹਾਲਾਂਕਿ, ਇਸ ਬਿੱਲ ਦੇ ਨਿਯਮ ਅਜੇ ਵੀ ਵਿਚਾਰ ਅਧੀਨ ਹਨ ਕਿ ਇਸ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।

1. ਤਨਖਾਹ 'ਚ ਤਬਦੀਲੀ- ਸਰਕਾਰ ਦੀ ਯੋਜਨਾ ਦੇ ਅਨੁਸਾਰ, 1 ਅਪ੍ਰੈਲ ਤੋਂ, ਮੁੱਢਲੀ ਤਨਖਾਹ (ਸਰਕਾਰੀ ਨੌਕਰੀਆਂ 'ਚ ਬੇਸਿਕ ਸੈਲੇਰੀ ਅਤੇ ਮਹਿੰਗਾਈ ਭੱਤਾ) ਕੁੱਲ ਤਨਖਾਹ ਦਾ 50 ਪ੍ਰਤੀਸ਼ਤ ਜਾਂ ਵਧੇਰੇ ਹੋਣਾ ਚਾਹੀਦਾ ਹੈ। ਸਰਕਾਰ ਦਾ ਦਾਅਵਾ ਹੈ ਕਿ ਮਾਲਕ ਤੇ ਕਰਮਚਾਰੀ ਦੋਵਾਂ ਨੂੰ ਇਸ ਤਬਦੀਲੀ ਦਾ ਫਾਇਦਾ ਹੋਵੇਗਾ।

2. ਵਧ ਸਕਦਾ ਹੈ ਪੀਐੱਫ- ਨਵੇਂ ਨਿਯਮਾਂ ਦੇ ਅਨੁਸਾਰ, ਜਿਥੇ ਤੁਹਾਡੇ ਪੀਐਫ 'ਚ ਵਾਧਾ ਹੋਵੇਗਾ, ਉਥੇ ਹੀ ਤੁਹਾਡੀ ਇਨ ਹੈਂਡ ਸੈਲੇਰੀ ਘਟੇਗੀ। ਬੇਸਿਕ ਸੈਲੇਰੀ ਕੁੱਲ ਤਨਖਾਹ ਦਾ 50 ਪ੍ਰਤੀਸ਼ਤ ਜਾਂ ਵਧੇਰੇ ਹੋਣੀ ਚਾਹੀਦੀ ਹੈ। ਇਸ ਤਬਦੀਲੀ ਤੋਂ ਬਾਅਦ, ਜ਼ਿਆਦਾਤਰ ਲੋਕਾਂ ਦੀ ਤਨਖਾਹ ਦਾ ਢਾਂਚਾ ਬਦਲ ਸਕਦਾ ਹੈ। ਬੇਸਿਕ ਤਨਖਾਹ ਵਧਾਉਣ ਨਾਲ, ਤੁਹਾਡਾ ਪੀਐਫ ਵੀ ਵਧੇਗਾ ਕਿਉਂਕਿ ਇਹ ਤੁਹਾਡੀ ਬੇਸਿਕ ਤਨਖਾਹ 'ਤੇ ਅਧਾਰਤ ਹੈ।

3. 12 ਘੰਟੇ ਕੰਮ ਕਰਨ ਦਾ ਪ੍ਰਸਤਾਵ- ਇਸ ਤੋਂ ਇਲਾਵਾ ਵੱਧ ਤੋਂ ਵੱਧ ਕੰਮ ਕਰਨ ਦੇ ਘੰਟਿਆਂ ਨੂੰ ਵਧਾ ਕੇ 12 ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, 15 ਤੋਂ 30 ਮਿੰਟ ਲਈ ਵਾਧੂ ਕੰਮ ਨੂੰ ਓਵਰਟਾਈਮ 'ਚ ਸ਼ਾਮਲ ਕਰਨ ਦਾ ਪ੍ਰਬੰਧ ਹੈ। ਵਰਤਮਾਨ ਵਿੱਚ, ਜੇ ਤੁਸੀਂ 30 ਮਿੰਟਾਂ ਤੋਂ ਘੱਟ ਸਮੇਂ ਲਈ ਵਾਧੂ ਕੰਮ ਕਰਦੇ ਹੋ, ਤਾਂ ਇਹ ਓਵਰਟਾਈਮ ਵਿੱਚ ਨਹੀਂ ਗਿਣਿਆ ਜਾਂਦਾ।

4. 5 ਘੰਟੇ ਕੰਮ ਕਰਨ ਤੋਂ ਬਾਅਦ ਅੱਧੇ ਘੰਟੇ ਦਾ ਬਰੇਕ- ਇਸ ਤੋਂ ਇਲਾਵਾ, 5 ਘੰਟੇ ਤੋਂ ਵੱਧ ਕੰਮ ਕਰਨ 'ਤੇ ਲਗਾਤਾਰ ਪਾਬੰਦੀ ਹੋਵੇਗੀ। ਸਰਕਾਰ ਦਾ ਮੰਨਣਾ ਹੈ ਕਿ ਮੁਲਾਜ਼ਮਾਂ ਨੂੰ 5 ਘੰਟੇ ਕੰਮ ਕਰਨ ਤੋਂ ਬਾਅਦ ਅੱਧੇ ਘੰਟੇ ਦਾ ਬਰੇਕ ਦਿੱਤਾ ਜਾਣਾ ਚਾਹੀਦਾ ਹੈ।

5. ਰਿਟਾਇਰਮੈਂਟ ਦੀ ਰਾਸ਼ੀ ਵਧੇਗੀ- ਪੀਐਫ ਦੀ ਰਕਮ 'ਚ ਵਾਧੇ ਕਾਰਨ ਰਿਟਾਇਰਮੈਂਟ ਦੀ ਰਕਮ ਵੀ ਵਧੇਗੀ। ਰਿਟਾਇਰਮੈਂਟ ਤੋਂ ਬਾਅਦ, ਲੋਕਾਂ ਨੂੰ ਇਸ ਰਕਮ ਤੋਂ ਬਹੁਤ ਮਦਦ ਮਿਲੇਗੀ। ਪੀਐਫ ਅਤੇ ਗਰੈਚੁਟੀ ਵਧਾਉਣ ਨਾਲ ਕੰਪਨੀਆਂ ਦੀ ਲਾਗਤ ਵੀ ਵਧੇਗੀ ਕਿਉਂਕਿ ਉਨ੍ਹਾਂ ਨੂੰ ਵੀ ਕਰਮਚਾਰੀਆਂ ਲਈ ਪੀਐਫ 'ਚ ਵਧੇਰੇ ਯੋਗਦਾਨ ਦੇਣਾ ਪਏਗਾ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Israel-Iran War: ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Advertisement
ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Israel-Iran War: ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (03-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (03-10-2024)
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Embed widget