ਪੜਚੋਲ ਕਰੋ
(Source: ECI/ABP News)
ਬੰਗਲਾਦੇਸ਼ ਤੋਂ ਵੀ ਪੱਛੜਣ ਲੱਗਾ ਭਾਰਤ! ਹੋਸ਼ ਉਡਾ ਦੇਣ ਵਾਲੇ ਅੰਕੜੇ ਆਏ ਸਾਹਮਣੇ
ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਆਈਐਮਐਫ ਨੇ ਹਾਲ ਹੀ ਵਿੱਚ ਅੰਦਾਜ਼ਾ ਲਾਇਆ ਹੈ ਕਿ ਪ੍ਰਤੀ ਜੀਡੀਪੀ ਦੇ ਮਾਮਲੇ ਵਿੱਚ ਭਾਰਤ ਹੁਣ ਬੰਗਲਾਦੇਸ਼ ਤੋਂ ਵੀ ਪਛੜ ਜਾਣ ਦੀ ਕਗਾਰ ’ਤੇ ਪਹੁੰਚ ਗਿਆ ਹੈ।

ਨਵੀਂ ਦਿੱਲੀ: ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਆਈਐਮਐਫ ਨੇ ਹਾਲ ਹੀ ਵਿੱਚ ਅੰਦਾਜ਼ਾ ਲਾਇਆ ਹੈ ਕਿ ਪ੍ਰਤੀ ਜੀਡੀਪੀ ਦੇ ਮਾਮਲੇ ਵਿੱਚ ਭਾਰਤ ਹੁਣ ਬੰਗਲਾਦੇਸ਼ ਤੋਂ ਵੀ ਪਛੜ ਜਾਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਅਨੁਮਾਨ ਲਾਇਆ ਹੈ ਕਿ ਬੰਗਲਾਦੇਸ਼ ਦਾ ਪ੍ਰਤੀ ਜੀਡੀਪੀ 2020 'ਚ ਚਾਰ ਪ੍ਰਤੀਸ਼ਤ ਦੀ ਦਰ ਨਾਲ 1,877 ਡਾਲਰ ਦੇ ਪੱਧਰ 'ਤੇ ਹੈ। ਉੱਥੇ ਹੀ ਭਾਰਤ 'ਚ ਪ੍ਰਤੀ ਜੀਡੀਪੀ $ 1,888 ਹੈ, ਜੋ ਬੰਗਲਾਦੇਸ਼ ਨਾਲੋਂ ਸਿਰਫ 11 ਡਾਲਰ ਵਧੇਰੇ ਹੈ। ਜਦਕਿ ਗੁਆਂਢੀ ਦੇਸ਼ ਨੇਪਾਲ ਦਾ ਪ੍ਰਤੀ ਜੀਡੀਪੀ 1116 ਡਾਲਰ ਹੈ।
ਆਈਐਮਐਫ ਦੀ ਇਸ ਰਿਪੋਰਟ ਨਾਲ ਰਾਹੁਲ ਗਾਂਧੀ ਨੇ ਹੁਣ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਅੱਜ ਟਵੀਟ ਕਰਕੇ ਆਈਐਮਐਫ ਵੱਲੋਂ ਜਾਰੀ ਕੀਤੇ ਗਏ ਜੀਡੀਪੀ ਦੇ ਪ੍ਰਤੀ ਵਿਅਕਤੀ ਅੰਕੜੇ ਜਾਰੀ ਕੀਤੇ। ਇਸ ਟਵੀਟ ਵਿੱਚ ਰਾਹੁਲ ਗਾਂਧੀ ਨੇ ਤਾਅਨੇ ਮਾਰਦੇ ਹੋਏ ਕਿਹਾ ਹੈ, “ਭਾਜਪਾ ਦੇ ਨਫ਼ਰਤ ਭਰੇ ਸੱਭਿਆਚਾਰਕ ਰਾਸ਼ਟਰਵਾਦ ਦੀ 6 ਸਾਲ ਦੀ ਠੋਸ ਪ੍ਰਾਪਤੀ। ਬੰਗਲਾਦੇਸ਼ ਭਾਰਤ ਨੂੰ ਪਛਾੜਨ ਲਈ ਤਿਆਰ ਹੈ।”
ਵੱਡੇ ਸਵਾਲ? ਕਿਸਾਨ ਅੰਦੋਲਨ ਨੂੰ ਸਾਬੋਤਾਜ਼ ਕਰਨ ਦੀ ਕੌਣ ਕਰ ਰਿਹਾ ਕੋਸ਼ਿਸ਼? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਕਿਸ ਦਾ ਹੱਥ?
ਕਾਬਲੇਗੌਰ ਹੈ ਕਿ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਭਾਰਤੀ ਅਰਥਵਿਵਸਥਾ 'ਚ ਇਸ ਸਾਲ ਦੌਰਾਨ 10.3% ਦੀ ਵੱਡੀ ਗਿਰਾਵਟ ਦੀ ਉਮੀਦ ਕੀਤੀ ਜਾ ਰਹੀ ਹੈ। ਆਈਐਮਐਫ ਨੇ ‘ਵਰਲਡ ਆਰਥਿਕ ਸਥਿਤੀ’ ਬਾਰੇ ਆਪਣੀ ਤਾਜ਼ਾ ਰਿਪੋਰਟ ਵਿੱਚ ਇਹ ਅਨੁਮਾਨ ਜ਼ਾਹਰ ਕੀਤੇ ਹਨ।
iPhone 12 Launch, ਜਾਣੋ Rate ਤੇ Features | iphone 12 | Price
ਆਈਐਮਐਫ ਅਤੇ ਵਰਲਡ ਬੈਂਕ ਦੀ ਸਾਲਾਨਾ ਬੈਠਕ ਤੋਂ ਪਹਿਲਾਂ ਇਹ ਰਿਪੋਰਟਾਂ ਜਾਰੀ ਕੀਤੀਆਂ ਗਈਆਂ ਹਨ। ਇਸ ਨੇ ਕਿਹਾ ਕਿ 2020 'ਚ ਗਲੋਬਲ ਆਰਥਿਕਤਾ 'ਚ 4.4 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ ਅਤੇ ਇਹ 2021 'ਚ 5.2 ਪ੍ਰਤੀਸ਼ਤ ਦੇ ਮਜ਼ਬੂਤ ਵਿਕਾਸ ਨੂੰ ਪ੍ਰਾਪਤ ਕਰੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
