ਪੜਚੋਲ ਕਰੋ
ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ, ਪ੍ਰਧਾਨ ਮੰਤਰੀ ਨੇ ਨੇਤਾ ਜੀ ਨੂੰ ਕੀਤਾ ਯਾਦ
ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਹੋਇਆ ਸੀ। ਉਨ੍ਹਾਂ ਨੇ ਪਹਿਲਾਂ ਭਾਰਤੀ ਆਰਮਡ ਫੋਰਸ ਦੀ ਸਥਾਪਨਾ ਕੀਤੀ, ਜਿਸਦਾ ਨਾਂ ਅਜ਼ਾਦ ਹਿੰਦ ਫ਼ੌਜ਼ ਰੱਖੀਆ ਗਿਆ।

ਨਵੀਂ ਦਿੱਲੀ: ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਹੋਇਆ ਸੀ। ਉਨ੍ਹਾਂ ਨੇ ਪਹਿਲਾਂ ਭਾਰਤੀ ਆਰਮਡ ਫੋਰਸ ਦੀ ਸਥਾਪਨਾ ਕੀਤੀ, ਜਿਸਦਾ ਨਾਂ ਅਜ਼ਾਦ ਹਿੰਦ ਫ਼ੌਜ਼ ਰੱਖੀਆ ਗਿਆ। ਉਨ੍ਹਾਂ ਦਾ 'ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ' ਦੇਸ਼ ਭਗਤੀ ਦਾ ਨਾਅਰਾ ਭਾਰਤੀਆਂ ਦੇ ਦਿਲਾਂ 'ਚ ਦੇਸ਼-ਪ੍ਰੇਮ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾ ਜੀ ਨੂੰ ਯਾਦ ਕਰਦਿਆਂ ਟਵੀਟ ਕੀਤਾ। ਬੋਸ ਨੂੰ 123 ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤੀਆਂ ਦੀ ਤਰੱਕੀ ਅਤੇ ਕਲਿਆਣ ਲਈ ਖੜੇ ਹੋਏ। ਨੇਤਾ ਜੀ ਵਜੋਂ ਜਾਣੇ ਜਾਂਦੇ ਬੋਸ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ, “23 ਜਨਵਰੀ, 1897 ਨੂੰ ਜਾਨਕੀਨਾਥ ਬੋਸ ਨੇ ਆਪਣੀ ਡਾਇਰੀ 'ਚ ਲਿਖਿਆ,“ਬੇਟੇ ਦਾ ਜਨਮ ਦੁਪਹਿਰ ਨੂੰ ਹੋਇਆ ਸੀ।” ਇਹ ਪੁੱਤਰ ਇੱਕ ਹਿੰਮਤ ਵਾਲਾ ਸੁਤੰਤਰਤਾ ਸੈਨਾਨੀ ਅਤੇ ਚਿੰਤਕ ਬਣਿਆ ਜਿਸ ਨੇ ਆਪਣੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਨੂੰ ਸਮਰਪਿਤ ਕਰ ਦਿੱਤੀ।"
ਉਨ੍ਹਾਂ ਨੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਜਾਪਾਨ 'ਚ ਅਜ਼ਾਦ ਹਿੰਦ ਫ਼ੌਜ਼ ਦੀ ਸਥਾਪਨਾ ਕੀਤੀ। ਪਹਿਲਾਂ ਜਿਨ੍ਹਾਂ ਨੂੰ ਜਾਪਾਨ ਤੋਂ ਗ਼ੁਲਾਮ ਬਣਾਇਆ ਗਿਆ ਸੀ, ਉਨ੍ਹਾਂ ਨੂੰ ਇਸ ਸੈਨਾ 'ਚ ਸ਼ਾਮਲ ਕੀਤਾ ਗਿਆ ਸੀ। ਬਾਅਦ ਵਿਚ ਇਸ ਸੈਨਾ 'ਚ ਬਰਮਾ ਅਤੇ ਮਲਾਇਆ ਸਥਿਤ ਭਾਰਤੀ ਵਲੰਟੀਅਰ ਵੀ ਭਰਤੀ ਕੀਤੇ ਗਏ। ਨਾਲ ਹੀ ਦੇਸ਼ ਤੋਂ ਬਾਹਰ ਵਸਦੇ ਲੋਕ ਵੀ ਇਸ ਸੈਨਾ 'ਚ ਸ਼ਾਮਲ ਹੋਏ। ਉਨ੍ਹਾਂ ਨੇ ਜਰਮਨ 'ਚ ਆਜ਼ਾਦ ਹਿੰਦ ਰੇਡੀਓ ਸਟੇਸ਼ਨ ਦੀ ਸ਼ੁਰੂਆਤ ਕੀਤੀ ਅਤੇ ਪੂਰਬੀ ਏਸ਼ੀਆ 'ਚ ਭਾਰਤੀ ਰਾਸ਼ਟਰੀ ਅੰਦੋਲਨ ਦੀ ਅਗਵਾਈ ਕੀਤੀ। ਸੁਭਾਸ਼ ਚੰਦਰ ਬੋਸ ਦਾ ਵਿਸ਼ਵਾਸ ਸੀ ਕਿ ਭਾਗਵਤ ਗੀਤਾ ਉਨ੍ਹਾਂ ਦੀ ਪ੍ਰੇਰਣਾ ਦਾ ਮੁੱਖ ਸਰੋਤ ਸੀ। ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਨੇ ਉਸ ਨੂੰ ਦੁਖੀ ਕਰ ਦਿੱਤਾ ਅਤੇ ਉਹ ਭਾਰਤ ਦੇ ਸੁਤੰਤਰਤਾ ਸੰਗਰਾਮ 'ਚ ਸ਼ਾਮਲ ਹੋ ਗਏ। 1941 'ਚ ਉਨ੍ਹਾਂ ਨੂੰ ਇੱਕ ਘਰ ਵਿਚ ਨਜ਼ਰਬੰਦ ਰੱਖੀਆ ਗਿਆ, ਜਿੱਥੋਂ ਉਹ ਫਰਾਰ ਹੋ ਗਏ ਅਤੇ ਕਾਰ ਰਾਹੀਂ ਕੋਲਕਾਤਾ ਤੋਂ ਗੋਮੋ ਲਈ ਰਵਾਨਾ ਹੋਏ।
ਨੇਤਾ ਜੀ ਬਾਰੇ ਕੁਝ ਖਾਸ ਗੱਲਾਂ:- ਨੇਤਾ ਜੀ ਦਾ ਜਨਮ ਉੜੀਸਾ ਵਿੱਚ ਹੋਇਆ ਸੀ ਅਤੇ ਉਹ ਇੱਕ ਹੁਸ਼ਿਆਰ ਵਿਦਿਆਰਥੀ ਸੀ। ਉਹ ਹਮੇਸ਼ਾਂ ਸਕੂਲ ਅਤੇ ਯੂਨੀਵਰਸਿਟੀ ਦੋਵਾਂ 'ਚ ਟਾਪ ਪੋਜੀਸ਼ਨ ਹਾਸਲ ਕਰਦੇ ਸੀ। 1918 'ਚ ਉਨ੍ਹਾਂ ਨੇ ਫਿਲਾਸਫੀ 'ਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। 1920 'ਚ ਉਨ੍ਹਾਂ ਨੇ ਇੰਗਲੈਂਡ 'ਚ ਸਿਵਲ ਸੇਵਾ ਦੀ ਪ੍ਰੀਖਿਆ ਪਾਸ ਕੀਤੀ, poਕਿ ਕੁਝ ਦਿਨਾਂ ਬਾਅਦ 23 ਅਪ੍ਰੈਲ 1921 ਨੂੰ ਉਨ੍ਹਾਂ ਨੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਮੱਦੇਨਜ਼ਰ ਅਸਤੀਫਾ ਦੇ ਦਿੱਤਾ ਸੀ। 1920 ਅਤੇ 1930 'ਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੌਜਵਾਨ ਅਤੇ ਕੱਟੜਪੰਥੀ ਨੇਤਾਵਾਂ 'ਚ ਗਿਣਿਆ ਜਾਂਦਾ ਸੀ। ਇਸ ਤੋਂ ਬਾਅਦ ਉਹ 1938 ਅਤੇ 1939 ''ਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਵੀ ਬਣੇ। 1921 ਤੋਂ 1941 ਦੌਰਾਨ ਉਹ ਪੂਰੀ ਸਵਰਾਜ ਲਈ ਕਈ ਵਾਰ ਜੇਲ੍ਹ ਵੀ ਗਏ। ਉਨ੍ਹਾਂ ਦਾ ਮੰਨਣਾ ਸੀ ਕਿ ਅਹਿੰਸਾ ਦੇ ਜ਼ਰੀਏ ਆਜ਼ਾਦੀ ਹਾਸਲ ਨਹੀਂ ਕੀਤੀ ਜਾ ਸਕਦੀ।India will always remain grateful to Netaji Subhas Chandra Bose for his bravery and indelible contribution to resisting colonialism. He stood up for the progress and well-being of his fellow Indians. pic.twitter.com/otUlFanULs
— Narendra Modi (@narendramodi) January 23, 2020
ਉਨ੍ਹਾਂ ਨੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਜਾਪਾਨ 'ਚ ਅਜ਼ਾਦ ਹਿੰਦ ਫ਼ੌਜ਼ ਦੀ ਸਥਾਪਨਾ ਕੀਤੀ। ਪਹਿਲਾਂ ਜਿਨ੍ਹਾਂ ਨੂੰ ਜਾਪਾਨ ਤੋਂ ਗ਼ੁਲਾਮ ਬਣਾਇਆ ਗਿਆ ਸੀ, ਉਨ੍ਹਾਂ ਨੂੰ ਇਸ ਸੈਨਾ 'ਚ ਸ਼ਾਮਲ ਕੀਤਾ ਗਿਆ ਸੀ। ਬਾਅਦ ਵਿਚ ਇਸ ਸੈਨਾ 'ਚ ਬਰਮਾ ਅਤੇ ਮਲਾਇਆ ਸਥਿਤ ਭਾਰਤੀ ਵਲੰਟੀਅਰ ਵੀ ਭਰਤੀ ਕੀਤੇ ਗਏ। ਨਾਲ ਹੀ ਦੇਸ਼ ਤੋਂ ਬਾਹਰ ਵਸਦੇ ਲੋਕ ਵੀ ਇਸ ਸੈਨਾ 'ਚ ਸ਼ਾਮਲ ਹੋਏ। ਉਨ੍ਹਾਂ ਨੇ ਜਰਮਨ 'ਚ ਆਜ਼ਾਦ ਹਿੰਦ ਰੇਡੀਓ ਸਟੇਸ਼ਨ ਦੀ ਸ਼ੁਰੂਆਤ ਕੀਤੀ ਅਤੇ ਪੂਰਬੀ ਏਸ਼ੀਆ 'ਚ ਭਾਰਤੀ ਰਾਸ਼ਟਰੀ ਅੰਦੋਲਨ ਦੀ ਅਗਵਾਈ ਕੀਤੀ। ਸੁਭਾਸ਼ ਚੰਦਰ ਬੋਸ ਦਾ ਵਿਸ਼ਵਾਸ ਸੀ ਕਿ ਭਾਗਵਤ ਗੀਤਾ ਉਨ੍ਹਾਂ ਦੀ ਪ੍ਰੇਰਣਾ ਦਾ ਮੁੱਖ ਸਰੋਤ ਸੀ। ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਨੇ ਉਸ ਨੂੰ ਦੁਖੀ ਕਰ ਦਿੱਤਾ ਅਤੇ ਉਹ ਭਾਰਤ ਦੇ ਸੁਤੰਤਰਤਾ ਸੰਗਰਾਮ 'ਚ ਸ਼ਾਮਲ ਹੋ ਗਏ। 1941 'ਚ ਉਨ੍ਹਾਂ ਨੂੰ ਇੱਕ ਘਰ ਵਿਚ ਨਜ਼ਰਬੰਦ ਰੱਖੀਆ ਗਿਆ, ਜਿੱਥੋਂ ਉਹ ਫਰਾਰ ਹੋ ਗਏ ਅਤੇ ਕਾਰ ਰਾਹੀਂ ਕੋਲਕਾਤਾ ਤੋਂ ਗੋਮੋ ਲਈ ਰਵਾਨਾ ਹੋਏ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















