Bomb Threats: ਪਿਛਲੇ 48 ਘੰਟਿਆਂ 'ਚ 10 ਉਡਾਣਾਂ 'ਚ ਬੰਬ ਦੀਆਂ ਧਮਕੀਆਂ ਮਿਲਣ ਦੇ ਮਾਮਲੇ ਨੂੰ ਸਖਤੀ ਨਾਲ ਲੈਂਦਿਆਂ ਹੋਇਆਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਬੁੱਧਵਾਰ (16 ਅਕਤੂਬਰ) ਨੂੰ ਹਾਈ ਲੈਵਲ ਮੀਟਿੰਗ ਸੱਦੀ ਹੈ। ਸੂਤਰਾਂ ਮੁਤਾਬਕ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਬੰਬ ਦੀ ਧਮਕੀ ਨੂੰ ਲੈ ਕੇ ਸੁਰੱਖਿਆ ਬੈਠਕ ਕੀਤੀ, ਜਿਸ 'ਚ ਹਵਾਬਾਜ਼ੀ ਨਾਲ ਜੁੜੀਆਂ ਸੁਰੱਖਿਆ ਏਜੰਸੀਆਂ ਨੇ ਹਿੱਸਾ ਲਿਆ।


ਸੁਰੱਖਿਆ ਏਜੰਸੀਆਂ ਦੇ ਹਵਾਲੇ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਨ੍ਹਾਂ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਹਾਜ਼ 'ਚ ਬੰਬ ਹੋਣ ਦੀ ਅਫਵਾਹ ਫੈਲਾਈ ਗਈ ਸੀ, ਉਨ੍ਹਾਂ ਨੂੰ ਬਲਾਕ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਮਿਲ ਰਹੀਆਂ ਅਜਿਹੀਆਂ ਧਮਕੀਆਂ ਵਿੱਚੋਂ ਕੁਝ ਲੰਡਨ ਸਮੇਤ ਕੁਝ ਹੋਰ ਦੇਸ਼ਾਂ ਨਾਲ ਸਬੰਧਤ ਹਨ।


ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਉਹ ਜਾਂਚ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਸੂਚਨਾ ਨੂੰ ਅਫਵਾਹ ਨਹੀਂ ਮੰਨ ਸਕਦੇ, ਕਿਉਂਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਉੱਥੇ ਹੀ ਜੇਕਰ ਕੋਈ ਸੋਸ਼ਲ ਮੀਡੀਆ 'ਤੇ ਇਹ ਝੂਠੀ ਖਬਰ ਵੀ ਲਿਖ ਦਿੰਦਾ ਹੈ ਕਿ ਜਹਾਜ਼ 'ਚ ਬੰਬ ਹੈ ਤਾਂ ਜਹਾਜ਼ ਨੂੰ ਤੁਰੰਤ ਜਾਂਚ ਲਈ ਨਜ਼ਦੀਕੀ ਹਵਾਈ ਅੱਡੇ 'ਤੇ ਉਤਾਰਨਾ ਪੈਂਦਾ ਹੈ। ਇਸ ਕਾਰਨ ਸਰਕਾਰ ਨੇ ਹੁਣ ਅਜਿਹੀਆਂ ਝੂਠੀਆਂ ਗੱਲਾਂ ਲਿਖਣ ਜਾਂ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਮੰਤਰਾਲਾ ਬੁੱਧਵਾਰ ਦੀ ਬੈਠਕ 'ਚ ਇਸ ਸਬੰਧੀ ਆਪਣੀ ਰਾਏ ਜ਼ਾਹਰ ਕਰ ਸਕਦਾ ਹੈ।


ਇਹ ਵੀ ਪੜ੍ਹੋ: Covid ਦਾ ਸ਼ਿਕਾਰ ਹੋਏ ਸੀ ਤਾਂ ਇਦਾਂ ਰੱਖੋ ਆਪਣਾ ਖਿਆਲ, ਹੁਣ ਇਸ ਬਿਮਾਰੀ ਦੀ ਚਪੇਟ 'ਚ ਆ ਰਹੇ ਬੱਚੇ ਅਤੇ ਜਵਾਨ


ਇਨ੍ਹਾਂ ਜਹਾਜ਼ਾਂ ਵਿੱਚ ਮਿਲੀ ਸੀ ਬੰਬ ਦੀ ਅਫਵਾਹ


ਜੈਪੁਰ-ਅਯੁੱਧਿਆ ਫਲਾਈਟ 'ਚ ਬੰਬ ਦੀ ਅਫਵਾਹ


ਏਅਰ ਇੰਡੀਆ ਦੀ ਦਿੱਲੀ-ਸ਼ਿਕਾਗੋ ਫਲਾਈਟ 'ਚ ਬੰਬ ਦੀ ਅਫਵਾਹ


ਸਿੰਗਾਪੁਰ ਦੇ ਰੱਖਿਆ ਮੰਤਰੀ ਨੇ ਐਕਸ 'ਤੇ ਬੰਬ ਦੀ ਖਬਰ ਦਾ ਕੀਤਾ ਖੁਲਾਸਾ 


ਮੁੰਬਈ-ਨਿਊਯਾਰਕ ਏਅਰ ਇੰਡੀਆ ਦੀ ਉਡਾਣ ਨੂੰ ਲੈ ਕੇ ਬੰਬ ਦੀ ਅਫਵਾਹ


ਪਹਿਲਾਂ ਵੀ ਮਿਲ ਚੁੱਕੀ ਬੰਬ ਦੀ ਧਮਕੀ


ਇਸ ਸਾਲ ਅਗਸਤ 'ਚ ਮੁੰਬਈ ਤੋਂ ਤਿਰੂਵਨੰਤਪੁਰਮ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਜਹਾਜ਼ ਦੇ ਟਾਇਲਟ 'ਚ ਰੱਖੇ ਟਿਸ਼ੂ ਪੇਪਰ ਤੋਂ ਬੰਬ ਹੋਣ ਦੀ ਧਮਕੀ ਮਿਲੀ ਸੀ। ਕਾਗਜ਼ 'ਤੇ ਲਿਖਿਆ ਸੀ - 'ਉਡਾਣ ਵਿਚ ਬੰਬ ਹੈ'। ਜਹਾਜ਼ 'ਚ 135 ਯਾਤਰੀ ਸਵਾਰ ਸਨ।


ਹਵਾਈ ਅੱਡਿਆਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ


5 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਦੇਵੀ ਅਹਿਲਿਆ ਬਾਈ ਹੋਲਕਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਧਮਕੀ ਮਿਲੀ ਸੀ। ਵਡੋਦਰਾ ਹਵਾਈ ਅੱਡੇ 'ਤੇ 5 ਅਕਤੂਬਰ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਵੀ ਮਿਲੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਪੂਰੀ ਤਰ੍ਹਾਂ ਨਾਲ ਤਲਾਸ਼ੀ ਲਈ ਜਾਵੇਗੀ।


ਇਹ ਵੀ ਪੜ੍ਹੋ: ਸ਼ੂਗਰ ਦੇ ਮਰੀਜ਼ ਹੱਦ ਤੋਂ ਵੱਧ ਲੈਂਦੇ Stress, ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ