Tower swing Ride Crashed: ਅਜਮੇਰ 'ਚ ਝੂਲੇ ਡਿੱਗਣ ਕਾਰਨ 11 ਔਰਤਾਂ ਤੇ ਬੱਚੇ ਜ਼ਖਮੀ, ਸਾਬਕਾ ਮੁੱਖ ਮੰਤਰੀ ਨੇ ਟਵੀਟ ਕਰਕੇ ਪ੍ਰਗਟਾਇਆ ਦੁੱਖ
Tower swing Ride Crashed In Ajmer: ਜਾਣਕਾਰੀ ਦਿੰਦੇ ਹੋਏ ਅਜਮੇਰ ਦੇ ਏਐਸਪੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਹ ਮੇਲਾ ਅਜਮੇਰ ਦੇ ਬੱਸ ਸਟੈਂਡ ਨੇੜੇ ਚੱਲ ਰਿਹਾ ਸੀ। ਇੱਥੇ ਝੂਲੇ ਦੀ ਕੇਬਲ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ।
Tower swing Ride Crashed In Ajmer: ਰਾਜਸਥਾਨ ਦੇ ਅਜਮੇਰ ਜ਼ਿਲੇ 'ਚ ਆਯੋਜਿਤ ਇੱਕ ਮੇਲੇ 'ਚ ਮੰਗਲਵਾਰ ਸ਼ਾਮ ਨੂੰ ਵੱਡਾ ਹਾਦਸਾ ਹੋ ਗਿਆ, ਜਿਸ 'ਚ 11 ਲੋਕ ਜ਼ਖਮੀ ਹੋ ਗਏ। ਇਹ ਸਾਰੇ ਕੈਰੋਸਲ 'ਚ ਸਵਾਰ ਸਨ, ਜਦੋਂ ਹੇਠਾਂ ਜਾਂਦੇ ਸਮੇਂ ਅਚਾਨਕ ਇਹ ਟੁੱਟ ਗਿਆ। ਇਸ ਕਾਰਨ ਝੂਲੇ 'ਚ ਬੈਠੀਆਂ ਔਰਤਾਂ ਅਤੇ ਬੱਚੇ ਜ਼ਮੀਨ 'ਤੇ ਡਿੱਗ ਗਏ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਲੋਕਾਂ ਨੂੰ ਰੌਲਾ ਪਾਉਂਦੇ ਸੁਣਿਆ ਜਾ ਸਕਦਾ ਹੈ।
ਤਾਰ ਟੁੱਟਣ ਕਾਰਨ ਹਾਦਸਾ- ਜਾਣਕਾਰੀ ਦਿੰਦੇ ਹੋਏ ਅਜਮੇਰ ਦੇ ਏਐਸਪੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਹ ਮੇਲਾ ਅਜਮੇਰ ਦੇ ਬੱਸ ਸਟੈਂਡ ਨੇੜੇ ਚੱਲ ਰਿਹਾ ਸੀ। ਇੱਥੇ ਝੂਲੇ ਦੀ ਕੇਬਲ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ। ਇਸ ਦੌਰਾਨ 11 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਜੇਐੱਲਐੱਨ ਸਰਕਾਰੀ ਹਸਪਤਾਲ (ਜੇਐੱਲਐੱਨ ਮੈਡੀਕਲ ਕਾਲਜ) 'ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਸਾਰੇ 11 ਯਾਤਰੀਆਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਸਾਰੇ ਖ਼ਤਰੇ ਤੋਂ ਬਾਹਰ ਹਨ।
ਵਸੁੰਧਰਾ ਰਾਜੇ ਨੇ ਦੁੱਖ ਪ੍ਰਗਟ ਕੀਤਾ- ਅਜਮੇਰ ਮੇਲੇ 'ਚ ਹੋਏ ਇਸ ਹਾਦਸੇ 'ਤੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਅਜਮੇਰ 'ਚ ਬੱਸ ਸਟੈਂਡ ਦੇ ਕੋਲ ਆਯੋਜਿਤ ਇੱਕ ਮੇਲੇ 'ਚ ਝੂਲੇ ਦੇ ਟੁੱਟਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਕਰੀਬ 10 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ। ਮੈਂ ਪ੍ਰਮਾਤਮਾ ਅੱਗੇ ਸਾਰਿਆਂ ਦੀ ਸਿਹਤਯਾਬੀ ਲਈ ਅਰਦਾਸ ਕਰਦੀ ਹਾਂ।'
ਇਹ ਵੀ ਪੜ੍ਹੋ: Weather Update: UP 'ਚ ਅੱਜ ਵੀ ਮੀਂਹ ਦੀ ਸੰਭਾਵਨਾ, ਇਨ੍ਹਾਂ 57 ਜ਼ਿਲਿਆਂ 'ਚ ਯੈਲੋ ਅਲਰਟ, ਜਾਣੋ ਕਦੋਂ ਬਦਲੇਗਾ ਮੌਸਮ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।