ਈਰਾਨ 'ਚ ਫਸੇ 110 ਭਾਰਤੀ ਵਿਦਿਆਰਥੀਆਂ ਦੀ ਹੋਈ ਵਤਨ ਵਾਪਸੀ, ਸੁਰੱਖਿਅਤ ਪਹੁੰਚੇ ਦਿੱਲੀ, ਮਾਪਿਆਂ ਨੇ ਲਿਆ ਸੁੱਖ ਦਾ ਸਾਹ
Iran-Israel Tensions ਦੇ ਚੱਲਦੇ 110 ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਤਨ ਵਾਪਸੀ ਹੋ ਚੁੱਕੀ ਹੈ। ਇਸ ਦੇ ਨਾਲ ਮਾਪਿਆਂ ਦੇ ਬੱਚਿਆਂ ਨੇ ਸੁੱਖ ਦਾ ਸਾਹ ਲਿਆ। ਵਿਦਿਆਰਥੀਆਂ ਨੇ ਆਰਮੀਨੀਆ ਅਤੇ ਦੋਹਾ ਰਾਹੀਂ ਬੁੱਧਵਾਰ ਦੇਰ ਸ਼ਾਮ..

Iran-Israel war: ਈਰਾਨ 'ਚ ਫਸੇ 110 ਭਾਰਤੀ ਵਿਦਿਆਰਥੀ ਦਿੱਲੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਜ਼ਿਆਦਾਤਰ ਜੰਮੂ-ਕਸ਼ਮੀਰ ਤੋਂ ਹਨ। ਇਹ ਸਭ ਉਰਮੀਆ ਮੈਡੀਕਲ ਯੂਨੀਵਰਸਿਟੀ ਨਾਲ ਸੰਬੰਧਤ ਹਨ। ਵਿਦਿਆਰਥੀਆਂ ਨੇ ਆਰਮੀਨੀਆ ਅਤੇ ਦੋਹਾ ਰਾਹੀਂ ਬੁੱਧਵਾਰ ਦੇਰ ਸ਼ਾਮ ਦਿੱਲੀ ਵੱਲ ਉਡਾਣ ਭਰੀ ਸੀ। ਉਨ੍ਹਾਂ ਦੀ ਉਡਾਣ ਲਗਭਗ 3 ਘੰਟੇ ਦੀ ਦੇਰੀ ਨਾਲ ਦਿੱਲੀ ਪਹੁੰਚੀ।
ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਤਣਾਅ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਈਰਾਨ 'ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦੇ ਲਈ ‘ਆਪਰੇਸ਼ਨ ਸਿੰਧੂ’ (Operation Sindhu) ਦੀ ਸ਼ੁਰੂਆਤ ਕੀਤੀ।
ਇਸ ਵਿਸ਼ੇਸ਼ ਮੁਹਿੰਮ ਦੇ ਤਹਿਤ 17 ਜੂਨ ਨੂੰ ਈਰਾਨ ਦੇ ਉੱਤਰੀ ਹਿੱਸੇ 'ਚ ਫਸੇ 110 ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਇਨ੍ਹਾਂ ਵਿਦਿਆਰਥੀਆਂ ਨੂੰ ਭਾਰਤੀ ਦੂਤਾਵਾਸ ਦੀ ਨਿਗਰਾਨੀ ਹੇਠ ਸੜਕ ਰਾਹੀਂ ਆਰਮੀਨੀਆ ਦੀ ਰਾਜਧਾਨੀ ਯੇਰੇਵਾਨ ਲਿਆਂਦਾ ਗਿਆ, ਜਿੱਥੋਂ ਉਹ ਦਿੱਲੀ ਲਈ ਰਵਾਨਾ ਹੋਏ।
ਸਪੈਸ਼ਲ ਫਲਾਈਟ ਰਾਹੀਂ ਦਿੱਲੀ ਪਹੁੰਚੇ ਭਾਰਤੀ ਵਿਦਿਆਰਥੀ
ਸਾਰੇ ਵਿਦਿਆਰਥੀ ਬੁੱਧਵਾਰ ਦਿਉਸਵਾਰੇ 2:55 ਵਜੇ ਇੱਕ ਸਪੈਸ਼ਲ ਫਲਾਈਟ ਰਾਹੀਂ ਭਾਰਤ ਵੱਲ ਰਵਾਨਾ ਹੋਏ ਅਤੇ ਵੀਰਵਾਰ ਸਵੇਰੇ ਨਵੀਂ ਦਿੱਲੀ ਪਹੁੰਚੇ। ਇਹ "ਓਪਰੇਸ਼ਨ ਸਿੰਧੂ" ਦਾ ਪਹਿਲਾ ਚਰਨ ਸੀ। ਭਾਰਤ ਸਰਕਾਰ ਨੇ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਈਰਾਨ ਅਤੇ ਆਰਮੀਨੀਆ ਦੀਆਂ ਸਰਕਾਰਾਂ ਦਾ ਖਾਸ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਰੈਸਕਿਊ ਓਪਰੇਸ਼ਨ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਣ ਵਿੱਚ ਪੂਰਾ ਸਹਿਯੋਗ ਦਿੱਤਾ।
ਈਰਾਨ ਵਿੱਚ ਹਾਲਾਤ ਖ਼ਰਾਬ ਹੋਣ ਕਾਰਨ ਭਾਰਤੀ ਦੂਤਾਵਾਸ ਲਗਾਤਾਰ ਭਾਰਤੀ ਨਾਗਰਿਕਾਂ ਨੂੰ ਜੰਗ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ਵੱਲ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਐਮਰਜੈਂਸੀ ਸੰਪਰਕ ਨੰਬਰ, ਵਟਸਐਪ ਨੰਬਰ ਅਤੇ ਈਮੇਲ ਆਈਡੀ ਜਾਰੀ ਕੀਤੀ ਗਈ ਹੈ, ਜਿੱਥੋਂ ਲੋਕ ਮਦਦ ਲਈ ਸੰਪਰਕ ਕਰ ਸਕਦੇ ਹਨ।
ਆਪਰੇਸ਼ਨ ਸਿੰਧੂ ਕੀ ਹੈ?
ਆਪਰੇਸ਼ਨ ਸਿੰਧੂ ਭਾਰਤ ਸਰਕਾਰ ਵੱਲੋਂ ਚਲਾਇਆ ਗਿਆ ਇੱਕ ਵਿਸ਼ੇਸ਼ ਰਾਹਤ ਮਿਸ਼ਨ ਹੈ, ਜਿਸਦਾ ਮਕਸਦ ਈਰਾਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਫੌਜੀ ਤਣਾਅ ਲਗਾਤਾਰ ਵਧ ਰਿਹਾ ਹੈ ਅਤੇ ਸਥਾਨਕ ਸਥਿਤੀ ਅਸਥਿਰ ਹੋ ਰਹੀ ਹੈ।
ਐਮਰਜੈਂਸੀ ਹੈਲਪਲਾਈਨ ਨੰਬਰ:
ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਤੇਹਰਾਨ ਸਥਿਤ ਭਾਰਤੀ ਦੂਤਾਵਾਸ ਵੱਲੋਂ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।
ਕਾਲ ਲਈ: +98 9128109115
ਵਟਸਐਪ ਲਈ: +98 9010445557
ਭਾਰਤ 'ਚ 24x7 ਕੰਟਰੋਲ ਰੂਮ ਟੋਲ-ਫਰੀ ਨੰਬਰ: 1800118797
ਹੋਰ ਸੰਪਰਕ ਨੰਬਰ: +91-11-23012113
ਟ੍ਰੈਂਡਿੰਗ ਟੌਪਿਕ






















