ਪੜਚੋਲ ਕਰੋ

Haryana Election: ਹਰਿਆਣਾ 'ਚ ਰਿਕਾਰਡ ਤੋੜ ਉਮੀਦਵਾਰ ਲੜ ਰਹੇ ਵਿਧਾਨ ਸਭਾ ਚੋਣ, ਇਲੈਕਸ਼ਨ ਕਮਿਸ਼ਨ ਨੇ ਅੰਕੜੇ ਜਾਰੀ ਕਰਕੇ ਸਭ ਨੂੰ ਕੀਤਾ ਹੈਰਾਨ

Haryana Election Update: ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਧਾਨ ਸਭਾ ਚੋਣ -2014 ਵਿਚ 1351 ਉਮੀਦਵਾਰਾਂ ਨੇ ਚੋਣ ਲੜੀ ਸੀ ਜਦੋਂ ਕਿ 2019 ਦੇ ਵਿਧਾਨਸਭਾ ਚੋਣ ਵਿਚ ਇਹ ਗਿਣਤੀ 1169 ਉਮੀਦਵਾਰਾਂ ਦੀ ਸੀ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ

Haryana VS Election Update: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦਸਿਆ ਕਿ 5 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਲਈ 1559 ਉਮੀਦਵਾਰਾਂ ਨੇ 1746 ਨੌਮੀਨੇਸ਼ਨ ਪੱਤਰ ਭਰੇ ਸਨ। ਇੰਨ੍ਹਾਂ ਵਿੱਚੋਂ ਜਾਂਚ ਦੌਰਾਨ 1221 ਉਮੀਦਵਾਰਾਂ ਦੀ ਉਮੀਦਵਾਰੀ ਸਹੀ ਪਾਈ ਗਈ ਤੇ 338 ਉਮੀਦਵਾਰਾਂ ਦੇ ਨੌਮੀਨੇਸ਼ਨ ਰੱਦ ਕਰ ਦਿੱਤੇ ਗਏ।

ਪੰਕਜ ਅਗਰਵਾਲ ਨੇ ਦਸਿਆ ਕਿ ਸੂਬੇ ਦੇ ਵਿਧਾਨ ਸਭਾ ਚੋਣ 2024 ਲਈ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਪ੍ਰੋਗ੍ਰਾਮ ਅਨੁਸਾਰ ਚੋਣ ਲੜਨ ਵਾਲੇ ਉਮੀਦਵਾਰ 5 ਸਤੰਬਰ ਤੋਂ 12 ਸਤੰਬਰ ਤਕ ਨਾਮਜਦਗੀ ਪੱਤਰ ਭਰ ਸਕਦੇ ਸਨ। 13 ਸਤੰਬਰ ਨੂੰ ਨੌਮੀਨੇਸ਼ਨ ਪੱਤਰਾਂ ਦੀ ਜਾਂਚ ਕੀਤੀ ਗਈ ਅਤੇ 16 ਸਤੰਬਰ, 2024 ਤਕ ਉਮੀਦਵਾਰ ਆਪਣਾ ਨੌਮੀਨੇਸ਼ਨ ਵਾਪਸ ਲੈ ਸਕਦੇ ਸਨ। 

16 ਸਤੰਬਰ ਤਕ ਕੁੱਲ 190 ਉਮੀਦਵਾਰਾਂ ਵੱਲੋਂ ਨੋਮੀਨੇਸ਼ਨ ਵਾਪਸ ਲਏ ਗਏ। ਇਸੀ ਤਰ੍ਹਾ, ਹੁਣ ਵਿਧਾਨਸਭਾ ਚੋਣ 2024 ਲਈ ਕੁੱਲ 1031 ਉਮੀਦਵਾਰ ਹਨ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਧਾਨ ਸਭਾ ਚੋਣ -2014 ਵਿਚ 1351 ਉਮੀਦਵਾਰਾਂ ਨੇ ਚੋਣ ਲੜੀ ਸੀ ਜਦੋਂ ਕਿ 2019 ਦੇ ਵਿਧਾਨਸਭਾ ਚੋਣ ਵਿਚ ਇਹ ਗਿਣਤੀ 1169 ਉਮੀਦਵਾਰਾਂ ਦੀ ਸੀ।

ਸੂਬੇ ਵਿਚ 190 ਉਮੀਦਵਾਰਾਂ ਨੇ ਨੋਮੀਨੇਸ਼ਨ ਲਏ ਵਾਪਸ

ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਜਿਲ੍ਹਾ ਤੋਂ 5 ਉਮੀਦਵਾਰਾਂ ਨੇ ਨੌਮੀਨੇਸ਼ਨ ਵਾਪਸ ਲਏ ਹਨ। ਇਸੇ ਤਰ੍ਹਾ ਅੰਬਾਲਾ ਜਿਲ੍ਹੇ ਤੋਂ 4, ਯਮੁਨਾਨਗਰ ਜਿਲ੍ਹਾ ਤੋਂ 5, ਕੁਰੂਕਸ਼ੇਤਰ ਜਿਲ੍ਹਾ ਤੋਂ 15, ਕੈਥਲ ਜਿਲ੍ਹਾ ਤੋਂ 15, ਕਰਨਾਲ ਜਿਲ੍ਹਾ ਤੋਂ 10, ਪਾਣੀਪਤ ਜਿਲ੍ਹਾ ਤੋਂ 6, ਸੋਨੀਪਤ ਜਿਲ੍ਹਾ ਤੋਂ 7, ਜੀਂਦ ਜਿਲ੍ਹਾ ਤੋਂ 13, ਫਰੀਦਾਬਾਦ ਜਿਲ੍ਹਾ ਤੋਂ 6, ਸਿਰਸਾ ਜਿਲ੍ਹਾ ਤੋਂ 12 ਹਿਸਾਰ ਜਿਲ੍ਹਾ ਤੋਂ 23, ਦਾਦਰੀ ਜਿਲ੍ਹਾ ਤੋਂ 3, ਭਿਵਾਨੀ ਜਿਲ੍ਹਾ ਤੋਂ 13, ਰੋਹਤਕ ਜਿਲ੍ਹਾ ਤੋਂ 4, ਝੱਜਰ ਜਿਲ੍ਹਾ ਤੋਂ 9, ਮਹੇਂਦਰਗੜ੍ਹ ਜਿਲ੍ਹਾ ਤੋਂ 9,ਰਿਵਾੜੀ ਜਿਲ੍ਹਾ ਤੋਂ 3, ਗੁਰੂਗ੍ਰਾਮ ਜਿਲ੍ਹਾ ਤੋਂ 15, ਨੁੰਹ ਜਿਲ੍ਹਾ ਤੋਂ 2, ਪਲਵਲ ਜਿਲ੍ਹਾ ਤੋਂ 4 ਅਤੇ ਫਰੀਦਾਬਾਦ ਜਿਲ੍ਹਾ ਤੋਂ 7 ਉਮੀਦਵਾਰਾਂ ਨੇ ਆਪਣੇ ਨੌਮੀਨੇਸ਼ਨ ਵਾਪਸ ਲਏ ਹਨ।

ਵਿਧਾਨਸਭਾ ਚੋਣ ਲਈ ਕੁੱਲ ਉਮੀਦਵਾਰ 1031

 ਮੁੱਖ ਚੋਣ ਅਧਿਕਾਰੀ  ਪੰਕਜ ਅਗਰਵਾਲ ਨੇ ਦਸਿਆ ਕਿ ਸਾਰੇ 22 ਜਿਲ੍ਹਿਆਂ ਵਿਚ ਜਾਂਚ ਪ੍ਰਕ੍ਰਿਆ ਪੂਰੀ ਹੋਣ ਤੇ ਨੌਮੀਨੇਸ਼ਨ ਵਾਪਸ ਲੈਣ ਦੇ ਬਾਅਦ ਪੰਚਕੂਲਾ ਜਿਲ੍ਹਾ ਵਿਚ 17 ਉਮੀਦਵਾਰ ਬਾਕੀ ਬਚੇ ਹਨ। ਇਸੀ ਤਰ੍ਹਾ, ਅੰਬਾਲਾ ਜਿਲ੍ਹਾ ਤੋਂ 39, ਯਮੁਨਾਨਗਰ ਜਿਲ੍ਹਾ ਤੋਂ 40, ਕੁਰੂਕਸ਼ੇਤਰ ਜਿਲ੍ਹਾ ਤੋਂ 43, ਕੈਥਲ ਜਿਲ੍ਹਾ ਤੋਂ 53, ਕਰਨਾਲ ਜਿਲ੍ਹਾ ਤੋਂ 55, ਪਾਣੀਪਤ ਜਿਲ੍ਹਾ ਤੋਂ 36, ਸੋਨੀਪਤ ਜਿਲ੍ਹਾ ਤੋਂ 65, ਜੀਂਦ ਜਿਲ੍ਹਾ ਤੋਂ 72, ਫਤਿਹਾਬਾਦ ਜਿਲ੍ਹਾ ਵਿਚ 40, ਸਿਰਸਾ ਜਿਲ੍ਹਾ ਤੋਂ 54, ਹਿਸਾਰ ਜਿਲ੍ਹਾ ਤੋਂ 89, ਦਾਦਰੀ ਜਿਲ੍ਹਾ ਤੋਂ 33, ਭਿਵਾਨੀ ਜਿਲ੍ਹਾ ਤੋਂ 56, ਰੋਹਤਕ ਜਿਲ੍ਹਾ ਤੋਂ 56, ਝੱਜਰ ਜਿਲ੍ਹਾ ਤੋਂ 42, ਮਹੇਂਦਰਗੜ੍ਹ ਜਿਲ੍ਹਾ ਤੋਂ 37, ਰਿਵਾੜੀ ਜਿਲ੍ਹਾ ਤੋਂ 39, ਗੁਰੂਗ੍ਰਾਮ ਜਿਲ੍ਹਾ ਤੋਂ 47, ਨੁੰਹ ਜਿਲ੍ਹਾ ਤੋਂ 21, ਪਲਵਲ ਜਿਲ੍ਹਾ ਤੋਂ 33 ਅਤੇ ਫਰੀਦਾਬਾਦ ਤੋਂ 64 ਉਮੀਦਵਾਰ ਚੋਣ ਲੜ੍ਹ ਰਹੇ ਹਨ।

 ਚੋਣ 5 ਅਕਤੂਬਰ, 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ

 ਪੰਕਜ ਅਗਰਵਾਲ ਨੇ ਦਸਿਆ ਕਿ 90 ਵਿਧਾਨਸਭਾ ਖੇਤਰਾਂ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਆਖੀਰੀ ਲਿਸਟ ਜਾਰੀ ਕੀਤੀ ਗਈ ਅਤੇ ਸਬੰਧਿਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਚੋਣ ਚਿੰਨ੍ਹ ਵੀ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਚੋਣ 5 ਅਕਤੂਬਰ, 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਨਿਰਧਾਰਿਤ ਕੀਤਾ ਗਿਆ ਹੈ ਅਤੇ ਗਿਣਤੀ 8 ਅਕਤੂਬਰ, 2024 ਨੂੰ ਹੋਵੇਗੀ ਅਤੇ ਚੋਣ ਨਤੀਜੇ ਵੀ ਉਸੀ ਦਿਨ ਐਲਾਨ ਕਰ ਦਿੱਤੇ ਜਾਣਗੇ।

ਟਾਪ ਹੈਡਲਾਈਨ

Weather Update: ਮੌਸਮ ਵਿਭਾਗ ਨੂੰ ਲੈ ਵੱਡਾ ਅਪਡੇਟ, ਮੀਂਹ-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, 60 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਢਾਏਗਾ ਕਹਿਰ! ਲੋਕ ਸੁਰੱਖਿਅਤ ਥਾਵਾਂ 'ਤੇ... 
ਮੌਸਮ ਵਿਭਾਗ ਨੂੰ ਲੈ ਵੱਡਾ ਅਪਡੇਟ, ਮੀਂਹ-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, 60 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਢਾਏਗਾ ਕਹਿਰ! ਲੋਕ ਸੁਰੱਖਿਅਤ ਥਾਵਾਂ 'ਤੇ... 
MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
Embed widget