ਪੜਚੋਲ ਕਰੋ
Advertisement
ਗੁਜਰਾਤ ਦੀ ਭਿਆਨਕ ਤਸਵੀਰ, ਇੱਕੋ ਹਸਪਤਾਲ 'ਚ 1235 ਬੱਚਿਆਂ ਦੀ ਮੌਤ
ਉੱਤਰ ਪ੍ਰਦੇਸ਼ ਦੇ ਗੋਰਖਪੁਰ, ਫਿਰ ਬਿਹਾਰ ਦੇ ਮੁਜ਼ੱਫਰਪੁਰ, ਫਿਰ ਰਾਜਸਥਾਨ ਦੇ ਕੋਟਾ ਵਿੱਚ ਸੈਂਕੜੇ ਬੱਚਿਆਂ ਦੀ ਅਚਨਚੇਤੀ ਮੌਤ ਹੋ ਗਈ। ਹੁਣ ਗੁਜਰਾਤ ਦੇ ਰਾਜਕੋਟ ਵਿੱਚ ਵੀ ਮਾਸੂਮ ਮੌਤਾਂ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਕੋਟ ਵਿੱਚ ਇੱਕ ਸਾਲ ਵਿੱਚ ਇੱਕ ਸਿਵਲ ਹਸਪਤਾਲ ਵਿੱਚ 1235 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਹ ਹੈਰਾਨੀਜਨਕ ਅੰਕੜਾ ਜਨਵਰੀ 2019 ਤੋਂ ਦਸੰਬਰ 2019 ਦਾ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਗੋਰਖਪੁਰ, ਫਿਰ ਬਿਹਾਰ ਦੇ ਮੁਜ਼ੱਫਰਪੁਰ, ਫਿਰ ਰਾਜਸਥਾਨ ਦੇ ਕੋਟਾ ਵਿੱਚ ਸੈਂਕੜੇ ਬੱਚਿਆਂ ਦੀ ਅਚਨਚੇਤੀ ਮੌਤ ਹੋ ਗਈ। ਹੁਣ ਗੁਜਰਾਤ ਦੇ ਰਾਜਕੋਟ ਵਿੱਚ ਵੀ ਮਾਸੂਮ ਮੌਤਾਂ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਕੋਟ ਵਿੱਚ ਇੱਕ ਸਾਲ ਵਿੱਚ ਇੱਕ ਸਿਵਲ ਹਸਪਤਾਲ ਵਿੱਚ 1235 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਹ ਹੈਰਾਨੀਜਨਕ ਅੰਕੜਾ ਜਨਵਰੀ 2019 ਤੋਂ ਦਸੰਬਰ 2019 ਦਾ ਹੈ।
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿਰਫ ਦਸੰਬਰ ਵਿੱਚ 134 ਬੱਚਿਆਂ ਦੀ ਮੌਤ ਹੋ ਗਈ ਪਰ ਜਦੋਂ ਇਹ ਸਵਾਲ ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਪੁੱਛਿਆ ਗਿਆ ਤਾਂ ਉਹ ਨੇ ਚੁੱਪੀ ਵੱਟ ਲਈ।
ਰਾਜਕੋਟ ਸਿਵਲ ਹਸਪਤਾਲ ਵਿੱਚ ਜਨਵਰੀ ਤੋਂ ਦੰਸਬਰ 'ਚ ਹੋਈਆਂ ਮਾਸੂਮ ਮੌਤਾਂ ਦੇ ਅੰਕੜੇ-
ਜਨਵਰੀ 2019 - 122 ਬੱਚਿਆਂ ਦੀ ਮੌਤ
ਫਰਵਰੀ 2019 - 105 ਬੱਚਿਆਂ ਦੀ ਮੌਤ
ਮਾਰਚ 2019 - 88 ਬੱਚਿਆਂ ਦੀ ਮੌਤ
ਅਪ੍ਰੈਲ 2019 - 77 ਬੱਚਿਆਂ ਦੀ ਮੌਤ
ਮਈ 2019 - 78 ਬੱਚਿਆਂ ਦੀ ਮੌਤ
ਜੂਨ 2019 - 88 ਬੱਚਿਆਂ ਦੀ ਮੌਤ
ਜੁਲਾਈ 2019 - 84 ਬੱਚਿਆਂ ਦੀ ਮੌਤ
ਅਗਸਤ 2019 - 100 ਬੱਚਿਆਂ ਦੀ ਮੌਤ
ਸਤੰਬਰ 2019 - 118 ਬੱਚਿਆਂ ਦੀ ਮੌਤ
ਅਕਤੂਬਰ 2019 - 131 ਬੱਚਿਆਂ ਦੀ ਮੌਤ
ਨਵੰਬਰ 2019 - 101 ਬੱਚਿਆਂ ਦੀ ਮੌਤ
ਦਸੰਬਰ 2019 - 134 ਬੱਚਿਆਂ ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਅਹਿਮਦਾਬਾਦ ਸਿਵਲ ਹਸਪਤਾਲ ਵਿੱਚ ਤਿੰਨ ਮਹੀਨਿਆਂ ਵਿੱਚ 265 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਜਿਸ ਵਿੱਚ ....
ਅਕਤੂਬਰ 2019 - 93 ਬੱਚਿਆਂ ਦੀ ਮੌਤ ਹੋ ਗਈ।
ਨਵੰਬਰ 2019 - 87 ਬੱਚਿਆਂ ਦੀ ਮੌਤ ਹੋ ਗਈ।
ਦਸੰਬਰ 2019 - 85 ਬੱਚਿਆਂ ਦੀ ਮੌਤ ਹੋ ਗਈ।
ਰਾਜਸਥਾਨ ਦੇ ਕੋਟਾ ਵਿੱਚ ਜੇ ਕੇ ਲੋਨ ਹਸਪਤਾਲ ਵਿੱਚ ਕੱਲ੍ਹ ਤਿੰਨ ਬੱਚਿਆਂ ਦੀ ਮੌਤ ਤੋਂ ਪਹਿਲਾਂ ਦਸੰਬਰ ਤੋਂ 110 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਸਾਲ ਜਨਵਰੀ ਵਿੱਚ, ਚਾਰ ਦਿਨਾਂ ਵਿੱਚ 10 ਬੱਚਿਆਂ ਦੀ ਮੌਤ ਹੋ ਗਈ ਹੈ।
ਮੀਡੀਆ ਵਿੱਚ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਨਾ ਸਿਰਫ ਕੋਟਾ ਬਲਕਿ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬੱਚਿਆਂ ਦੀ ਮੌਤ ਦੀਆਂ ਖ਼ਬਰ ਆ ਰਹੀ ਹੈ। ਕੋਟਾ ਤੋਂ ਬਾਅਦ ਕੱਲ੍ਹ ਬੁੰਦੀ ਤੋਂ ਵੀ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਪੋਰਟਸ
ਤਕਨਾਲੌਜੀ
ਵਿਸ਼ਵ
Advertisement