ਟਿਕੈਤ 'ਤੇ ਹਮਲਾ ਕਰਨ ਵਾਲੇ 14 ਬੰਦੇ ਗ੍ਰਿਫ਼ਤਾਰ, ਬੀਜੇਪੀ ਨਾਲ ਜੁੜੇ ਤਾਰ, ਕਿਸਾਨ ਲੀਡਰ ਦਾ ਵੱਡਾ ਦਾਅਵਾ
ਅਲਵਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਅਲੂਮਨੀ ਐਸੋਸੀਏਸ਼ਨ ਦੇ ਕੁਲਦੀਪ ਯਾਦਵ ਸਮੇਤ ਮਨੀਸ਼, ਮੋਨੂੰ, ਵਿਪਿਨ, ਅੰਕਿਤ, ਲੋਕੇਸ਼, ਰਵੀ, ਪ੍ਰਮੋਦ, ਹੇਮੰਤ, ਨਿਤੇਸ਼ ਸਮੇਤ ਹੋਰ ਜਣੇ ਸ਼ਾਮਲ ਹਨ।
ਅਲਵਰ: ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਕਿਸਾਨ ਲੀਡਰ ਰਾਕੇਸ਼ ਟਿਕੈਤ ’ਤੇ ਹਮਲਾ ਦੇ ਕੇਸ ਵਿੱਚ ਪੁਲਿਸ ਨੇ ਬੀਜੇਪੀ ਦੇ ਵਿਦਿਆਰਥੀ ਵਿੰਗ ਦੇ ਲੀਡਰ ਸਮੇਤ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਜ਼ਾ ਰਿਪੋਰਟ ਮੁਤਾਬਕ ਕੁਝ ਲੋਕਾਂ ਨੇ ਕਾਫ਼ਲੇ ਦਾ ਸਵਾਗਤ ਕਰਨ ਦੇ ਬਹਾਨੇ ਟਿਕੈਤ ਦੀਆਂ ਕਾਰਾਂ ਰੋਕੀਆਂ ਤੇ ਫਿਰ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਕਿਸਾਨ ਆਗੂ ਦੇ ਕਾਫ਼ਲੇ ਉਤੇ ਹਮਲਾ ਕੀਤਾ ਗਿਆ ਸੀ।
ਅਲਵਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਅਲੂਮਨੀ ਐਸੋਸੀਏਸ਼ਨ ਦੇ ਕੁਲਦੀਪ ਯਾਦਵ ਸਮੇਤ ਮਨੀਸ਼, ਮੋਨੂੰ, ਵਿਪਿਨ, ਅੰਕਿਤ, ਲੋਕੇਸ਼, ਰਵੀ, ਪ੍ਰਮੋਦ, ਹੇਮੰਤ, ਨਿਤੇਸ਼ ਸਮੇਤ ਹੋਰ ਜਣੇ ਸ਼ਾਮਲ ਹਨ। ਪੁਲਿਸ ਨੇ ਹਮਲੇ ’ਚ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਹੈ।
ਉਧਰ, ਭਾਰਤੀ ਕਿਸਾਨ ਯੂਨੀਅਨ ਲੀਡਰ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਉਤੇ ਹੋਏ ਹਮਲੇ ਦੀ ਯੋਜਨਾ ‘ਭਾਜਪਾ ਵਰਕਰਾਂ ਨੇ ਪਹਿਲਾਂ ਹੀ ਬਣਾ ਲਈ ਸੀ।’ ਟਿਕੈਤ ਨੇ ਕਿਹਾ ਕਿ ਇਹ ਹਮਲਾ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟਾ ਰਹੇ ਕਿਸਾਨਾਂ ਨੂੰ ਯਾਦ ਕਰਵਾਉਂਦਾ ਰਹੇਗਾ ਕਿ ਆਉਣ ਵਾਲੇ ਦਿਨਾਂ ਵਿਚ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟਿਕੈਤ ਨੇ ਕਿਹਾ ਕਿ ਅਜਿਹੇ ਹਮਲੇ ਅਸਲ ਵਿੱਚ ‘ਸੰਘਰਸ਼ ਤਿੱਖਾ ਕਰਨ ਦੇ ਅਹਿਦ ਨੂੰ ਹੋਰ ਮਜ਼ਬੂਤ ਕਰਨਗੇ, ਜੋ ਸਾਡੀ ਹੋਂਦ ਦੀ ਲੜਾਈ ਹੈ।’ ਬੀਕੇਯੂ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ‘ਅਸੀਂ ਮਾਨਸਿਕ ਤੌਰ ’ਤੇ ਅਜਿਹੀਆਂ ਘਟਨਾਵਾਂ ਲਈ ਤਿਆਰ ਹਾਂ।’
ਇਹ ਵੀ ਪੜ੍ਹੋ: ਬੰਦ ਪਏ ਸਕੂਲ ਖੁਲਵਾਉਣ ਲਈ ਸੜਕਾਂ ’ਤੇ ਆਏ ਅਧਿਆਪਕ ਅਤੇ ਵੈਨ ਚਾਲਕ, ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਕੱਢਿਆ ਰੋਸ ਮਾਰਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904