Maharashtra news: ਗੇਮ ਖੇਡਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮੋਬਾਈਲ ਦੇਖਿਆ ਤਾਂ ਉੱਡ ਗਏ ਹੋਸ਼, ਜਾਣੋ ਪੂਰਾ ਮਾਮਲਾ
Maharashtra news: ਮਹਾਰਾਸ਼ਟਰ 'ਚ ਇਕ ਗੇਮ ਖੇਡਦਿਆਂ ਹੋਇਆਂ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣੋ ਕੀ ਹੈ ਪੂਰਾ ਮਾਮਲਾ, ਨੌਜਵਾਨ ਨੇ ਕਿਉਂ ਚੁੱਕਿਆ ਇੰਨਾ ਵੱਡਾ ਕਦਮ।
Maharashtra news: ਮਹਾਰਾਸ਼ਟਰ 'ਚ ਇਕ ਗੇਮ ਖੇਡਦਿਆਂ ਹੋਇਆਂ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਨੌਜਵਾਨ ਨੇ ਆਪਣੇ ਮੋਬਾਇਲ 'ਤੇ ਗੇਮ ਖੇਡਦਿਆਂ ਹੋਇਆਂ ਅਚਾਨਕ ਕਿਸੇ ਅਜਿਹੇ ਲਿੰਕ 'ਤੇ ਕਲਿੱਕ ਕਰ ਦਿੱਤਾ, ਜਿਸ ਕਰਕੇ ਉਸ ਦੇ ਮਾਤਾ-ਪਿਤਾ ਦੇ ਖਾਤੇ 'ਚੋਂ ਵੱਡੀ ਰਕਮ ਕਿਸੇ ਅਣਪਛਾਤੇ ਵਿਅਕਤੀ ਨੂੰ ਟਰਾਂਸਫਰ ਹੋ ਗਈ।
ਇਸ ਤੋਂ ਬਾਅਦ 18 ਸਾਲਾ ਨੌਜਵਾਨ ਘਬਰਾ ਗਿਆ ਅਤੇ ਉਹ ਸੋਚਣ ਲੱਗ ਗਿਆ, ਜੇਕਰ ਉਸ ਦੇ ਮਾਪਿਆਂ ਨੂੰ ਪਤਾ ਲੱਗ ਗਿਆ ਤਾਂ ਉਸ ਦੇ ਮਾਪੇ ਉਸ ਤੋਂ ਨਾਰਾਜ਼ ਹੋਣਗੇ ਜਾਂ ਉਸ ਨੂੰ ਝਿੜਕਣਗੇ। ਜਾਣਕਾਰੀ ਮੁਤਾਬਕ ਇਹ ਪੂਰਾ ਮਾਮਲਾ ਮੁੰਬਈ ਦੇ ਨਾਲਾਸੋਪਾਰਾ ਦਾ ਹੈ। ਇੱਥੇ ਕਾਲਜ ਜਾਣ ਵਾਲਾ 18 ਸਾਲਾ ਨੌਜਵਾਨ ਰੋਜ਼ਾਨਾ ਮੋਬਾਈਲ 'ਤੇ ਗੇਮਾਂ ਖੇਡਦਾ ਸੀ।
ਇਹ ਵੀ ਪੜ੍ਹੋ: Punjab news: CM ਮਾਨ ਨੇ ਪੰਜਾਬ ਵਾਸੀਆਂ ਨੂੰ ਸਾਹਿਬਜ਼ਾਦਾ ਜੂਝਾਰ ਸਿੰਘ ਦੇ ਜਨਮ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
ਗੇਮ ਖੇਡਦਿਆਂ ਹੋਇਆਂ ਉਸਨੂੰ ਅਚਾਨਕ ਇੱਕ ਮੈਸੇਜ ਆਇਆ। ਮੈਸੇਜ ਵਿੱਚ ਇੱਕ ਸ਼ੱਕੀ ਲਿੰਕ ਵੀ ਦਿੱਤਾ ਹੋਇਆ ਸੀ। ਨੌਜਵਾਨ ਨੇ ਜਿਵੇਂ ਹੀ ਲਿੰਕ 'ਤੇ ਕਲਿੱਕ ਕੀਤਾ ਤਾਂ ਕੁਝ ਦੇਰ ਬਾਅਦ ਇਕ ਹੋਰ ਮੈਸੇਜ ਆਇਆ। ਉਸ ਵਿੱਚ ਬੈਂਕ ਦੇ ਖਾਤੇ ਵਿੱਚ 2 ਲੱਖ ਰੁਪਏ ਡੈਬਿਟ ਹੋਣ ਬਾਰੇ ਲਿਖਿਆ ਹੋਇਆ ਸੀ। ਜਦੋਂ ਨੌਜਵਾਨ ਨੇ ਉਹ ਮੈਸੇਜ ਦੁਬਾਰਾ ਪੜ੍ਹਿਆ ਤਾਂ ਉਹ ਘਬਰਾ ਗਿਆ।
ਕਮਰੇ 'ਚ ਗੇਮ ਖੇਡਦਾ ਹੋਇਆ ਅਚਾਨਕ ਨੌਜਵਾਨ ਇੰਨਾ ਘਬਰਾ ਗਿਆ ਕਿ ਉਸ ਨੂੰ ਕੁਝ ਸਮਝ ਨਹੀਂ ਆਇਆ। ਕਾਫੀ ਦੇਰ ਤੱਕ ਉਹ ਸੋਚਦਾ ਰਿਹਾ ਕਿ ਜੇਕਰ ਉਸ ਦੇ ਮਾਤਾ-ਪਿਤਾ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਨ੍ਹਾਂ ‘ਤੇ ਕੀ ਬੀਤੇਗੀ। ਆਹ ਸੋਚਦੇ-ਸੋਚਦੇ ਨੌਜਵਾਨ ਨੇ ਆਖਰ ਵਿੱਚ ਗਲਤ ਕਦਮ ਚੁੱਕ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਬਾਰੇ ਜਦੋਂ ਮਾਪਿਆਂ ਨੂੰ ਪਤਾ ਲੱਗਿਆਂ ਤਾਂ ਉਨ੍ਹਾਂ ਰੋਂਦਿਆਂ-ਕੁਰਲਾਉਂਦਿਆਂ ਹੋਇਆਂ ਪੁਲਿਸ ਨੂੰ ਸੱਦਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ।
ਫਿਲਹਾਲ ਪੁਲਿਸ ਨੇ ਨੌਜਵਾਨ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ। ਸਾਈਬਰ ਠੱਗਾਂ ਦੇ ਚੁੰਗਲ 'ਚ ਫਸ ਕੇ ਨੌਜਵਾਨ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੇ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ। ਹਾਲਾਂਕਿ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਨੌਜਵਾਨ ਦੇ ਘਰੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਸਾਈਬਰ ਕਰਾਈਮ ਨੂੰ ਲੈ ਕੇ ਲੋਕਾਂ ਦੀ ਜਾਗਰੂਕਤਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ: Doraha news: ਕਮਿਊਨਿਟੀ ਹਾਲ ਨੂੰ ਕਿਰਾਏ 'ਤੇ ਦੇਣ ਦੇ ਮਾਮਲੇ 'ਚ ਹਾਈ ਕੋਰਟ ਹੋਈ ਸਖ਼ਤ, ਦਿੱਤੇ ਆਹ ਆਦੇਸ਼