ਸਿੱਖ ਡਰਾਈਵਰ ਨਾਲ ਕੁੱਟਮਾਰ ਕੇਸ 'ਚ ਪੁਲਿਸ ਵਾਲੇ ਬਰਖ਼ਾਸਤ
ਰਾਜਧਾਨੀ ਦਿੱਲੀ ‘ਚ ਆਟੋ ਡਰਾਈਵਰ ਨਾਲ ਕੁੱਟਮਾਰ ਮਾਮਲੇ ‘ਚ ਪੁਲਿਸ ਨੇ ਕਾਂਸਟੇਬਲ ਪੁਸ਼ਪੇਂਦਰ ਸ਼ੇਖਾਵਤ ਤੇ ਕਾਂਸਟੇਬਲ ਸੱਤਿਆ ਪ੍ਰਕਾਸ਼ ਨੂੰ ਬਰਖ਼ਾਸਤ ਕਰ ਦਿੱਤਾ ਹੈ। ਆਟੋ ਡਰਾਈਵਰ ਸਰਬਜੀਤ ਸਿੰਘ ਤੇ ਪੁਲਿਸ ਵਿਚਾਲੇ ਟਕਰਾਅ ਹੋ ਗਿਆ ਸੀ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਆਟੋ ਡਰਾਈਵਰ ਨਾਲ ਕੁੱਟਮਾਰ ਮਾਮਲੇ ‘ਚ ਪੁਲਿਸ ਨੇ ਕਾਂਸਟੇਬਲ ਪੁਸ਼ਪੇਂਦਰ ਸ਼ੇਖਾਵਤ ਤੇ ਕਾਂਸਟੇਬਲ ਸੱਤਿਆ ਪ੍ਰਕਾਸ਼ ਨੂੰ ਬਰਖ਼ਾਸਤ ਕਰ ਦਿੱਤਾ ਹੈ। ਆਟੋ ਡਰਾਈਵਰ ਸਰਬਜੀਤ ਸਿੰਘ ਤੇ ਪੁਲਿਸ ਵਿਚਾਲੇ ਟਕਰਾਅ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ ਕਰਮੀਆਂ ਨੇ ਸਰਬਜੀਤ ਤੇ ਉਸ ਦੇ ਬੇਟੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ।
ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਾਫੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਸਿਲਸਿਲੇ ‘ਚ ਦੋ ਐਫਆਈਆਰ ਵੀ ਦਰਜ ਹੋਈਆਂ ਸੀ ਤੇ ਇਹ ਕ੍ਰਾਸ ਕੇਸ ਹੈ। ਇੱਕ ਕੇਸ ਵਿੱਚ ਸ਼ਿਕਾਇਤਕਰਤਾ ਸਰਬਜੀਤ ਹੈ ਤੇ ਦੂਜੇ ‘ਚ ਉਹ ਮੁਲਜ਼ਮ ਹੈ।
Delhi Police has dismissed Constable Pushpinder Shekhawat and Constable Satya Prakash, for allegedly assaulting an autorickshaw driver and his minor son in Delhi's Mukherjee Nagar last month.
— ANI (@ANI) 24 July 2019
ਦਿੱਲੀ ਪੁਲਿਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਪੁਲਿਸ ਖਾਸਕਰ ਦਿੱਲੀ ਪੁਲਿਸ ਦਾ ਅਕਸ ਖ਼ਰਾਬ ਹੋਇਆ ਹੈ, ਜਦਕਿ ਪੁਲਿਸ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹੁੰਦੀਆਂ ਹਨ। ਇਸ ਘਟਨਾ ਦੀ ਨਿੰਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੀਤੀ ਸੀ। ਇਹ ਘਟਨਾ 16 ਜੂਨ ਨੂੰ ਮੁਖਰਜੀ ਨਗਰ ‘ਚ ਸ਼ਾਮ ਨੂੰ ਹੋਈ ਸੀ।