UN Reports On Marriage: ਭਾਰਤ 'ਚ 20 ਕਰੋੜ ਕੁੜੀਆਂ ਦੇ ਬਚਪਨ 'ਚ ਹੀ ਹੋ ਗਏ ਵਿਆਹ, UN ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਦਾਅਵਾ
UN Reports On Marriage: ਭਾਰਤ ਵਿੱਚ 20 ਕਰੋੜ ਤੋਂ ਵੱਧ ਔਰਤਾਂ ਹਨ ਜਿਨ੍ਹਾਂ ਦਾ ਵਿਆਹ ਬਚਪਨ ਵਿੱਚ ਹੀ ਹੋ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।
UN Reports On Marriage: ਭਾਰਤ ਵਿੱਚ 20 ਕਰੋੜ ਤੋਂ ਵੱਧ ਔਰਤਾਂ ਹਨ ਜਿਨ੍ਹਾਂ ਦਾ ਵਿਆਹ ਬਚਪਨ ਵਿੱਚ ਹੀ ਹੋ ਜਾਂਦਾ ਹੈ। ਇਹ ਤੁਹਾਡੇ ਤੇ ਮੇਰੇ ਵਰਗੇ ਲੋਕਾਂ ਨਹੀਂ ਬੋਲ ਰਹੇ ਹਨ ਸਗੋਂ ਇਹ ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਦੁਨੀਆ ਭਰ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 64 ਮਿਲੀਅਨ ਕੁੜੀਆਂ ਦੇ 18 ਸਾਲ ਦੀ ਹੋਣ ਤੋਂ ਪਹਿਲਾਂ ਹੀ ਵਿਆਹੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਇੱਕ ਤਿਹਾਈ ਕੇਸ ਸਿਰਫ਼ ਭਾਰਤ ਦੇ ਹਨ।
ਸਸਟੇਨੇਬਲ ਡਿਵੈਲਪਮੈਂਟ ਗੋਲਸ ਰਿਪੋਰਟ 2024 ਦੇ ਅਨੁਸਾਰ, ਹਰ ਪੰਜ ਵਿੱਚੋਂ ਇੱਕ ਲੜਕੀ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ ਤੇ 25 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਵਾਉਣ ਵਾਲਿਆਂ ਦੀ ਗਿਣਤੀ ਚਾਰ ਵਿੱਚੋਂ ਇੱਕ ਸੀ। ਘੱਟ ਉਮਰ ਦੇ ਵਿਆਹ ਨੂੰ ਰੋਕਣ ਲਈ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ ਤੇ ਪਿਛਲੀ ਤਿਮਾਹੀ ਸਦੀ ਵਿੱਚ 68 ਕਰੋੜ ਬਾਲ ਵਿਆਹਾਂ ਨੂੰ ਰੋਕਿਆ ਗਿਆ ਹੈ।
ਸੰਯੁਕਤ ਰਾਸ਼ਟਰ ਨੇ ਅਫਸੋਸ ਜ਼ਾਹਰ ਕੀਤਾ ਹੈ ਕਿ ਇਨ੍ਹਾਂ ਤਰੱਕੀਆਂ ਦੇ ਬਾਵਜੂਦ ਵਿਸ਼ਵ ਲਿੰਗ ਸਮਾਨਤਾ ਵਿੱਚ ਪਛੜ ਗਿਆ ਹੈ। ਔਰਤਾਂ ਵਿਰੁੱਧ ਹਿੰਸਾ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਬਹੁਤ ਸਾਰੀਆਂ ਔਰਤਾਂ ਨੂੰ ਅਜੇ ਵੀ ਜਿਨਸੀ ਅਤੇ ਪ੍ਰਜਨਨ ਸਿਹਤ ਦੀ ਕਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੌਜੂਦਾ ਹਾਲਾਤਾਂ 'ਤੇ ਨਜ਼ਰ ਮਾਰੀਏ ਤਾਂ ਔਰਤ-ਮਰਦ ਦੀ ਬਰਾਬਰੀ ਲਈ 176 ਸਾਲ ਲੱਗ ਜਾਣਗੇ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਦੁਨੀਆ ਭਰ ਵਿੱਚ ਹਾਲਾਤ ਸੁਧਾਰਨ ਲਈ ਰੱਖੇ ਗਏ 169 ਟੀਚਿਆਂ ਵਿੱਚੋਂ 2030 ਤੱਕ ਸਿਰਫ਼ 17 ਫ਼ੀਸਦੀ ਹੀ ਹਾਸਲ ਕੀਤੇ ਜਾ ਸਕਣਗੇ। 2015 ਵਿੱਚ ਦੁਨੀਆ ਭਰ ਦੇ ਨੇਤਾਵਾਂ ਦੁਆਰਾ ਜੋ ਟੀਚੇ ਰੱਖੇ ਗਏ ਸਨ, ਉਨ੍ਹਾਂ ਦਾ ਉਦੇਸ਼ ਗ਼ਰੀਬੀ ਨੂੰ ਖ਼ਤਮ ਕਰਨਾ, ਲਿੰਗ ਸਮਾਨਤਾ ਪ੍ਰਾਪਤ ਕਰਨਾ ਤੇ ਅਜਿਹੇ ਕਈ ਮੁੱਦਿਆਂ ਨੂੰ ਹੱਲ ਕਰਨਾ ਸੀ, ਪਰ ਜਿਸ ਰਫਤਾਰ ਨਾਲ ਅਸੀਂ ਇਨ੍ਹਾਂ ਟੀਚਿਆਂ ਵੱਲ ਵਧ ਰਹੇ ਹਾਂ, ਉਹ ਲਗਭਗ ਨਾ ਦੇ ਬਰਾਬਰ ਹਨ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਮੁਤਾਬਕ, ਇਸ ਰਿਪੋਰਟ ਨੂੰ ਦੇਖਦੇ ਹੋਏ ਕੁਝ ਉਮੀਦਾਂ ਜਤਾਈਆਂ ਜਾ ਰਹੀਆਂ ਹਨ ਕਿ ਏਜੰਡਾ 2030 ਤੱਕ ਪੂਰਾ ਹੋ ਜਾਵੇਗਾ, ਪਰ ਇਸਦੇ ਲਈ ਸਾਡੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਜੇ ਉਨ੍ਹਾਂ ਦੀਆਂ ਰਿਪੋਰਟਾਂ ਦੇ ਮੁਲਾਂਕਣ ਦੀ ਗੱਲ ਕਰੀਏ ਤਾਂ ਸਿਰਫ਼ 17 ਫ਼ੀਸਦੀ ਕੰਮ ਹੀ ਹੁੰਦਾ ਨਜ਼ਰ ਆ ਰਿਹਾ ਹੈ।