(Source: ECI/ABP News)
ਜ਼ਿਮਨੀ ਚੋਣਾਂ 'ਚ ਡਿਊਟੀ ਦੌਰਾਨ 200 ਅਧਿਆਪਕਾਂ ਨੂੰ ਕੋਰੋਨਾ, 17 ਦੀ ਹੋਈ ਮੌਤ
ਮੱਧ ਪ੍ਰਦੇਸ਼ ਦੀ ਦਮੋਹ ਵਿਧਾਨ ਸਭਾ ਸੀਟ ‘ਤੇ 17 ਅਪ੍ਰੈਲ ਨੂੰ ਜਿਮਨੀ ਚੋਣਾਂ ਹੋਈਆਂ ਸੀ। ਦਮੋਹ ਜ਼ਿਲ੍ਹੇ ਦੇ 800 ਅਧਿਆਪਕਾਂ ਨੂੰ ਚੋਣਾਂ ਕਰਵਾਉਣ ਲਈ ਡਿਊਟੀ ‘ਤੇ ਲਾਇਆ ਗਿਆ ਸੀ। ਇੱਕ ਰਿਪੋਰਟ ਅਨੁਸਾਰ, ਇਨ੍ਹਾਂ ਵਿੱਚੋਂ 200 ਅਧਿਆਪਕ ਡਿਊਟੀ ਦੌਰਾਨ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸੀ। ਹੁਣ ਤੱਕ ਘੱਟੋ-ਘੱਟ 17 ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ।

ਦਮੋਹ: ਮੱਧ ਪ੍ਰਦੇਸ਼ ਦੀ ਦਮੋਹ ਵਿਧਾਨ ਸਭਾ ਸੀਟ ‘ਤੇ 17 ਅਪ੍ਰੈਲ ਨੂੰ ਜਿਮਨੀ ਚੋਣਾਂ ਹੋਈਆਂ ਸੀ। ਦਮੋਹ ਜ਼ਿਲ੍ਹੇ ਦੇ 800 ਅਧਿਆਪਕਾਂ ਨੂੰ ਚੋਣਾਂ ਕਰਵਾਉਣ ਲਈ ਡਿਊਟੀ ‘ਤੇ ਲਾਇਆ ਗਿਆ ਸੀ। ਇੱਕ ਰਿਪੋਰਟ ਅਨੁਸਾਰ, ਇਨ੍ਹਾਂ ਵਿੱਚੋਂ 200 ਅਧਿਆਪਕ ਡਿਊਟੀ ਦੌਰਾਨ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸੀ। ਹੁਣ ਤੱਕ ਘੱਟੋ-ਘੱਟ 17 ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ।
ਦਮੋਹ ਦੇ ਜ਼ਿਲ੍ਹਾ ਕੁਲੈਕਟਰ ਕ੍ਰਿਸ਼ਨ ਚੈਤਨਿਆ ਨੇ ਕਿਹਾ, "ਸਾਨੂੰ ਹੁਣ ਤੱਕ 24 ਅਧਿਆਪਕਾਂ ਦੇ ਰਿਸ਼ਤੇਦਾਰਾਂ ਤੋਂ ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ਦੀ ਚੋਣ ਡਿਊਟੀ ‘ਤੇ ਜਾਣ ਤੋਂ ਬਾਅਦ ਕੋਵਿਡ ਕਾਰਨ ਮੌਤ ਹੋਈ। ਇਨ੍ਹਾਂ ਵਿੱਚੋਂ ਛੇ ਅਧਿਆਪਕ ਜ਼ਿਮਨੀ ਚੋਣ ਡਿਊਟੀ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਹੁਣ ਤੱਕ ਅਸੀਂ 17 ਅਧਿਆਪਕਾਂ ਦੀ ਪਛਾਣ ਕਰ ਲਈ ਹੈ ਜੋ ਕੋਰੋਨਾ ਨਾਲ ਮਰ ਰਹੇ ਹਨ। ਅਸੀਂ ਇਨ੍ਹਾਂ ਅਧਿਆਪਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਚੋਣ ਕਮਿਸ਼ਨ ਨੂੰ ਬਿਨੈ ਪੱਤਰ ਭੇਜਣ ਦੀ ਤਿਆਰੀ ਕਰ ਰਹੇ ਹਾਂ।"
ਦਮੋਹ ਦੀ ਮਾਰੂ ਚੋਣ
2 ਮਈ ਨੂੰ ਦਮੋਹ ਉਪ ਚੋਣ ਦੇ ਨਤੀਜੇ ਸਾਹਮਣੇ ਆਏ ਸੀ। ਕਾਂਗਰਸ ਦੇ ਉਮੀਦਵਾਰ ਅਜੇ ਟੰਡਨ ਨੇ ਆਪਣੇ ਨੇੜਲੇ ਵਿਰੋਧੀ ਤੇ ਭਾਜਪਾ ਉਮੀਦਵਾਰ ਰਾਹੁਲ ਸਿੰਘ ਲੋਧੀ ਨੂੰ 17,097 ਵੋਟਾਂ ਨਾਲ ਹਰਾਇਆ, ਪਰ ਸ਼ਾਮ ਤੱਕ ਖ਼ਬਰ ਆਈ ਕਿ ਦਮੋਹ ਚੋਣਾਂ ਦੇ ਕਾਂਗਰਸ ਇੰਚਾਰਜ ਬ੍ਰਜਿੰਦਰ ਸਿੰਘ ਰਾਠੌਰ ਕੋਰੋਨਾ ਨਾਲ ਲੜਾਈ ਹਾਰ ਗਏ।
ਕਾਂਗਰਸ ਵੱਲੋਂ ਵਿਧਾਇਕ ਅਤੇ ਸਾਬਕਾ ਮੰਤਰੀ ਬ੍ਰਜਿੰਦਰ ਸਿੰਘ ਦਮੋਹ ਦੇ ਇੰਚਾਰਜ ਸੀ। ਇਸ ਦੇ ਨਾਲ ਹੀ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇਵਨਾਰਾਇਣ ਸ਼੍ਰੀਵਾਸਤਵ ਵੀ ਕੋਰੋਨਾ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ। ਭਾਜਪਾ ਸਰਕਾਰ ਦੇ ਮੰਤਰੀ ਭੁਪੇਰਾ ਸਿੰਘ, ਮੰਤਰੀ ਗੋਵਿੰਦ ਸਿੰਘ ਰਾਜਪੂਤ, ਵਿਧਾਇਕ ਪ੍ਰਦੀਪ ਲਰੀਆ ਵਿਧਾਇਕ ਸ਼ੈਲੇਂਦਰ ਜੈਨ ਤੇ ਵਿਧਾਇਕ ਜੀਤੂ ਪਟਵਾਰੀ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
