22 YouTube ਚੈਨਲਾਂ ਨੂੰ ਸਰਕਾਰ ਨੇ ਕੀਤਾ ਬਲੌਕ, ਚਾਰ ਪਾਕਿਸਤਾਨੀ ਚੈਨਲਾਂ 'ਤੇ ਵੀ ਸਖ਼ਤ ਕਾਰਵਾਈ
ਭਾਰਤ ਖਿਲਾਫ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ਤਹਿਤ 22 ਯੂਟਿਊਬ ਚੈਨਲਾਂ 'ਤੇ ਪਾਬੰਦੀ ਲਗਾਈ ਗਈ ਹੈ। ਇਸ ਸੂਚੀ ਵਿੱਚ 4 ਪਾਕਿਸਤਾਨੀ ਚੈਨਲ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇੱਕ ਵੈੱਬਸਾਈਟ ਤੇ ਕਈ ਸੋਸ਼ਲ ਮੀਡੀਆ ਅਕਾਊਂਟਸ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ।
Modi Govt blocks 22 YouTube channels including 4 Pakistan-based YouTube news channels for spreading disinformation
ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਬਾਰੇ ਗਲਤ ਜਾਣਕਾਰੀ ਫੈਲਾਉਣ ਵਾਲੇ 22 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ 'ਚੋਂ 4 ਚੈਨਲ ਪਾਕਿਸਤਾਨ ਦੇ ਹਨ। ਇਸ ਤੋਂ ਇਲਾਵਾ 3 ਟਵਿਟਰ, ਇੱਕ ਫੇਸਬੁੱਕ ਅਕਾਊਂਟ ਤੇ ਇੱਕ ਨਿਊਜ਼ ਵੈੱਬਸਾਈਟ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਨੇ ਜਾਰੀ ਕੀਤੀ ਹੈ।
I&B Ministry blocks 22 YouTube channels including 4 Pakistan-based YouTube news channels for spreading disinformation related to India’s national security, foreign relations, and public order.
— ANI (@ANI) April 5, 2022
3 Twitter accounts, 1 Facebook account & 1 news website also blocked pic.twitter.com/JtPC13MNHj
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਨਵਰੀ 'ਚ ਮੋਦੀ ਸਰਕਾਰ ਨੇ 35 ਯੂ-ਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਸੀ। ਮੰਤਰਾਲੇ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ 20 ਜਨਵਰੀ ਨੂੰ 35 ਯੂਟਿਊਬ ਚੈਨਲ, 2 ਟਵਿੱਟਰ ਅਕਾਊਂਟ, 2 ਇੰਸਟਾਗ੍ਰਾਮ ਅਕਾਊਂਟ, 2 ਵੈੱਬਸਾਈਟਸ ਤੇ ਇਕ ਫੇਸਬੁੱਕ ਅਕਾਊਂਟ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਸੀ। ਇਹ ਸਾਰੇ ਅਕਾਊਂਟ ਪਾਕਿਸਤਾਨ ਤੋਂ ਚਲਾਏ ਜਾਂਦੇ ਸੀ ਤੇ ਭਾਰਤ ਵਿਰੋਧੀ ਝੂਠੀਆਂ ਖ਼ਬਰਾਂ ਅਤੇ ਹੋਰ ਸਮੱਗਰੀ ਫੈਲਾਉਂਦੇ ਸੀ।
ਪਿਛਲੇ ਸਾਲ ਦਸੰਬਰ 'ਚ ਖੁਫੀਆ ਏਜੰਸੀਆਂ ਨਾਲ ਮਿਲ ਕੇ 20 ਯੂ-ਟਿਊਬ ਚੈਨਲਾਂ ਤੇ ਦੋ ਵੈੱਬਸਾਈਟਾਂ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਸੀ। ਇਹ ਚੈਨਲ ਭਾਰਤ ਵਿਰੋਧੀ ਪ੍ਰਚਾਰ ਤੇ ਫਰਜ਼ੀ ਖਬਰਾਂ ਵੀ ਫੈਲਾ ਰਹੇ ਸੀ। ਉਦੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਸੀ ਕਿ ਇਨ੍ਹਾਂ ਚੈਨਲਾਂ ਦੀ ਵਰਤੋਂ "ਕਸ਼ਮੀਰ, ਭਾਰਤੀ ਫੌਜ, ਭਾਰਤ ਵਿੱਚ ਘੱਟ ਗਿਣਤੀ ਭਾਈਚਾਰੇ, ਰਾਮ ਮੰਦਰ, ਜਨਰਲ ਬਿਪਿਨ ਰਾਵਤ ਆਦਿ" ਵਰਗੇ ਵਿਸ਼ਿਆਂ 'ਤੇ ਤਾਲਮੇਲ ਨਾਲ ਵੰਡਣ ਵਾਲੀ ਸਮੱਗਰੀ ਪੋਸਟ ਕਰਨ ਲਈ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: Punjab CM: ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ, 24 ਘੰਟਿਆਂ ’ਚ ਹੋਵੇ ਫ਼ਸਲ ਦੀ ਅਦਾਇਗੀ, ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ