ਪੜਚੋਲ ਕਰੋ
Advertisement
2020 ਦੀ ਸ਼ੁਰੂਆਤ ‘ਚ ਹੀ ਪ੍ਰਦੂਸ਼ਿਤ ਹਵਾ ਕਰਕੇ 24 ਹਜ਼ਾਰ ਲੋਕਾਂ ਦੀ ਮੌਤ ਹੋਈ- ਗ੍ਰੀਨਪੀਸ
ਦਿੱਲੀ ‘ਚ ਕੋਰੋਨਾਵਾਇਰਸ ਕਾਰਨ ਸਖ਼ਤ ਲੌਕਡਾਊਨ ਲੱਗਣ ਦੇ ਬਾਵਜੂਦ 2020 ਦੇ ਪਹਿਲੇ ਛੇ ਮਹੀਨਿਆਂ ਵਿਚ ਹਵਾ ਪ੍ਰਦੂਸ਼ਣ ਕਾਰਨ ਤਕਰੀਬਨ 24,000 ਲੋਕਾਂ ਦੀ ਮੌਤ ਹੋਈ ਹੈ।
ਨਵੀਂ ਦਿੱਲੀ: ਦਿੱਲੀ ਵਿਚ 25 ਮਾਰਚ ਤੋਂ ਕੋਵਿਡ-19 ਕਰਕੇ ਲੱਗੇ ਸਖ਼ਤ ਲੌਕਡਾਊਨ ਦੇ ਬਾਵਜੂਦ 2020 ਦੇ ਪਹਿਲੇ ਛੇ ਮਹੀਨਿਆਂ ਵਿਚ ਹਵਾ ਪ੍ਰਦੂਸ਼ਣ ਕਾਰਨ ਲਗਪਗ 24,000 ਲੋਕਾਂ ਦੀ ਮੌਤ ਹੋ ਗਈ। ਸਰਕਾਰ ਨੂੰ ਜੀਡੀਪੀ ਦੇ 5.8 ਪ੍ਰਤੀਸ਼ਤ ਦਾ ਘਾਟਾ ਸਹਿਣਾ ਪਿਆ। ਇਸ ਦਾ ਜ਼ਿਕਰ ਇੱਕ ਰਿਪੋਰਟ ਵਿਚ ਕੀਤਾ ਗਿਆ ਹੈ।
6 ਮਹੀਨਿਆਂ ਦੌਰਾਨ 26 ਕਰੋੜ ਤੋਂ ਵੱਧ ਦਾ ਨੁਕਸਾਨ:
ਆਈਕਿਯੂਅਰ ਦੇ ਨਵੇਂ ਆਨ-ਲਾਈਨ ਟੂਲ ਏਅਰ ਵਿਜ਼ੂਅਲ ਅਤੇ ਗ੍ਰੀਨਪੀਸ ਸਾਊਥ ਈਸਟ ਏਸ਼ੀਆ ਦੇ ਮੁਤਾਬਕ, ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਪ੍ਰਦੂਸ਼ਿਤ ਹਵਾ ਕਾਰਨ ਦਿੱਲੀ ਨੂੰ 26,230 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ। ਜੋ ਇਸ ਦੇ ਸਾਲਾਨਾ ਸਕਲ ਘਰੇਲੂ ਉਤਪਾਦ (ਜੀਡੀਪੀ) ਦੇ 5.8 ਪ੍ਰਤੀਸ਼ਤ ਦੇ ਬਰਾਬਰ ਹੈ।
ਪਿਛਲੇ 6 ਮਹੀਨਿਆਂ ਵਿਚ 24 ਹਜ਼ਾਰ ਲੋਕ ਹਵਾ ਪ੍ਰਦੂਸ਼ਣ ਕਾਰਨ ਆਪਣੀਆਂ ਜਾਨਾਂ ਗੁਆ ਬੈਠੇ:
ਦੁਨੀਆ ਦੇ 28 ਵੱਡੇ ਸ਼ਹਿਰਾਂ ‘ਚ ਜੀਡੀਪੀ ਦੇ ਹਿਸਾਬ ਨਾਲ ਹਵਾ ਪ੍ਰਦੂਸ਼ਣ ਨਾਲ ਹੋਣ ਵਾਲਾ ਇਹ ਸਭ ਤੋਂ ਵੱਡਾ ਨੁਕਸਾਨ ਹੈ। ਗ੍ਰੀਨਪੀਸ ਨੇ ਇੱਕ ਬਿਆਨ ਵਿੱਚ ਕਿਹਾ, “ਸਾਲ 2020 ਦੇ ਸ਼ੁਰੂਆਤੀ ਛੇ ਮਹੀਨਿਆਂ ਵਿੱਚ 24,000 ਮੌਤਾਂ ਦਾ ਸਬੰਧਤ ਹਵਾ ਪ੍ਰਦੂਸ਼ਣ ਨਾਲ ਹੈ। ਬਿਆਨ ਮੁਤਾਬਕ, ਮੁੰਬਈ ਵਿੱਚ ਹਵਾ ਪ੍ਰਦੂਸ਼ਣ ਦੇ ਕਾਰਨ, ਇਸ ਸਮੇਂ ਦੌਰਾਨ 14,000 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ 15,750 ਕਰੋੜ ਦਾ ਨੁਕਸਾਨ ਹੋਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਲੁਧਿਆਣਾ
Advertisement