ਪੜਚੋਲ ਕਰੋ
Advertisement
27 ਕਰੋੜ ਭਾਰਤੀ ਆਏ ਗਰੀਬੀ ਤੋਂ ਬਾਹਰ, ਯੂਐਨ ਦੀ ਰਿਪੋਰਟ ‘ਚ ਖੁਲਾਸਾ
ਪਿਛਲੇ ਹਫਤੇ ਸੰਯੁਕਤ ਰਾਸ਼ਟਰ ਵਿਕਾਸ ਦਫਤਰ ਤੇ ਓਕਸਫੋਰਡ ਪਾਵਰਟੀ ਐਂਡ ਹਿਊਮਨ ਡੈਵਲਪਮੈਂਟ ਇਨੀਸ਼ਿਏਟਿਵ ਨੇ 2019 ਲਈ ਐਮਪੀਆਈ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ‘ਚ ਸਾਲ 2006 ਤੋਂ 2016 ਦਰਮਿਆਨ ਭਾਰਤ ਨੇ 27.1 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਹਾਰ ਕੱਢਿਆ ਹੈ।
ਨਵੀਂ ਦਿੱਲੀ: ਪਿਛਲੇ ਹਫਤੇ ਸੰਯੁਕਤ ਰਾਸ਼ਟਰ ਵਿਕਾਸ ਦਫਤਰ ਤੇ ਓਕਸਫੋਰਡ ਪਾਵਰਟੀ ਐਂਡ ਹਿਊਮਨ ਡੈਵਲਪਮੈਂਟ ਇਨੀਸ਼ਿਏਟਿਵ ਨੇ 2019 ਲਈ ਐਮਪੀਆਈ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ‘ਚ ਸਾਲ 2006 ਤੋਂ 2016 ਦਰਮਿਆਨ ਭਾਰਤ ਨੇ 27.1 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਹਾਰ ਕੱਢਿਆ ਹੈ। ਭਾਰਤ ‘ਚ ਵੀ ਪੱਛੜਿਆ ਸੂਬਾ ਮੰਨਿਆ ਜਾਣ ਵਾਲਾ ਝਾਰਖੰਡ ਇਸ ਮਾਮਲੇ ‘ਚ ਅੱਗੇ ਹੈ ਜਿਸ ਨੇ ਸਭ ਤੋਂ ਤੇਜ਼ ਗਰੀਬੀ ਨੂੰ ਘੱਟ ਕੀਤਾ ਹੈ।
ਇਸ ਰਿਪੋਰਟ ਦੀ ਸਮੀਖਿਆ ਪਾਲਣ, ਸਿੱਖਿਆ, ਸਵੱਛਤਾ, ਰਸੋਈ ਗੈਸ ਜਿਹੇ ਮਾਪਕਾਂ ਦੇ ਆਧਾਰ ‘ਤੇ ਕੀਤਾ ਗਿਆ। ਯੂਐਨਡੀਪੀ ਦੀ ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਭਾਰਤ ਨੇ 10 ਸਾਲ ਤੋਂ ਕਰੀਬ 27.1 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢ ਲਿਆ ਹੈ। ਇਹ ਸਰਵੇ 101 ਦੇਸ਼ਾਂ ਦੇ 1.3 ਅਰਬ ਲੋਕਾਂ ‘ਤੇ ਕੀਤਾ ਗਿਆ ਸੀ, ਜਿਸ ‘ਚ ਭਾਰਤ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਰਿਪੋਰਟ ਮੁਤਾਬਕ ਝਾਰਖੰਡ ਨੇ ਵੱਖ-ਵੱਖ ਪੱਥਰਾਂ ‘ਤੇ ਗਰੀਬੀ ‘ਚ 74.9 ਫੀਸਦ ਤੋਂ ਘੱਟ ਕੇ 46.5 ਫੀਸਦ ਕੀਤੀ ਹੈ। ਰਿਪੋਰਟ ‘ਚ ਦੂਜੇ ਸਥਾਨ ‘ਤੇ ਬਿਹਾਰ ਹੈ। ਭਾਰਤ ‘ਚ 19.6 ਕਰੋੜ ਗਰੀਬ ਲੋਕ ਚਾਰ ਸੂਬਿਆਂ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ‘ਚ ਰਹਿੰਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement