(Source: ECI/ABP News)
ਗੁਜਰਾਤੀ ਨੇ ਗਰਲਫ੍ਰੈਂਡ ਨੂੰ ਵੱਸ 'ਚ ਕਰਨ ਲਈ ਵਰਤਿਆ ਤਾਂਤਰਿਕ, ਖੁਦ ਨਾਲ ਹੀ ਹੋਇਆ ਇਹ ਕਾਰਾ
ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਲੋਕ ਤਾਂਤਰਿਕਾਂ ਦੇ ਚੱਕਰ ਵਿੱਚ ਆਉਂਦੇ ਹਨ ਤਾਂ ਬਹੁਤ ਮੁਸੀਬਤ ਵਿੱਚ ਫਸ ਜਾਂਦੇ ਹਨ। ਅਜਿਹਾ ਹੀ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਇਆ। ਇੱਥੋਂ ਦੇ ਇੱਕ ਵੱਡੇ ਵਪਾਰੀ ਨੂੰ ਤਾਂਤਰਿਕ ਨੇ 43 ਲੱਖ ਦੀ ਠੱਗੀ ਮਾਰੀ ਹੈ।
![ਗੁਜਰਾਤੀ ਨੇ ਗਰਲਫ੍ਰੈਂਡ ਨੂੰ ਵੱਸ 'ਚ ਕਰਨ ਲਈ ਵਰਤਿਆ ਤਾਂਤਰਿਕ, ਖੁਦ ਨਾਲ ਹੀ ਹੋਇਆ ਇਹ ਕਾਰਾ 28-Yr-Old Seeks Tantric’s Help To Win Back Girlfriend, Gets Duped of Rs 43 Lakh ਗੁਜਰਾਤੀ ਨੇ ਗਰਲਫ੍ਰੈਂਡ ਨੂੰ ਵੱਸ 'ਚ ਕਰਨ ਲਈ ਵਰਤਿਆ ਤਾਂਤਰਿਕ, ਖੁਦ ਨਾਲ ਹੀ ਹੋਇਆ ਇਹ ਕਾਰਾ](https://feeds.abplive.com/onecms/images/uploaded-images/2021/09/01/35d085f318f208f2e19e9d77c1b252c7_original.png?impolicy=abp_cdn&imwidth=1200&height=675)
ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਲੋਕ ਤਾਂਤਰਿਕਾਂ ਦੇ ਚੱਕਰ ਵਿੱਚ ਆਉਂਦੇ ਹਨ ਤਾਂ ਬਹੁਤ ਮੁਸੀਬਤ ਵਿੱਚ ਫਸ ਜਾਂਦੇ ਹਨ। ਅਜਿਹਾ ਹੀ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਇਆ। ਇੱਥੋਂ ਦੇ ਇੱਕ ਵੱਡੇ ਵਪਾਰੀ ਨੂੰ ਤਾਂਤਰਿਕ ਨੇ 43 ਲੱਖ ਦੀ ਠੱਗੀ ਮਾਰੀ ਹੈ।
ਅਹਿਮਦਾਬਾਦ ਵਿੱਚ ਇਲੈਕਟ੍ਰੌਨਿਕ ਸਾਮਾਨ ਦੀ ਦੁਕਾਨ ਚਲਾਉਣ ਵਾਲੇ ਅਜੈ ਪਟੇਲ ਦੀ ਪ੍ਰੇਮਿਕਾ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਅਜੇ ਪਟੇਲ ਮਕਰਬਾ ਖੇਤਰ ਵਿੱਚ ਆਪਣੀ ਦੁਕਾਨ ਚਲਾਉਂਦਾ ਹੈ, ਇਸ ਬਾਰੇ ਬਹੁਤ ਚਿੰਤਤ ਸੀ। ਕਿਸੇ ਵੀ ਕੀਮਤ 'ਤੇ ਆਪਣੀ ਪ੍ਰੇਮਿਕਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ। ਇਸ ਇੱਛਾ ਨੂੰ ਪੂਰਾ ਕਰਨ ਲਈ ਅਜੇ ਪਟੇਲ ਇੱਕ ਤਾਂਤਰਿਕ ਨੂੰ ਮਿਲਿਆ।
ਅਨਿਲ ਜੋਸ਼ੀ ਨਾਂ ਦੇ ਇਸ ਤਾਂਤਰਿਕ ਨਾਲ ਉਸ ਦੀ ਜਾਣ -ਪਛਾਣ ਇੱਕ ਸਾਂਝੇ ਮਿੱਤਰ ਰਾਹੀਂ ਹੋਈ। ਇਸ ਤਾਂਤਰਿਕ ਨੇ ਅਜੈ ਪਟੇਲ ਨਾਲ ਵਾਅਦਾ ਕੀਤਾ ਕਿ ਉਹ ਆਪਣੀ ਪ੍ਰੇਮਿਕਾ ਨੂੰ ਤੰਤਰ-ਮੰਤਰ ਰਾਹੀਂ ਉਸ ਦੀ ਜ਼ਿੰਦਗੀ ਵਿੱਚ ਵਾਪਸ ਲਿਆਵੇਗਾ। ਇਸ ਤੋਂ ਬਾਅਦ ਤਾਂਤਰਿਕ ਨੇ ਵੱਖ-ਵੱਖ ਤੰਤਰ ਵਿਦਿਆ ਦੇ ਨਾਂ 'ਤੇ ਪੈਸੇ ਲਏ। ਅਜੈ ਪਟੇਲ ਮੁਤਾਬਕ, ਉਸਨੇ ਸਭ ਤੋਂ ਪਹਿਲਾਂ ਮਈ 2020 ਵਿੱਚ 11,400 ਰੁਪਏ ਦਿੱਤੇ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਕੁੱਲ 43 ਲੱਖ ਰੁਪਏ ਵੱਖ-ਵੱਖ ਮੌਕਿਆਂ 'ਤੇ ਤਾਂਤਰਿਕ ਨੂੰ ਦੇ ਚੁੱਕਿਆ ਹੈ।
ਤਾਂਤਰਿਕ ਨੂੰ ਪੈਸੇ ਦੇਣ ਤੋਂ ਬਾਅਦ ਅਜੈ ਪਟੇਲ ਦੀ ਸਮੱਸਿਆ ਹੱਲ ਨਹੀਂ ਹੋਈ। ਇਸ ਤੋਂ ਬਾਅਦ ਅਜੈ ਪਟੇਲ ਨੇ ਸਰਖੇਜ ਪੁਲਿਸ ਸਟੇਸ਼ਨ ਜਾ ਕੇ ਸ਼ਿਕਾਇਤ ਦਰਜ ਕਰਵਾਉਣ ਦਾ ਫੈਸਲਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਅਜੈ ਪਟੇਲ ਨੇ ਕਿਹਾ ਕਿ ‘ਮੈਂ ਸਰਖੇਜ ਥਾਣੇ ਵਿੱਚ ਸਾਰੇ ਸਬੂਤਾਂ ਨਾਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿੱਚ 400 ਤੋਂ ਵੱਧ ਆਡੀਓ ਰਿਕਾਰਡਿੰਗਜ਼ ਵੀ ਹਨ। ਮੈਂ ਪੈਸੇ ਟ੍ਰਾਂਸਫਰ ਕਰਨ ਦੇ ਸਾਰੇ ਸਬੂਤ ਵੀ ਦੇ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਤਾਂਤਰਿਕ ਦੀ ਪਤਨੀ ਗੁਰੂ ਧਰਮਜੀ ਵੀ ਧੋਖਾਧੜੀ ਵਿੱਚ ਸ਼ਾਮਲ ਹੈ।
ਇਹ ਵੀ ਪੜ੍ਹੋ: Coronavirus Effects: ਕੋਰੋਨਾ ਬਾਰੇ ਨਵਾਂ ਖੁਲਾਸਾ! ਗੰਭੀਰ ਮਰੀਜ਼ਾਂ 'ਚ ਸਾਲ ਬਾਅਦ ਮਿਲੇ ਲੱਛਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)