ਪੜਚੋਲ ਕਰੋ
Advertisement
ਪੁਲਵਾਮਾ 'ਚ #CRPF 'ਤੇ ਹੋਏ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਸਪੂਤ
ਚੰਡੀਗੜ੍ਹ: ਬੀਤੇ ਕੱਲ੍ਹ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 42 ਜਵਾਨਾਂ ਵਿੱਚੋਂ ਚਾਰ ਪੰਜਾਬ ਦੇ ਪੁੱਤ ਵੀ ਸਨ। ਚਾਰਾਂ ਵਿੱਚੋਂ ਇੱਕ ਜਵਾਨ ਗੁਰਦਾਸਪੁਰ, ਦੂਜਾ ਤਰਨ ਤਾਰਨ, ਤੀਜਾ ਮੋਗਾ ਅਤੇ ਚੌਥਾ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਸੀ। ਇਨ੍ਹਾਂ ਵਿੱਚੋਂ ਮੋਗਾ ਜ਼ਿਲ੍ਹੇ ਦਾ ਜੈਮਲ ਸਿੰਘ ਸੀਆਰਪੀਐਫ ਕਾਫ਼ਲੇ ਦੀ ਬੱਸ ਚਲਾ ਰਿਹਾ ਸੀ।
ਇਹ ਵੀ ਪੜ੍ਹੋ- #CRPF ਕਾਫ਼ਲੇ 'ਤੇ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ ਵਧ ਕੇ ਹੋਈ 42
ਤਰਨ ਤਾਰਨ ਜ਼ਿਲ੍ਹੇ ਦੇ ਬਲਾਕ ਚੋਹਲਾ ਸਾਹਿਬ ਅਧੀਨ ਪਿੰਡ ਗੰਡੀਵਿੰਡ ਧੱਤਲ ਦਾ ਰਹਿਣ ਵਾਲਾ ਜਵਾਨ ਸੁਖਜਿੰਦਰ ਸਿੰਘ ਬੀਤੇ ਦਿਨ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਹਲਾਕ ਹੋ ਗਿਆ। ਸੁਖਜਿੰਦਰ ਆਪਣੇ ਪਿੱਛੇ ਆਪਣੇ ਮਾਤਾ-ਪਿਤਾ ਪਤਨੀ, ਇੱਕ ਪੁੱਤਰ ਅਤੇ ਭਰਾ ਨੂੰ ਛੱਡ ਗਿਆ ਹੈ।
ਸਬੰਧਤ ਖ਼ਬਰ- #CRPF 'ਤੇ ਫਿਦਾਇਨ ਹਮਲੇ ਪਿੱਛੇ ਇਸ ਜੈਸ਼ ਅੱਤਵਾਦੀ ਦਾ ਹੱਥ
ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਵਿੱਚ ਮੋਗਾ ਦੇ ਕਸਬਾ ਕੋਟ ਈਸੇ ਖ਼ਾਂ ਦੇ ਜੈਮਲ ਸਿੰਘ ਵੀ ਸ਼ਾਮਲ ਹਨ। ਜੈਮਲ ਸਿੰਘ CRPF ਦੀ ਬੱਸ ਚਲਾ ਰਹੇ ਸਨ ਤੇ ਕੱਲ੍ਹ ਹਮਲੇ ਦੌਰਾਨ ਸ਼ਹੀਦ ਹੋ ਗਏ ਸੀ। ਸ਼ਹੀਦ ਜੈਮਲ ਦਾ ਜਨਮ 26 ਅਪ੍ਰੈਲ 1974 ਨੂੰ ਮੋਗਾ ਜਿਲ੍ਹੇ ਦੇ ਪਿੰਡ ਗਲੋਟੀ ਵਿੱਚ ਹੋਇਆ ਸੀ। ਜੈਮਲ 23 ਅਪ੍ਰੈਲ 1993 ਨੂੰ ਫ਼ੌਜ ਵਿੱਚ ਭਰਤੀ ਹੋਏ ਸਨ।
ਇਹ ਵੀ ਪੜ੍ਹੋੋ- ਅੱਤਵਾਦੀ ਹਮਲੇ ਪਿੱਛੋਂ ਸਰਕਾਰ ਦਾ ਵੱਡਾ ਬਿਆਨ, ਖੂਨ ਦੀ ਇੱਕ-ਇੱਕ ਬੂੰਦ ਦਾ ਬਦਲਾ ਲਿਆ ਜਾਏਗਾ
ਪੰਜਾਬ ਦਾ ਤੀਜਾ ਸ਼ਹੀਦ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਹੈ। ਸ਼ਹਿਰ ਦੇ ਆਰਿਆ ਨਗਰ ਦੇ ਰਹਿਣ ਵਾਲੇ ਮਨਜਿੰਦਰ ਦੀ ਉਮਰ 27 ਸਾਲ ਦੀ ਹੀ ਸੀ ਤੇ ਉਹ ਹਾਲੇ ਤਕ ਅਣਵਿਆਹਿਆ ਸੀ। ਮਨਜਿੰਦਰ ਦੇ ਪਿਤਾ ਸਤਪਾਲ ਸਿੰਘ ਪੰਜਾਬ ਰੋਡਵੇਜ਼ ਦੇ ਸੇਵਾਮੁਕਤ ਮੁਲਾਜ਼ਮ ਸਨ।
ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦੇ ਵੀ ਸ਼ਹੀਦ ਹੋਣ ਦੀ ਖ਼ਬਰ ਹੈ। 28 ਸਾਲਾ ਕੁਲਵਿੰਦਰ ਕੁਝ ਸਾਲ ਪਹਿਲਾਂ ਹੀ ਸੀਆਰਪੀਐਫ ਵਿੱਚ ਭਰਤੀ ਹੋਇਆ ਸੀ ਤੇ ਉਹ ਮਾਪਿਆਂ ਦਾ ਇਕਲੌਤਾ ਕਮਾਊ ਪੁੱਤਰ ਸੀ। ਉਸ ਦਾ ਰਿਸ਼ਤਾ ਅਨੰਦਪੁਰ ਸਾਹਿਬ ਦੇ ਪਿੰਡ ਲੋਧੀਪੁਰ ਵਿੱਚ ਹੋਇਆ ਸੀ ਪਰ ਵਿਆਹ ਤੋਂ ਪਹਿਲਾਂ ਹੀ ਕੁਲਵਿੰਦਰ ਦੀ ਜਾਨ ਚਲੀ ਗਈ। ਸ਼ਹੀਦ ਦੇ ਘਰ ਦੀ ਆਰਥਿਕ ਹਾਲਤ ਕਾਫੀ ਕਮਜ਼ੋਰ ਹੈ ਤੇ ਮਾਂ ਵੀ ਬਿਮਾਰ ਰਹਿੰਦੀ ਹੈ। ਕੁਲਵਿੰਦਰ ਦੇ ਦੁਨੀਆ ਤੋਂ ਚਲੇ ਜਾਣ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਦੇਸ਼
ਮਨੋਰੰਜਨ
Advertisement