ਪੜਚੋਲ ਕਰੋ
Advertisement
100 ਏਕੜ ਦੀ ਮਾਲਕਣ ਦਾਦੀ ਸਮੇਤ ਤਿੰਨ ਪੋਤੇ-ਪੋਤੀਆਂ ਦਾ ਕਤਲ, ਭੂਆ ਕੋਲ ਗਈ ਪੋਤੀ ਬਚੀ
ਚੰਡੀਗੜ੍ਹ: ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਖਟੌਲੀ ਵਿੱਚ ਕਤਲ ਦੀ ਹੌਲਨਾਕ ਘਟਨਾ ਵਾਪਰੀ। ਬੀਤੀ ਰਾਤ ਤਕੜੇ ਜ਼ਿੰਮੀਦਾਰ ਪਰਿਵਾਰ ਦੀ ਦਾਦੀ ਤੇ ਉਸ ਦੇ ਦੋ ਪੋਤਿਆਂ ਤੇ ਪੋਤੀ ਦੇ ਸਿਰਾਂ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਪਿੱਛੇ ਜਾਇਦਾਦ ਦਾ ਵਿਵਾਦ ਸਮਝਿਆ ਜਾ ਰਿਹਾ ਹੈ। ਮ੍ਰਿਤਕਾ ਰਾਜ ਬਾਲਾ ਦੇ ਪਰਿਵਾਰ ਕੋਲ 100 ਏਕੜ ਜ਼ਮੀਨ ਹੈ ਤੇ ਕੁਝ ਹੀ ਮਹੀਨੇ ਪਹਿਲਾਂ ਉਸ ਨੂੰ ਜ਼ਮੀਨ ਐਕੁਆਇਰ ਹੋਣ ਬਦਲੇ ਦੋ ਕਰੋੜ ਰੁਪਏ ਮਿਲੇ ਸਨ। ਇਸ ਵੱਡੀ ਵਾਰਦਾਤ ਤੋਂ ਬਾਅਦ ਸਾਰੇ ਪਿੰਡ ਵਿੱਚ ਸਹਿਮ ਫੈਲ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਰਾਜ ਬਾਲਾ (62), ਉਸ ਦੀ ਪੋਤੀ ਐਸ਼ਵਰਿਆ (17) ਅਤੇ ਪੋਤੇ ਦਿਵਾਂਸ਼ੂ (16) ਤੇ ਆਯੂਸ਼ (12) ਵਜੋਂ ਹੋਈ ਹੈ। ਪੁਲਿਸ ਨੂੰ ਘਟਨਾ ਦੀ ਸੂਚਨਾ ਸ਼ਨੀਵਾਰ ਸਵੇਰੇ ਮਿਲੀ। ਲੋਕਾਂ ਨੇ ਇਸ ਘਟਨਾ ਨੂੰ ਦੇਖਿਆ ਤਾਂ ਘਰ ਦਾ ਪਾਲਤੂ ਕੁੱਤਾ ਬੇਸੁਧ ਪਿਆ ਮਿਲਿਆ।
ਰਾਜ ਬਾਲਾ ਦੇ ਪੁੱਤਰ ਤੇ ਮਕਤੂਲ ਬੱਚਿਆਂ ਦੇ ਪਿਤਾ ਉਪੇਂਦਰ ਸਿੰਘ ਦੀ ਵੀ ਕੁਝ ਸਾਲ ਪਹਿਲਾਂ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ। ਉਸ ਦੀ ਲਾਸ਼ ਨੂੰ ਫਾਂਸੀ 'ਤੇ ਲਟਕਿਆ ਪਾਇਆ ਗਿਆ ਸੀ, ਜਿਸ ਤੋਂ ਕੁਝ ਮਹੀਨੇ ਬਾਅਦ ਉਸ ਦੇ ਪਿਤਾ ਰਜਿੰਦਰ ਸਿੰਘ ਦੀ ਵੀ ਮੌਤ ਹੋ ਗਈ ਸੀ। ਰਾਜ ਬਾਲਾ ਦੀ ਨੂੰਹ ਸਾਲ 2016 ਵਿੱਚ ਗ਼ਾਇਬ ਹੋ ਗਈ ਸੀ, ਜਿਸ ਨੂੰ ਪੁਲਿਸ ਅੱਜ ਤਕ ਤਲਾਸ਼ ਨਹੀਂ ਸਕੀ। ਰਾਜ ਬਾਲਾ ਦੀਆਂ ਚਾਰ ਧੀਆਂ ਆਪੋ-ਆਪਣੇ ਸਹੁਰੇ ਹਨ ਅਤੇ ਉਹ ਆਪਣੇ ਭਰਾ ਸੁਰੇਸ਼ ਨਾਲ ਪਿਛਲੇ ਢੇਡ ਦਹਾਕੇ ਤੋਂ ਪਿੰਡ ਵਿੱਚ ਹੀ ਰਹਿ ਰਹੀ ਸੀ।
ਪਿੰਡ ਦੇ ਬਾਹਰਵਾਰ ਖੇਤਾਂ ਵਿਚ ਰਹਿੰਦਾ ਬੱਚਿਆਂ ਦਾ ਮਾਮਾ ਰੋਜ਼ਾਨਾ ਵਾਂਗ ਸਵੇਰੇ ਦੁੱਧ ਦੇਣ ਆਇਆ ਪਰ ਦਰਵਾਜ਼ੇ ਨਾ ਖੁੱਲ੍ਹੇ ਦੇਖ ਵਾਪਸ ਚਲਾ ਗਿਆ। ਉਹ ਰੋਜ਼ ਦੁੱਧ ਦੇਣ ਆਉਂਦਾ ਸੀ ਤੇ ਘਰੋਂ ਚਾਹ ਬਣਾ ਕੇ ਖੇਤ ਲੈ ਜਾਂਦਾ ਸੀ। ਫਿਰ ਇਨ੍ਹਾਂ ਦੇ ਗੁਆਂਢ ਵਿੱਚ ਹੀ ਰਹਿੰਦੇ ਇਕ ਹੋਰ ਰਿਸ਼ਤੇਦਾਰ ਨੇ ਘਰ ਦੇ ਛੋਟੇ ਦਰਵਾਜ਼ੇ ਰਾਹੀਂ ਅੰਦਰ ਜਾ ਕੇ ਵੇਖਿਆ ਤਾਂ ਦੋ ਕਮਰਿਆਂ ਵਿੱਚ ਲਾਸ਼ਾਂ ਪਈਆਂ ਸਨ। ਘਟਨਾ ਬਾਰੇ ਤੁਰੰਤ ਬਰਵਾਲਾ ਚੌਕੀ ਨੂੰ ਸੂਚਿਤ ਕੀਤਾ ਗਿਆ।
ਜਾਣਕਾਰੀ ਪਾਕ ਕੇ ਚੌਕੀ ਇੰਚਾਰਜ ਰਿਸ਼ੀ ਪਾਲ ਤੇ ਥੋੜ੍ਹੀ ਦੇਰ ਬਾਅਦ ਹੀ ਚੰਡੀਮੰਦਰ ਪੁਲਿਸ ਸਟੇਸ਼ਨ ਮੁਖੀ ਨਵੀਨ ਮੌਕੇ ’ਤੇ ਪਹੁੰਚੇ। ਮੌਕੇ ’ਤੇ ਸੂਹੀਆ ਕੁੱਤੇ ਅਤੇ ਫਿਰ ਫੋਰੈਂਸਿਕ ਜਾਂਚ ਟੀਮ ਨੇ ਘਟਨਾ ਵਾਲੀ ਥਾਂ ਦੇ ਨਮੂਨੇ ਇਕੱਤਰ ਕੀਤੇ। ਮੌਕੇ ’ਤੇ ਪੁੱਜੇ ਪੰਚਕੂਲਾ ਦੇ ਪੁਲੀਸ ਕਮਿਸ਼ਨਰ ਚਾਰੂਬਾਲੀ ਨੇ ਮੌਕੇ ’ਤੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ ਦੇ ਹਮਲਾਵਰਾਂ ਨੇ ਸਿਰ ਵਿੱਚ ਗੋਲੀਆਂ ਮਾਰੀਆਂ ਹਨ ਤੇ ਪੁਲਿਸ ਕਈ ਪੱਖਾਂ ਤੋਂ ਤਫ਼ਤੀਸ਼ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਪੁਲੀਸ ਅਭਿਸ਼ੇਕ ਜੋਰਵਾਲ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਕਿਸੇ ਕਿਸਮ ਦੀ ਕੋਈ ਲੁੱਟ ਨਹੀਂ ਕੀਤੀ ਗਈ, ਜਿਸ ਤੋਂ ਸਾਫ਼ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ਼ ਕਤਲ ਕਰਨਾ ਹੀ ਸੀ। ਹੁਣ ਪੀੜਤ ਪਰਿਵਾਰ ਦੀ ਇੱਕ ਬੱਚੀ ਵੈਸ਼ਾਲੀ ਹੀ ਜਿਊਂਦੀ ਰਹਿ ਗਈ ਹੈ ਜੋ ਆਪਣੀ ਭੂਆ ਜ਼ੀਰਕਪੁਰ ਨੇੜੇ ਬਲਟਾਨਾ ਵਿੱਚ ਰਹਿੰਦੀ ਹੈ।
ਰਾਜ ਬਾਲਾ ਕਰੋੜਾਂ ਦੀ ਜਾਇਦਾਦ ਨੂੰ ਇਕੱਲਿਆਂ ਹੀ ਦੇਖਦੀ ਸੀ। ਬਰਵਾਲਾ ਇਲਾਕੇ ਵਿੱਚ ਸਭ ਤੋਂ ਵੱਧ ਜੱਦੀ ਜਾਇਦਾਦ ਦੀ ਮਾਲਕਿਨ ਦੀ ਕੁਝ ਜ਼ਮੀਨ ਪੰਚਕੂਲਾ ਦੇ ਸੈਕਟਰ 23 ਤੋਂ ਲੈ ਕੇ 28 ਤੇ ਕੁਝ ਜ਼ਮੀਨ ਸ਼ਾਹਰਾਹ ਉਸਾਰਨ ਲਈ ਐਕੁਆਇਰ ਕੀਤੀ ਗਈ ਸੀ। ਇਸ ਦੇ ਨਾਲ ਹੀ ਖਟੌਲੀ ਨੇੜਲੇ ਪਿੰਡ ਰਿਹੌੜ ਅਤੇ ਸ਼ਾਹਬਾਦ ਨੇੜੇ ਤੰਗੋਰੀ ਪਿੰਡ ਵਿੱਚ 75 ਕਿੱਲੇ ਜ਼ਮੀਨ ਵੀ ਇਸੇ ਪਰਿਵਾਰ ਦੀ ਹੈ। ਪੰਚਕੂਲਾ ਦੀ ਜ਼ਮੀਨ ਬਦਲੇ ਰਾਜ ਬਾਲਾ ਨੂੰ ਕੁਝ ਸਮਾਂ ਪਹਿਲਾਂ ਦੋ ਕਰੋੜ ਰੁਪਏ ਵੀ ਮਿਲੇ ਸਨ ਤੇ ਉਹ ਖ਼ੁਦ ਹੀ ਸਾਰੀ ਜਾਇਦਾਦ ਦਾ ਪ੍ਰਬੰਧ ਚਲਾਉਂਦੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਵਿਸ਼ਵ
ਵਿਸ਼ਵ
ਕ੍ਰਿਕਟ
Advertisement