ਪੜਚੋਲ ਕਰੋ
ਪਠਾਨਕੋਟ ’ਚ 4 ਸ਼ੱਕੀ ਦਾਖ਼ਲ, ਪਿਸਤੌਲ ਦੀ ਨੋਕ ’ਤੇ ਇਨੋਵਾ ਖੋਹ ਕੇ ਫਰਾਰ

ਪ੍ਰਤੀਕਾਤਮਕ ਤਸਵੀਰ
ਚੰਡੀਗੜ੍ਹ: ਪਠਾਨਕੋਟ-ਜੰਮੂ ਕਸ਼ਮੀਰ ਸਰਹੱਦ ’ਤੇ 4 ਸ਼ੱਕੀ ਇਨੋਵਾ ਗੱਡੀ ਖੋਹ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀਆਂ ਨੇ ਟੈਕਸੀ ਦੇ ਡਰਾਈਵਰ ਨਾਲ ਕੁੱਟਮਾਰ ਕੀਤੀ ਤੇ ਪਿਸਤੌਲ ਦੀ ਨੋਕ ’ਤੇ ਉਸ ਕੋਲੋਂ ਗੱਡੀ (jk02aw0922 ਇਨੋਵਾ, ਸਿਲਵਰ ਰੰਗ) ਖੋਹ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਪੰਜਾਬ ਨਾਲ ਲੱਗਦੀ ਜੰਮੂ-ਕਸ਼ਮੀਰ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ। ਇਹ ਸ਼ੱਕੀ ਟੈਕਸੀ ’ਤੇ ਜੰਮੂ ਕਸ਼ਮੀਰ ਤੋਂ ਪਠਾਨਕੋਟ ਆ ਰਹੇ ਸਨ। ਮਾਧੋਪੁਰ ਵਿੱਚ ਉਨ੍ਹਾਂ ਉਕਤ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਮਾਰਗ ਤੋਂ ਜਾਣ ਵਾਲੀ ਹਰ ਗੱਡੀ ਦੀ ਚੈਕਿੰਗ ਕਰ ਰਹੀ ਹੈ ਤਾਂ ਕਿ ਏਅਰਬੇਸ ਵਰਗੀ ਘਟਨਾ ਦੁਬਾਰਾ ਨਾ ਹੋ ਸਕੇ। ਹਾਲੇ ਤਕ ਪੁਲਿਸ ਇਸ ਮਾਮਲੇ ’ਤੇ ਕੁਝ ਵੀ ਕਹਿਣ ਬਾਰੇ ਟਾਲ਼ਾ ਵੱਟਦੀ ਨਜ਼ਰ ਆ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















