ਪੜਚੋਲ ਕਰੋ

Chief Justice : ਭਾਰਤ ਦੇ 49ਵੇਂ ਚੀਫ਼ ਜਸਟਿਸ ਵਜੋਂ ਅੱਜ ਸਹੁੰ ਚੁੱਕਣਗੇ ਉਦੈ ਉਮੇਸ਼ ਲਲਿਤ , ਢਾਈ ਮਹੀਨਿਆਂ ਦਾ ਹੋਵੇਗਾ ਕਾਰਜਕਾਲ

ਜਸਟਿਸ ਉਦੈ ਉਮੇਸ਼ ਲਲਿਤ  (Justice Uday Umesh Lalit) ਅੱਜ ਭਾਰਤ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਭਵਨ ਵਿਖੇ ਜਸਟਿਸ ਉਦੈ ਉਮੇਸ਼ ਲਲਿਤ ਨੂੰ ਭਾਰਤ ਦੇ ਚੀਫ਼ ਜਸਟਿਸ ਦੀ ਸਹੁੰ ਚੁਕਾਉਣਗੇ।

CJI UU Lalit Swearing-in Ceremony Today : ਜਸਟਿਸ ਉਦੈ ਉਮੇਸ਼ ਲਲਿਤ  (Justice Uday Umesh Lalit) ਅੱਜ ਭਾਰਤ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਭਵਨ ਵਿਖੇ ਜਸਟਿਸ ਉਦੈ ਉਮੇਸ਼ ਲਲਿਤ ਨੂੰ ਭਾਰਤ ਦੇ ਚੀਫ਼ ਜਸਟਿਸ ਦੀ ਸਹੁੰ ਚੁਕਾਉਣਗੇ। ਸੀਜੇਆਈ ਐਨਵੀ ਰਮਨਾ ਦੇ 26 ਅਗਸਤ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਜਸਟਿਸ ਉਦੈ ਰਮੇਸ਼ ਨੂੰ ਭਾਰਤ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਨਵੇਂ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦਾ ਕਾਰਜਕਾਲ ਤਿੰਨ ਮਹੀਨੇ ਤੋਂ ਵੀ ਘੱਟ ਦਾ ਹੋਵੇਗਾ ਅਤੇ ਉਹ 8 ਨਵੰਬਰ ਨੂੰ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ।

ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦਾ ਮਹਾਰਾਸ਼ਟਰ ਵਿੱਚ ਹੋਇਆ ਸੀ ਜਨਮ  

ਭਾਰਤ ਦੇ ਨਵੇਂ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦਾ ਜਨਮ 9 ਨਵੰਬਰ 1957 ਨੂੰ ਸੋਲਾਪੁਰ, ਮਹਾਰਾਸ਼ਟਰ ਵਿੱਚ ਹੋਇਆ ਸੀ। ਉਹ ਜੂਨ 1983 ਵਿੱਚ ਮਹਾਰਾਸ਼ਟਰ ਅਤੇ ਗੋਆ ਬਾਰ ਕੌਂਸਲ ਵਿੱਚ ਇੱਕ ਵਕੀਲ ਵਜੋਂ ਭਰਤੀ ਹੋਏ ਸੀ। ਇਸ ਤੋਂ ਬਾਅਦ ਜਨਵਰੀ 1986 ਵਿੱਚ ਦਿੱਲੀ ਆਉਣ ਤੋਂ ਪਹਿਲਾਂ ਦਸੰਬਰ 1985 ਤੱਕ ਬੰਬੇ ਹਾਈ ਕੋਰਟ ਵਿੱਚ ਪ੍ਰੈਕਟਿਸ ਕੀਤੀ।
 
ਕ੍ਰਾਈਮ ਲਾਅ ਦੇ ਮਾਹਿਰ ਹਨ ਚੀਫ਼ ਜਸਟਿਸ ਲਲਿਤ 
 
ਭਾਰਤ ਦੇ ਨਵੇਂ ਚੀਫ਼ ਜਸਟਿਸ ਲਲਿਤ ਕ੍ਰਿਮੀਨਲ ਲਾਅ ਦੇ ਮਾਹਿਰ ਹਨ। ਉਹ 2ਜੀ ਕੇਸਾਂ ਵਿੱਚ ਸੀਬੀਆਈ ਦੇ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਕੰਮ ਕਰ ਚੁੱਕੇ ਹਨ। ਉਹ ਲਗਾਤਾਰ ਦੋ ਵਾਰ ਸੁਪਰੀਮ ਕੋਰਟ ਦੀ ਕਾਨੂੰਨੀ ਸੇਵਾਵਾਂ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਬਹੁਤ ਹੀ ਕੋਮਲ ਸੁਭਾਅ ਵਾਲੇ ਉਮੇਸ਼ ਲਲਿਤ ਭਾਰਤ ਦੇ ਇਤਿਹਾਸ ਵਿੱਚ ਦੂਜੇ ਚੀਫ਼ ਜਸਟਿਸ ਹਨ ,ਜੋ ਸੁਪਰੀਮ ਕੋਰਟ ਦੇ ਜੱਜ ਬਣਨ ਤੋਂ ਪਹਿਲਾਂ ਕਿਸੇ ਹਾਈ ਕੋਰਟ ਵਿੱਚ ਜੱਜ ਨਹੀਂ ਰਹੇ। ਉਹ ਵਕੀਲ ਤੋਂ ਸਿੱਧੇ ਇਸ ਅਹੁਦੇ ਤੱਕ ਪਹੁੰਚੇ ਹਨ। ਉਨ੍ਹਾਂ ਤੋਂ ਪਹਿਲਾਂ ਦੇਸ਼ ਦੇ 13ਵੇਂ ਚੀਫ਼ ਜਸਟਿਸ ਐਸਐਮ ਸੀਕਰੀ ਨੇ 1971 ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ।

ਅਯੁੱਧਿਆ-ਬਾਬਰੀ ਮਾਮਲੇ ਤੋਂ ਖ਼ੁਦ ਨੂੰ ਅਲੱਗ ਕਰਕੇ ਸੁਰਖੀਆਂ 'ਚ ਰਹੇ

10 ਜਨਵਰੀ 2019 ਨੂੰ ਜਸਟਿਸ ਉਦੈ ਉਮੇਸ਼ ਲਲਿਤ ਨੇ ਅਯੁੱਧਿਆ ਮਾਮਲੇ ਦੀ ਸੁਣਵਾਈ ਕਰ ਰਹੇ 5 ਜੱਜਾਂ ਦੇ ਬੈਂਚ ਤੋਂ ਆਪਣੇ ਆਪ ਨੂੰ ਵੱਖ ਕਰਕੇ ਸੁਰਖੀਆਂ ਬਟੋਰੀਆਂ ਸੀ। ਉਸ ਨੇ ਦਲੀਲ ਦਿੱਤੀ ਸੀ ਕਿ ਕਰੀਬ 20 ਸਾਲ ਪਹਿਲਾਂ ਉਹ ਅਯੁੱਧਿਆ ਵਿਵਾਦ ਨਾਲ ਜੁੜੇ ਇੱਕ ਅਪਰਾਧਿਕ ਮਾਮਲੇ ਵਿੱਚ ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਵਕੀਲ ਰਹਿ ਚੁੱਕੇ ਸਨ।

ਕਈ ਅਹਿਮ ਫੈਸਲੇ ਸੁਣਾ ਚੁੱਕੇ ਹਨ

ਭਾਰਤ ਦੇ ਨਵੇਂ ਚੀਫ਼ ਜਸਟਿਸ ਲਲਿਤ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਕਈ ਅਹਿਮ ਫ਼ੈਸਲੇ ਸੁਣਾਏ ਹਨ। ਇਨ੍ਹਾਂ 'ਚੋਂ ਸਭ ਤੋਂ ਮਹੱਤਵਪੂਰਨ ਸਨ ਤਿੰਨ ਤਲਾਕ, ਕੇਰਲ ਦੇ ਪਦਮਨਾਭਸਵਾਮੀ ਮੰਦਰ 'ਤੇ ਤ੍ਰਾਵਣਕੋਰ ਸ਼ਾਹੀ ਪਰਿਵਾਰ ਦਾ ਦਾਅਵਾ ਅਤੇ ਪੋਕਸੋ ਨਾਲ ਸਬੰਧਤ ਕਾਨੂੰਨ 'ਤੇ ਉਨ੍ਹਾਂ ਨੇ ਫੈਸਲੇ ਲਏ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Australia Firing Video: ਆਸਟ੍ਰੇਲੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ, ਹਮਲੇ ਦਾ ਪਹਿਲਾ ਵੀਡੀਓ ਆਇਆ ਸਾਹਮਣੇ; ਸ਼ਖਸ ਨੇ ਹਮਲਾਵਰ ਨੂੰ ਇੰਝ ਪਾਇਆ ਘੇਰਾ...
ਆਸਟ੍ਰੇਲੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ, ਹਮਲੇ ਦਾ ਪਹਿਲਾ ਵੀਡੀਓ ਆਇਆ ਸਾਹਮਣੇ; ਸ਼ਖਸ ਨੇ ਹਮਲਾਵਰ ਨੂੰ ਇੰਝ ਪਾਇਆ ਘੇਰਾ...
Punjab Holiday: ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
Punjab News: ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
Punjab News: ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Australia Firing Video: ਆਸਟ੍ਰੇਲੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ, ਹਮਲੇ ਦਾ ਪਹਿਲਾ ਵੀਡੀਓ ਆਇਆ ਸਾਹਮਣੇ; ਸ਼ਖਸ ਨੇ ਹਮਲਾਵਰ ਨੂੰ ਇੰਝ ਪਾਇਆ ਘੇਰਾ...
ਆਸਟ੍ਰੇਲੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ, ਹਮਲੇ ਦਾ ਪਹਿਲਾ ਵੀਡੀਓ ਆਇਆ ਸਾਹਮਣੇ; ਸ਼ਖਸ ਨੇ ਹਮਲਾਵਰ ਨੂੰ ਇੰਝ ਪਾਇਆ ਘੇਰਾ...
Punjab Holiday: ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
Punjab News: ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
Punjab News: ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
Punjab News: ਪੰਜਾਬ 'ਚ ਚੋਣਾਂ ਵਿਚਾਲੇ ਸਿਆਸੀ ਹਲਚਲ ਤੇਜ਼, ਰਾਜਾ ਵੜਿੰਗ ਨੇ 'ਆਪ' ਵਿਧਾਇਕ ਦੇ ਭਰਾ 'ਤੇ ਬੂਥ ਕੈਪਚਰਿੰਗ ਦੇ ਲਗਾਏ ਦੋਸ਼, ਵੀਡੀਓ ਸ਼ੇਅਰ ਕਰ ਬੋਲੇ...
ਪੰਜਾਬ 'ਚ ਚੋਣਾਂ ਵਿਚਾਲੇ ਸਿਆਸੀ ਹਲਚਲ ਤੇਜ਼, ਰਾਜਾ ਵੜਿੰਗ ਨੇ 'ਆਪ' ਵਿਧਾਇਕ ਦੇ ਭਰਾ 'ਤੇ ਬੂਥ ਕੈਪਚਰਿੰਗ ਦੇ ਲਗਾਏ ਦੋਸ਼, ਵੀਡੀਓ ਸ਼ੇਅਰ ਕਰ ਬੋਲੇ...
ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ
ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ
ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ
ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ
Punjab News: ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...
ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...
Embed widget