IT ਦੀ ਰੇਡ 'ਚ ਸਾਬਕਾ ਉਪ ਮੁੱਖ ਮੰਤਰੀ ਸਮੇਤ ਕਾਂਗਰਸੀ ਲੀਡਰਾਂ ਕੋਲੋਂ 5 ਕਰੋੜ ਦੀ ਨਕਦੀ ਬਰਾਮਦ
ਆਮਦਨ ਕਰ ਵਿਭਾਗ ਨੇ ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਤੇ ਹੋਰਾਂ 'ਤੇ ਛਾਪੇਮਾਰੀ ਦੌਰਾਨ ਲਗਪਗ 5 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਨਿਊਜ਼ ਏਜੰਸੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਤੋਂ ਸ਼ੁਰੂ ਕੀਤੇ ਗਏ ਛਾਪੇ ਲਗਪਗ 25 ਥਾਵਾਂ ‘ਤੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਵੱਖ-ਵੱਖ ਥਾਵਾਂ ਤੋਂ 5 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ।
ਚੰਡੀਗੜ੍ਹ: ਆਮਦਨ ਕਰ ਵਿਭਾਗ ਨੇ ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਤੇ ਹੋਰਾਂ 'ਤੇ ਛਾਪੇਮਾਰੀ ਦੌਰਾਨ ਲਗਪਗ 5 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਨਿਊਜ਼ ਏਜੰਸੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਤੋਂ ਸ਼ੁਰੂ ਕੀਤੇ ਗਏ ਛਾਪੇ ਲਗਪਗ 25 ਥਾਵਾਂ ‘ਤੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਵੱਖ-ਵੱਖ ਥਾਵਾਂ ਤੋਂ 5 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ।
ਇਹ ਛਾਪੇਮਾਰੀ ਕਰਨਾਟਕ ਵਿੱਚ 300 ਤੋਂ ਵੱਧ ਆਮਦਨੀ ਟੈਕਸ ਕੈਂਪਸ ਵਿੱਚ ਕੀਤੀ ਗਈ ਜਿਸ ਵਿੱਚ ਦੋ ਪ੍ਰਮੁੱਖ ਕਾਂਗਰਸੀ ਨੇਤਾ, ਸਾਬਕਾ ਉਪ ਮੁੱਖ ਮੰਤਰੀ ਤੇ ਸਾਬਕਾ ਸੰਸਦ ਮੈਂਬਰ ਆਰ ਐਲ ਜਲੱਪਾ ਦੇ ਪੁੱਤਰ ਜੇ ਰਾਜਿੰਦਰ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇ ਬਹੁ-ਟੈਕਸ ਟੈਕਸ ਚੋਰੀ ਦੇ ਕੇਸ ਨਾਲ ਜੁੜੇ ਹੋਏ ਹਨ।
Bengaluru: Income Tax Department officials conducting raids at the premises of former Deputy CM of Karnataka G Parameshwara today; G Parameshwara says,"They have also raided my educational institutions. Honestly, I don't know, let me talk to them first". pic.twitter.com/FQbGQeRrtA
— ANI (@ANI) October 10, 2019
ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਪਰਮੇਸ਼ਵਰ ਨਾਲ ਸਬੰਧਤ ਦਫਤਰ, ਰਿਹਾਇਸ਼ ਤੇ ਸੰਸਥਾਵਾਂ 'ਤੇ ਛਾਪੇਮਾਰੀ ਕਰਨ ਤੋਂ ਇਲਾਵਾ ਆਈਟੀ ਅਧਿਕਾਰੀਆਂ ਨੇ ਉਸ ਦੇ ਭਰਾ ਜੀ ਸ਼ਿਵ ਪ੍ਰਸਾਦ ਤੇ ਨਿੱਜੀ ਸਹਾਇਕ ਰਮੇਸ਼ ਦੇ ਘਰ ਦੀ ਵੀ ਤਲਾਸ਼ੀ ਲਈ ਹੈ।